ਅੰਤਰਰਾਸ਼ਟਰੀ ਸਰਹੱਦ ’ਤੇ ਸ਼ੱਕੀ ਲੋਕਾਂ ਦਾ ਵੇਖਿਆ ਜਾਣਾ ਭਾਰਤ ਵਿਰੋਧੀ ਸਾਜਿਸ਼ ਜਾਂ ਨਸ਼ਾ ਸਮੱਗਲਰਾਂ ਦੀ ਡੂੰਘੀ ਸਾਜਿਸ਼

Monday, Aug 12, 2024 - 05:16 PM (IST)

ਗੁਰਦਾਸਪੁਰ (ਵਿਨੋਦ)-ਜਿਵੇਂ-ਜਿਵੇਂ ਦੇਸ਼ ਦਾ ਆਜ਼ਾਦੀ ਦਿਹਾੜਾ ਨੇੜੇ ਆ ਰਿਹਾ ਹੈ, ਪਾਕਿਸਤਾਨ ਨਾਲ ਲੱਗਦੀ ਜ਼ਿਲਾ ਗੁਰਦਾਸਪੁਰ ਅਤੇ ਜ਼ਿਲ੍ਹਾ ਪਠਾਨਕੋਟ ਦੀ ਅੰਤਰਰਾਸ਼ਟਰੀ ਸਰਹੱਦ ’ਤੇ ਸਥਿਤ ਪਿੰਡਾਂ ਜਾਂ ਜੰਗਲਾਂ ਨੇੜੇ ਸ਼ੱਕੀ ਵਿਅਕਤੀਆਂ ਦੇ ਦਿਖਾਈ ਦੇਣ ਦਾ ਮਾਮਲਾ ਦਿਨੋ-ਦਿਨ ਉਲਝਦਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਸਖ਼ਤੀ ਦੇ ਬਾਵਜੂਦ ਇਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਨਾ ਤਾਂ ਕਾਬੂ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਪੁਲਸ ਇਸ ਸਬੰਧੀ ਕਿਸੇ ਸਿੱਟੇ ’ਤੇ ਪਹੁੰਚ ਰਹੀ ਹੈ, ਜਿਸ ਕਾਰਨ ਇਹ ਮਾਮਲਾ ਭਾਰਤੀ ਖੁਫੀਆ ਏਜੰਸੀਆਂ ਲਈ ਵੀ ਸਿਰਦਰਦੀ ਬਣ ਗਿਆ ਹੈ। ਕਿਉਂਕਿ ਦਰਜਨ ਤੋਂ ਵੱਧ ਵਾਰ ਇਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਦੇਖ ਕੇ ਰੌਲਾ ਪਾਇਆ ਗਿਆ ਅਤੇ ਪੁਲਸ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਪਰ ਕੁਝ ਵੀ ਹੱਥ ਨਹੀਂ ਲੱਗਾ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਇਸ ਸਬੰਧੀ ਭਾਰਤੀ ਖੁਫੀਆ ਏਜੰਸੀਆਂ ਨੇ ਵੀ ਆਪਣੀ ਸਰਗਰਮੀ ਵਧਾ ਦਿੱਤੀ ਹੈ। ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧ ’ਚ ਯਕੀਨ ਨਾਲ ਕੁਝ ਕਹਿਣਾ ਮੁਸ਼ਕਲ ਹੈ ਕਿਉਂਕਿ 15 ਅਗਸਤ ਨੂੰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਸਾਜ਼ਿਸ਼ ਹੋ ਸਕਦੀ ਹੈ।

ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਇਹ ਨਸ਼ਾ ਸਮੱਗਲਰਾਂ ਦੀ ਸਾਜ਼ਿਸ਼ ਹੋ ਸਕਦੀ ਹੈ, ਜੋ ਅਜਿਹਾ ਰੌਲਾ ਪਾ ਕੇ ਅਤੇ ਸਾਰੀ ਪੁਲਸ ਨੂੰ ਇਕ ਖੇਤਰ ’ਚ ਕੇਂਦਰਿਤ ਕਰ ਕੇ ਨਸ਼ੇ ਨੂੰ ਇਕ ਥਾਂ ਤੋਂ ਦੂਜੀ ਥਾਂ ਤੱਕ ਆਸਾਨੀ ਨਾਲ ਪਹੁੰਚਾਉਣ ’ਚ ਕਾਮਯਾਬ ਹੋ ਜਾਂਦੇ ਹਨ। ਪੁਲਸ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਪਵੇਗੀ।

ਪੁਲਸ ਅਧਿਕਾਰੀ ਹੁਣ ਸਰਹੱਦ ’ਤੇ ਸ਼ੱਕੀ ਵਿਅਕਤੀਆਂ ਦੇ ਵਾਰ-ਵਾਰ ਦੇਖਣ ਨੂੰ ਲੈ ਕੇ ਨਸ਼ਾ ਸਮੱਗਲਰਾਂ ਵੱਲੋਂ ਕਿਸੇ ਸਾਜ਼ਿਸ਼ ਦੀ ਸੰਭਾਵਨਾ ’ਤੇ ਵੀ ਕੰਮ ਕਰ ਰਹੇ ਹਨ। ਇਸ ਸਬੰਧੀ ਸਰਹੱਦੀ ਪਿੰਡਾਂ ’ਚ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਹਰ ਪਿੰਡ ’ਚ ਨਸ਼ਾ ਵਿਰੋਧੀ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਨਸ਼ਾ ਸਮੱਗਲਰਾਂ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਪਾਕਿਸਤਾਨ ’ਚ ਡਰੱਗ ਸਮੱਗਲਿੰਗ ਲਈ ਵੱਧ ਰਿਹਾ ਡਰੋਨ ਸਿਸਟਮ

ਜੇਕਰ ਦੇਖਿਆ ਜਾਵੇ ਤਾਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਆਪਣੇ ਨਸ਼ਾ ਸਮੱਗਲਰਾਂ ਨਾਲ ਮਿਲ ਕੇ ਪਾਕਿਸਤਾਨ ਤੋਂ ਭਾਰਤ ਵਿਚ ਨਸ਼ੇ ਭੇਜਣ ਲਈ ਜ਼ਿਆਦਾ ਸਰਗਰਮ ਨਜ਼ਰ ਆ ਰਹੀ ਹੈ। ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ ਕੌਮਾਂਤਰੀ ਸਰਹੱਦ ’ਤੇ ਹਰ ਰੋਜ਼ ਪਾਕਿਸਤਾਨ ਤੋਂ ਭਾਰਤੀ ਸਰਹੱਦ ’ਚ ਦਾਖ਼ਲ ਹੋਣ ਵਾਲੇ ਡਰੋਨ ਖੇਤਾਂ ’ਚ ਲਾਵਾਰਿਸ ਪਈ ਹੈਰੋਇਨ ਮਿਲਣ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ।

ਜਦਕਿ ਸੱਚਾਈ ਇਹ ਹੈ ਕਿ ਸਰਹੱਦ ’ਤੇ ਜੋ ਹੈਰੋਇਨ ਫੜੀ ਜਾ ਰਹੀ ਹੈ, ਉਹ ਪਾਕਿਸਤਾਨ ਤੋਂ ਭੇਜੀ ਗਈ ਹੈਰੋਇਨ ਦਾ 10 ਫੀਸਦੀ ਵੀ ਨਹੀਂ ਹੈ। 90 ਫੀਸਦੀ ਹੈਰੋਇਨ ਸਮੱਗਲਰਾਂ ਵੱਲੋਂ ਨਿਰਧਾਰਤ ਥਾਂ ’ਤੇ ਪਹੁੰਚਾਈ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਚੀਨ ਦੇ ਬਣੇ ਡਰੋਨ ਬਰਾਮਦ ਕੀਤੇ ਜਾ ਰਹੇ ਹਨ, ਜੋ ਬਹੁਤ ਹਲਕੇ ਅਤੇ ਛੋਟੇ ਹਨ ਪਰ ਜ਼ਿਆਦਾ ਮਾਲ ਢੋਅ ਨਹੀਂ ਸਕਦੇ ਹਨ। ਭਾਰਤ ਸਰਕਾਰ ਨੂੰ ਇਸ ਸਬੰਧੀ ਠੋਸ ਪ੍ਰਬੰਧ ਕਰਨੇ ਪੈਣਗੇ।

ਇਹ ਵੀ ਪੜ੍ਹੋ- ਬਾਬੇ ਤੋਂ ਪੁੱਤ ਦੀ ਦਾਤ ਮੰਗਣ ਗਈ ਸੀ ਔਰਤ, ਇਸ਼ਨਾਨ ਦੇ ਬਹਾਨੇ ਮੋਟਰ 'ਤੇ ਲੈ ਕੇ ਕੀਤਾ ਵੱਡਾ ਕਾਂਡ

ਆਈ. ਐੱਸ. ਆਈ. ਅਫਗਾਨਿਸਤਾਨ ਸਰਹੱਦ ਤੋਂ ਭਾਰਤੀ ਪੰਜਾਬ ਸਰਹੱਦ ਤੱਕ ਹੈਰੋਇਨ ਲਿਆਉਣ ਲਈ ਕਰ ਰਹੀ ਕੰਮ

ਪਾਕਿਸਤਾਨ ਦੀ ਅਫਗਾਨਿਸਤਾਨ ਸਰਹੱਦ ’ਤੇ ਹੈਰੋਇਨ ਬਣਾਉਣ ਦੀਆਂ ਕਈ ਫੈਕਟਰੀਆਂ ਹਨ, ਜਿਨ੍ਹਾਂ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦਾ ਹਰ ਸਹਿਯੋਗ ਹਾਸਲ ਹੈ। ਅਫਗਾਨਿਸਤਾਨ ਤੋਂ ਭਾਰਤੀ ਪੰਜਾਬ ਦੀ ਸਰਹੱਦ ’ਤੇ ਹੈਰੋਇਨ ਲਿਆਉਣ ਦਾ ਕੰਮ ਆਈ. ਐੱਸ. ਆਈ. ਕਰਦੀ ਹੈ ਅਤੇ ਅੱਗੇ ਇਹ ਹੈਰੋਇਨ ਨਸ਼ਾ ਸਮੱਗਲਰਾਂ ਰਾਹੀਂ ਭਾਰਤ ਭੇਜੀ ਜਾਂਦੀ ਹੈ, ਜਿਸ ਨੂੰ ਹੁਣ ਡਰੋਨ ਰਾਹੀਂ ਹੀ ਭੇਜਿਆ ਜਾਂਦਾ ਹੈ। ਆਈ. ਐੱਸ. ਆਈ. ਨੇ ਜ਼ਮੀਨੀ ਰਸਤੇ ਰਾਹੀਂ ਭਾਰਤ ’ਚ ਹੈਰੋਇਨ ਭੇਜਣ ਦੇ ਕੰਮ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ।

ਇਹ ਵੀ ਪੜ੍ਹੋ- ਤੜਕਸਾਰ ਵੱਡੀ ਵਾਰਦਾਤ, ਸੈਰ ਕਰ ਰਹੇ ਵਿਅਕਤੀ 'ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News