ਸ਼੍ਰਿਅਦ (ਅ) ਦੇ ਕਾਰਜਕਰਤਾਵਾਂ ਨੇ ਫੂਕੇ ਬਾਦਲ, ਸੁਖਬੀਰ, ਮਜੀਠੀਆ ਤੇ ਸੈਣੀ ਦੇ ਪੁਤਲੇ

Tuesday, Sep 04, 2018 - 12:51 AM (IST)

 ਬਟਾਲਾ,   (ਬੇਰੀ)-  ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਡੀ. ਜੀ. ਪੀ. ਪੰਜਾਬ ਸੁਮੇਧ ਸਿੰਘ ਸੈਣੀ ਦੇ ਗਾਂਧੀ ਚੌਕ ’ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਕਾਰਜਕਰਤਾਵਾਂ ਨੇ ਯੂਥ ਵਿੰਗ ਦੇ ਪ੍ਰਧਾਨ ਬਲਵਿੰਦਰ ਸਿੰਘ ਧੰਨਾ ਦੀ ਅਗਵਾਈ ’ਚ ਪੁਤਲੇ ਸਾਡ਼ੇ ਅਤੇ ਮੰਗ ਕੀਤੀ ਕਿ ਇਨ੍ਹਾਂ ਸਾਰਿਆਂ ਨੂੰ ਤੁਰੰਤ ਗ੍ਰਿਫਤਾਰ ਕਰਦਿਆਂ ਇਨ੍ਹਾਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਮਾਨ ਦਲ ਦੇ ਸਮਰਥਕਾਂ ਵਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਅਤੇ ਸਰਕਾਰ ਨੂੰ ਜੰਮ ਕੇ ਕੋਸਿਆ। 
 ®ਇਸ ਪੁਤਲਾ ਫੂਕ ਪ੍ਰਦਰਸ਼ਨ ਮੌਕੇ ਕਿਸੇ ਤਰ੍ਹਾਂ ਦੀ  ਅਣਹੋਣੀ ਘਟਨਾ ਤੋਂ ਪਹਿਲਾਂ ਹੀ ਡੀ. ਐੱਸ. ਪੀ. ਸਿਟੀ ਪ੍ਰਹਲਾਦ ਸਿੰਘ ਦੀ ਅਗਵਾਈ ’ਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਬਰਗਾਡ਼ੀ ਕਾਂਡ ਨੂੰ ਲੈ ਕੇ ਸਿੱਖ ਕੌਮ ’ਚ ਭਾਰੀ ਰੋਸ ਦੀ ਲਹਿਰ ਹੈ ਅਤੇ ਸਿੱਖ ਕੌਮ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਉਹ ਬੀਬੀ ਜਗੀਰ ਕੌਰ ਨੂੰ ਵਿਆਹ ਪੁਰਬ ਦੇ ਸਮਾਰੋਹ ’ਚ  ਸ਼ਾਮਲ ਨਹੀਂ  ਹੋਣ ਦੇਣਗੇ।  ਇਸ ਮੌਕੇ ਗਿਆਨ ਦਵਿੰਦਰ ਸਿੰਘ ਮੀਤ ਪ੍ਰਧਾਨ ਯੂਨਾਈਟਡ ਅਕਾਲੀ ਦਲ ਪੰਜਾਬ, ਗੁਰਦਰਸ਼ਨ ਸਿੰਘ ਜ਼ਿਲਾ ਪ੍ਰਧਾਨ, ਪ੍ਰੇਮ ਸਿੰਘ ਚੀਮਾ, ਸੁਖਜਿੰਦਰ ਸਿੰਘ ਕਾਜਮਪੁਰ, ਕੁਲਵੰਤ ਸਿੰਘ ਮਝੈਲ, ਸਤਨਾਮ ਸਿੰਘ ਕਾਲੀਆ, ਸ਼ਮਸ਼ੇਰ ਸਿੰਘ, ਜਗਮੋਹਨ ਸਿੰਘ, ਲਖਵਿੰਦਰ ਸਿੰਘ ਕਾਦੀਆਂ, ਬਲਵੰਤ ਰਾਏ, ਭਗਵਾਨ ਸਿੰਘ, ਜਗੀਰ ਸਿੰਘ ਠੱਠਾ, ਬਲਬੀਰ ਸਿੰਘ ਕਾਲੀਆ, ਬਲਵਿੰਦਰ ਸਿੰਘ, ਬਲਵੰਤ ਸਿੰਘ ਮਸਾਨੀਆਂ, ਇੰਦਰਜੀਤ ਸਿੰਘ, ਰਣਜੀਤ ਸਿੰਘ, ਲਖਵਿੰਦਰ ਸਿੰਘ ਧੀਰ ਆਦਿ ਹਾਜ਼ਰ ਸਨ। ਪ੍ਰਦਰਸ਼ਨ ਉਪਰੰਤ ਜਦੋਂ ਪੱਤਰਕਾਰਾਂ ਦੀ ਟੀਮ ਨੇ ਐੱਸ. ਐੱਸ. ਪੀ. ਤੋਂ ਖਾਲਿਸਤਾਨ ਜ਼ਿੰਦਾਬਾਦ ਦੇ ਲੱਗੇ ਨਾਅਰਿਆਂ ਬਾਰੇ ਪੁੱਛਿਆ  ਤਾਂ  ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਜੋ ਵੀ ਤੱਥ ਸਾਹਮਣੇ ਆਉਣਗੇ ਉਸਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 
 


Related News