ਕਾਰਗਿਲ ਤੋਂ ਵਾਪਸ ਆ ਰਹੇ ਟੈਂਕਰ ਨੂੰ ਲੱਗੀ ਅੱਗ, ਬਣਿਆ ਅੱਗ ਦਾ ਗੋਲਾ

10/25/2023 5:07:07 PM

ਪਠਾਨਕੋਟ (ਧਰਮਿੰਦਰ) : ਪਠਾਨਕੋਟ-ਜੰਮੂ ਹਾਈਵੇ 'ਤੇ ਜਲੰਧਰ ਵੱਲ ਜਾ ਰਹੇ ਪੈਟਰੋਲ ਟੈਂਕਰ ਨੂੰ ਅਚਾਨਕ ਅੱਗ ਲੱਗ ਗਈ। ਇਹ ਘਟਨਾ ਸੁਜਾਨਪੁਰ ਨੇੜੇ ਵਾਪਰੀ। ਟੈਂਕਰ ਖਾਲੀ ਹੋਣ ਕਾਰਨ ਜ਼ਿਆਦਾ ਨੁਕਸਾਨ ਨਹੀਂ ਹੋਇਆ ਤੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਵੀ ਨਹੀਂ ਮਿਲੀ। ਘਟਨਾ ਦੀ ਜਾਣਕਾਰੀ ਮਿਲਣ ਤੇ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। 

ਇਹ ਵੀ ਪੜ੍ਹੋ: ਉਧਾਰ ਦਿੱਤਾ ਹਜ਼ਾਰ ਰੁਪਈਆ ਮੰਗਣਾ ਪਿਆ ਮਹਿੰਗਾ, ਦੋਸਤ ਨੇ ਹੀ ਕਰ ਦਿੱਤਾ ਕਤਲ

ਇਸ ਸਬੰਧੀ ਟੈਂਕਰ ਦੇ ਡਰਾਇਵਰ ਨੇ ਦੱਸਿਆ ਕਿ ਉਸ ਦੇ ਕੋਲੋਂ ਲੰਘ ਰਹੀ ਇਕ ਬੱਸ ਦੇ ਡਰਾਇਵਰ ਨੇ ਉਸ ਨੂੰ ਦੱਸਿਆ ਕਿ ਟੈਂਕਰ ਨੂੰ ਅੱਗ ਲੱਗੀ ਹੋਈ ਹੈ। ਉਸੇ ਸਮੇਂ ਉਸ ਨੇ ਟੈਂਕਰ ਨੂੰ ਸਾਈਚ 'ਤੇ ਲਗਾ ਕੇ ਪੁਲਸ ਨੂੰ ਸੂਚਨਾ ਦਿੱਤੀ। ਫਿਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਸੱਦਿਆ ਤੇ ਅੱਗ ਬੁਝਾਈ ਗਈ। ਉਸ ਨੇ ਦੱਸਿਆ ਕਿ ਉਹ ਜੰਮੂ-ਕਸ਼ਮੀਰ ਦੇ ਕਾਰਗਿਲ ਤੋਂ ਟੈਂਕਰ ਖਾਲੀ ਕਰ ਕੇ ਵਾਪਸ ਆ ਰਿਹਾ ਸੀ, ਜਿਸ ਸਮੇਂ ਇਹ ਘਟਨਾ ਵਾਪਰੀ। ਅਧਿਕਾਰੀਆਂ ਨੇ ਇਸ ਬਾਰੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਜਾਣਕਾਰੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ, ਜਿਸ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਉਨ੍ਹਾਂ ਨੇ ਦੱਸਿਆ ਕਿ ਸ਼ਾਇਦ ਡਰਾਇਵਰ ਨੇ ਹੈਂਡ ਬ੍ਰੇਕ ਲਗਾ ਰੱਖੀ ਹੋਵੇ, ਜਿਸ ਕਾਰਨ ਟੈਂਕਰ ਦੇ ਟਾਇਰਾਂ ਨੂੰ ਅੱਗ ਲੱਗ ਗਈ ਹੋਵੇਗੀ। 

ਇਹ ਵੀ ਪੜ੍ਹੋ: ਸੂਬੇ ਲਈ ਰਾਹਤ ਦੀ ਖ਼ਬਰ, ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ 'ਚ ਆਈ ਗਿਰਾਵਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


Anuradha

Content Editor

Related News