ਤਰਨਤਾਰਨ ''ਚ ਨਸ਼ਿਆਂ ਖਿਲਾਫ ਕੱਢਿਆ ਕੈਂਡਲ ਮਾਰਚ

07/16/2018 6:05:44 PM

ਤਰਨਤਾਰਨ (ਮਿਲਾਪ) : ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਤਰਨਤਾਰਨ ਦੇ ਪ੍ਰਸ਼ਾਸਨ ਤੇ ਸਮੂਹ ਸਿਆਸੀ ਦਲਾਂ ਵਲੋਂ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ ਤੇ ਨਸ਼ਿਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤਰਨਤਾਰਨ ਦੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ, ਅਮਨਦੀਪ ਕੌਰ, ਐੱਸ. ਡੀ. ਐੱਮ. ਤਿਲਕ ਰਾਜ ਤੇ ਹੋਰ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਹਲਕਾ ਵਿਧਾਇਕ ਨੇ ਕਿਹਾ ਕੈਪਟਨ ਸਰਕਾਰ ਵਲੋਂ ਨਸ਼ਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਹੁਣ ਲੋਕ ਇਸ ਦੇ ਖਾਤਮੇ ਲਈ ਅੱਗੇ ਆਏ ਹਨ। 


Related News