50,000 ਦੀ ਰਿਸ਼ਵਤ ਲੈਂਦੇ 2 ਕਲਰਕ ਗ੍ਰਿਫ਼ਤਾਰ

Wednesday, Oct 07, 2020 - 01:00 PM (IST)

50,000 ਦੀ ਰਿਸ਼ਵਤ ਲੈਂਦੇ 2 ਕਲਰਕ ਗ੍ਰਿਫ਼ਤਾਰ

ਤਰਨਤਾਰਨ (ਰਮਨ) : ਵਿਜੀਲੈਂਸ ਵਿਭਾਗ ਵਲੋਂ ਬੀਤੇ ਦਿਨ 2 ਕਲਰਕਾਂ ਨੂੰ 50,000 ਦੀ ਰਿਸ਼ਵਤ ਲੈਂਦਿਆਂ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਹਰਜਿੰਦਰ ਸਿੰਘ ਨੇ ਦੱਸਿਆ ਕਿ ਦਇਆ ਸਿੰਘ ਵਾਸੀ ਸਰਹਾਲੀ ਨੇ ਨੈਸ਼ਨਲ ਹਾਈਵੇ 'ਤੇ ਜ਼ਮੀਨ ਐਕੁਆਇਰ ਹੋਣ ਦੇ ਬਾਬਤ ਆਪਣੀ ਰਕਮ ਲੈਣ ਦੇ ਸਬੰਧ 'ਚ ਖਡੂਰ ਸਾਹਿਬ ਦੀ ਕਲਰਕ ਕੁਲਵਿੰਦਰ ਜੀਤ ਕੌਰ ਨਾਲ ਗੱਲ ਕੀਤੀ, ਜਿਸ ਨੇ ਆਪਣੇ ਸਾਥੀ ਐੱਸ.ਡੀ.ਐੱਮ. ਖਡੂਰ ਸਾਹਿਬ ਦੇ ਕਲਰਕ ਰਾਕੇਸ਼ ਕੁਮਾਰ ਨਾਲ ਗੱਲ ਕਰ 50,000 ਦੀ ਰਿਸ਼ਵਤ ਮੰਗੀ। 

ਇਹ ਵੀ ਪੜ੍ਹੋ : ਨਸ਼ੇ ਕਾਰਨ ਘਰ 'ਚ ਪਏ ਕੀਰਨੇ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਨੌਜਵਾਨ

ਇਹ ਮਾਮਲਾ ਦਇਆ ਸਿੰਘ ਨੇ ਵਿਜੀਲੈਂਸ ਹਰਜਿੰਦਰ ਸਿੰਘ ਦੇ ਸਾਹਮਣੇ ਰੱਖਿਆ, ਜਿਨ੍ਹਾਂ ਨੇ ਮੰਗਲਵਾਰ ਕੁਲਵਿੰਦਰ ਜੀਤ ਕੌਰ ਨੂੰ 2000 ਦੇ 25 ਨੋਟ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਦੇ ਨਾਲ ਹੀ ਰਾਕੇਸ਼ ਕੁਮਾਰ ਕਲਰਕ ਨੂੰ ਵੀ ਕਾਬੂ ਕਰ ਲਿਆ, ਜਿਨ੍ਹਾਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਅਕਾਲੀ ਨੇਤਾ ਤੇ ਸਾਬਕਾ ਸਰਪੰਚ ਦਾ ਕਤਲ, ਨਹਿਰ 'ਚੋਂ ਮਿਲੀ ਲਾਸ਼


author

Baljeet Kaur

Content Editor

Related News