ਪੰਜਾਬ: ਏਅਰਪੋਰਟ ਰੋਡ 'ਤੇ ਚੱਲਦੀ ਥਾਰ 'ਚ ਨੌਜਵਾਨ ਨੇ ਕੀਤਾ ਖ਼ਤਰਨਾਕ ਸਟੰਟ ! ਹੁਣ ਭਾਲ 'ਚ ਜੁਟੀ ਪੁਲਸ
Sunday, Aug 09, 2026 - 05:08 PM (IST)
ਅੰਮ੍ਰਿਤਸਰ: ਅੰਮ੍ਰਿਤਸਰ 'ਚ ਇੱਕ ਨੌਜਵਾਨ ਵੱਲੋਂ ਚਲਦੀ ਕਾਲੀ ਥਾਰ 'ਚੋਂ ਬਾਹਰ ਨਿਕਲ ਕੇ ਖ਼ਤਰਨਾਕ ਸਟੰਟ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਨੌਜਵਾਨ ਡਰਾਈਵਰ ਦੀ ਸੀਟ 'ਤੇ ਬੈਠਣ ਦੀ ਬਜਾਏ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਫੁੱਟਬੋਰਡ 'ਤੇ ਖੜ੍ਹਾ ਹੋ ਕੇ ਵੱਖ-ਵੱਖ ਪੋਜ਼ ਦੇ ਰਿਹਾ ਹੈ। ਇਸ ਦੌਰਾਨ ਉਹ ਆਪਣੇ ਵਾਲਾਂ 'ਤੇ ਹੱਥ ਫੇਰਦਾ ਅਤੇ ਅੰਤ 'ਚ 'ਵਿਕਟਰੀ ਸਾਈਨ' ਵੀ ਬਣਾਉਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
ਵੀਡੀਓ ਨਾਲ ਪੰਜਾਬੀ ਅਦਾਕਾਰ ਦੇਵ ਖਰੋੜ ਦਾ ਡਾਇਲਾਗ ਚੱਲ ਰਿਹਾ ਹੈ। ਨੌਜਵਾਨ ਨੇ ਕਾਲੀ ਕਮੀਜ਼ ਅਤੇ ਜੀਨਸ ਪਾਈ ਹੋਈ ਸੀ। ਫਿਲਹਾਲ ਵੀਡੀਓ 'ਚ ਥਾਰ ਦੀ ਲਾਇਸੈਂਸ ਪਲੇਟ ਨਾ ਦਿਖਣ ਕਾਰਨ ਅਜੇ ਤੱਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਗੁਆਂਢੀਆਂ ਨੇ ਬਜ਼ੁਰਗ ਦਾ ਕਰ'ਤਾ ਕਤਲ
ਪੁਲਸ ਜਾਂਚ 'ਚ ਜੁਟੀ
ਪੁਲਸ ਅਨੁਸਾਰ ਇਹ ਵੀਡੀਓ ਏਅਰਪੋਰਟ ਰੋਡ ਦੀ ਦੱਸੀ ਜਾ ਰਹੀ ਹੈ। ਅੰਮ੍ਰਿਤਸਰ ਦੇ ਛਾਉਣੀ ਪੁਲਸ ਸਟੇਸ਼ਨ ਦੇ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੌਜਵਾਨ ਅਤੇ ਵਾਹਨ ਦੀ ਪਛਾਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- 'ਨਿਹੰਗ' ਜਸਦੀਪ ਦੀ ਪੋਸਟ ਹੋਈ ਵਾਇਰਲ, ਕਿਹਾ- ਨਹੀਂ ਮਿਲ ਰਿਹਾ ਇਨਸਾਫ਼, ਸਵੇਰੇ LIVE ਹੋ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
