ਲੁਟੇਰਿਆਂ ਨੇ ਦਾਤਰ ਮਾਰ ਕੇ ਖੋਹਿਆ ਮੋਟਰਸਾਈਕਲ

Wednesday, Sep 16, 2020 - 03:25 PM (IST)

ਲੁਟੇਰਿਆਂ ਨੇ ਦਾਤਰ ਮਾਰ ਕੇ ਖੋਹਿਆ ਮੋਟਰਸਾਈਕਲ

ਤਰਨਤਾਰਨ (ਰਾਜੂ) : ਤਰਨਤਾਰਨ-ਪੱਟੀ ਮਾਰਗ 'ਤੇ ਪੈਂਦੇ ਪਿੰਡ ਪਿੱਦੀ ਵਿਖੇ ਇਨੋਵਾ ਗੱਡੀ ਸਵਾਰ 6 ਲੁਟੇਰਿਆਂ ਵਲੋਂ ਦਾਤਰ ਮਾਰ ਕੇ ਮਾਮੇ-ਭਣੇਵੇਂ ਕੋਲੋਂ ਉਨ੍ਹਾਂ ਦਾ ਮੋਟਰਸਾਈਕਲ ਅਤੇ ਸਾਮਾਨ ਵਾਲੀ ਕਿੱਟ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : 'PUBG' ਖੇਡਣ ਤੋਂ ਰੋਕਦੀ ਸੀ ਮਾਂ, ਗੁੱਸੇ 'ਚ ਆਈ ਧੀ ਨੇ ਕੀਤਾ ਅਜਿਹਾ ਕਾਰਾ ਕੇ ਸੁਣ ਕੰਬ ਜਾਵੇਗੀ ਰੂਹ

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਮਨਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮੁਰਾਦਪੁਰਾ ਨੇ ਦੱਸਿਆ ਕਿ ਉਹ ਆਪਣੇ ਭਣੇਵੇਂ ਕਿਰਨਬੀਰ ਸਿੰਘ ਨਾਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੱਟੀ ਤੋਂ ਵਾਪਸ ਤਰਨਤਾਰਨ ਨੂੰ ਆ ਰਹੇ ਸੀ। ਰਾਤ ਕਰੀਬ 9 ਵਜੇ ਜਦੋਂ ਉਹ ਰਾਮਾ ਅਕੈਡਮੀ ਪਿੱਦੀ ਨਜ਼ਦੀਕ ਪੁੱਜੇ ਤਾਂ ਪਿੱਛੋਂ ਇਕ ਇਨੋਵਾ ਗੱਡੀ (ਬਿਨਾਂ ਨੰਬਰੀ) ਆਈ ਅਤੇ ਸਾਡੇ ਅੱਗੇ ਆ ਕੇ ਰੁਕ ਗਈ, ਜਿਸ 'ਚੋਂ 6 ਅਣਪਛਾਤੇ ਵਿਅਕਤੀ ਬਾਹਰ ਨਿਕਲੇ ਜਿੰਨਾਂ ਨੇ ਹੱਥਾਂ 'ਚ ਦਾਤਰ ਫੜੇ ਹੋਏ ਸੀ, ਸਾਡੇ ਕੋਲੋਂ ਜ਼ਬਰੀ ਮੋਟਰਸਾਈਕਲ ਅਤੇ ਸਾਮਾਨ ਵਾਲੀ ਕਿੱਟ ਖੋਹ ਲਈ ਅਤੇ ਭਣੇਵੇਂ ਕਿਰਨਬੀਰ ਸਿੰਘ ਦੇ ਗੁੱਟ 'ਤੇ ਦਾਤਰ ਮਾਰ ਕੇ ਭੱਜ ਗਏ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ. ਐੱਸ. ਆਈ. ਮੁਖਤਾਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਕੋਰੋਨਾ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਭਰਾ ਦੀ ਮੌਤ ਦੀ ਖ਼ਬਰ ਸੁਣ ਦੂਜੇ ਭਰਾ ਨੇ ਵੀ ਤਿਆਗੇ ਪ੍ਰਾਣ


author

Baljeet Kaur

Content Editor

Related News