ਵਿਦਿਆਰਥੀ ਦੇ ਕਤਲ ਮਾਮਲੇ ’ਚ 9 ’ਤੇ ਕੇਸ ਦਰਜ , 2 ਮੁਲਜ਼ਮ ਗ੍ਰਿਫ਼ਤਾਰ

Wednesday, Feb 17, 2021 - 11:02 AM (IST)

ਵਿਦਿਆਰਥੀ ਦੇ ਕਤਲ ਮਾਮਲੇ ’ਚ 9 ’ਤੇ ਕੇਸ ਦਰਜ , 2 ਮੁਲਜ਼ਮ ਗ੍ਰਿਫ਼ਤਾਰ

ਬਟਾਲਾ/ਘੁਮਾਰਵਰੀ (ਬੇਰੀ, ਸਰਬਜੀਤ) - ਥਾਣਾ ਘੁਮਾਣ ਦੀ ਪੁਲਸ ਨੇ ਵਿਦਿਆਰਥੀ ਦੇ ਕਤਲ ਦੇ ਮਾਮਲੇ ’ਚ 9 ਪਛਾਤੇ ਅਤੇ 5/6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਉਕਤ ਲੋਕਾਂ ’ਚੋਂ 2 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦੀ ਪਛਾਣ ਹੰਸਰਾਜ ਅਤੇ ਗੁਰਮੀਤ ਕੌਰ ਦੇ ਰੂਪ ’ਚ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ  

ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਘੁਮਾਣ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਜੋ ਕਸਬਾ ਘੁਮਾਣ ਵਿਖੇ ਸਰਕਾਰੀ ਸਕੂਲ ਦੇ ਬਾਹਰ 12ਵੀਂ ਦੇ ਵਿਦਿਆਰਥੀ ਸਿਮਰਨਦੀਪ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਸਿਰ ’ਤੇ ਵਾਰ ਕਰਦੇ ਹੋਏ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧ ’ਚ 9 ਪਛਾਤਿਆਂ ਜਿਨ੍ਹਾਂ ਵਿਚ ਹਰਮਨਪ੍ਰੀਤ ਸਿੰਘ ਤੇ ਜਰਮਨਪ੍ਰੀਤ ਸਿੰਘ ਪੁੱਤਰਾਨ ਜਸਵੰਤ ਲਾਲ, ਜਸਵੰਤ ਲਾਲ ਪੁੱਤਰ ਬੇਲੀ ਰਾਮ, ਜਸਵਿੰਦਰ ਲਾਲ ਪੁੱਤਰ ਬੇਲੀ ਰਾਮ, ਜਨਕ ਰਾਜ ਪੁੱਤਰ ਬੇਲੀ ਰਾਮ, ਆਕਾਸ਼ਦੀਪ ਪੁੱਤਰ ਜਨਕ ਰਾਜ, ਹੰਸ ਰਾਜ ਪੁੱਤਰ ਬੇਲੀ ਰਾਮ, ਮੰਟੂ ਪੁੱਤਰ ਜਨਕ ਰਾਜ ਵਾਸੀਆਨ ਛੈਲੋਵਾਲ ਅਤੇ ਗੁਰਮੀਤ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਘੁਮਾਣ ਅਤੇ 2/3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਹਰਦੇਵ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਛੈਲੋਵਾਲ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕਰ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ - ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਤੋਂ ਪਰੇਸ਼ਾਨ ਨੌਜਵਾਨ ਵਲੋਂ ਖੁਦਕੁਸ਼ੀ, ਸੁਸਾਈਡ ਨੋਟ ’ਚ ਕਹੀ ਇਹ ਗੱਲ


author

rajwinder kaur

Content Editor

Related News