ਤਿਉਹਾਰਾਂ ਨੂੰ ਲੈ ਕੇ ਸ਼ਹਿਰ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ, ਚੱਪੇ-ਚੱਪੇ ’ਤੇ ਪੁਲਸ ਮੁਸਤੈਦ

Sunday, Oct 27, 2024 - 06:10 PM (IST)

ਤਿਉਹਾਰਾਂ ਨੂੰ ਲੈ ਕੇ ਸ਼ਹਿਰ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ, ਚੱਪੇ-ਚੱਪੇ ’ਤੇ ਪੁਲਸ ਮੁਸਤੈਦ

ਅੰਮ੍ਰਿਤਸਰ (ਸੰਜੀਵ)-ਤਿਉਹਾਰਾਂ ਨੂੰ ਲੈ ਕੇ ਪੁਲਸ ਕਮਿਸ਼ਨਰੇਟ ਨੇ ਜਿੱਥੇ ਸ਼ਹਿਰ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਸਖਤ ਕਰ ਦਿੱਤਾ ਹੈ, ਉਥੇ ਪੁਲਸ ਚੱਪੇ-ਚੱਪੇ ’ਤੇ ਮੁਸਤੈਦ ਹੈ ਅਤੇ ਨਾਕੇ ਲਾ ਕੇ ਵਾਹਨਾਂ ਦੀ ਜਾਂਚ ਕਰ ਰਹੀ ਹੈ। ਇਕ ਪਾਸੇ ਕਮਿਸ਼ਨਰੇਟ ਪੁਲਸ ਸ਼ਹਿਰ ਦੀ ਸੁਰੱਖਿਆ ਕਮਾਨ ਸੰਭਾਲੇ ਹੋਏ ਹੈ, ਉਥੇ ਹੀ ਦੂਜੇ ਪਾਸੇ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਵੀ ਹਾਈ ਅਲਰਟ ’ਤੇ ਹਨ। ਦੇਰ ਸ਼ਾਮ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸੜਕਾਂ ’ਤੇ ਉੱਤਰ ਕੇ ਸੁਰੱਖਿਆ ਦੇ ਬੰਦੋਬਸਤ ਦਾ ਜਾਇਜ਼ਾ ਲਿਆ। ਰਣਜੀਤ ਐਵੇਨਿਊ ’ਚ ਪੁਲਸ ਵੱਲੋਂ ਬਣਾਏ ਸੁਰੱਖਿਆ ਘੇਰੇ ਨੂੰ ਵੇਖਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਕੇ ਸੁਰੱਖਿਆ ਪ੍ਰਬੰਧ ਵੇਖੇ।

ਸ਼ਹਿਰ ਦੇ ਹਰ ਖੇਤਰ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਪੂਰੀ ਤਰ੍ਹਾਂ ਸਰਗਰਮੀ ਵਿਖਾ ਰਹੀ ਹੈ। ਸ਼ਹਿਰ ਦੇ ਚੱਪੇ-ਚੱਪੇ ’ਤੇ ਨਾਕੇ ਲਾ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਵੀ ਸ਼ੱਕੀ ਵਿਅਕਤੀ ਨੂੰ ਵੇਖਦੇ ਹੀ ਤੁਰੰਤ ਉਸ ਨੂੰ ਜਾਂਚ ਲਈ ਹਿਰਾਸਤ ’ਚ ਲਿਆ ਜਾ ਰਿਹਾ ਹੈ। ਹਰ ਥਾਣਾ ਅਤੇ ਚੌਕੀ ਇੰਚਾਰਜ ਆਪਣੇ-ਆਪਣੇ ਖੇਤਰ ਦੇ ਹਿਸਟ੍ਰੀਸ਼ੀਟਰਾਂ ਦਾ ਰਿਕਾਰਡ ਖੰਗਾਲ ਰਹੇ ਹਨ। ਕਿਸੇ ਵੀ ਨਾਪਸੰਦ ਘਟਨਾ ਤੋਂ ਪਹਿਲਾਂ ਪੁਲਸ ਆਪਰਾਧਿਕ ਪ੍ਰਵਿਰਤੀ ਰੱਖਣ ਵਾਲੇ ਵਿਅਕਤੀਆਂ ’ਤੇ ਆਪਣੀ ਪੂਰੀ ਨਜ਼ਰ ਬਣਾਏ ਹੋਏ ਹੈ। ਸ਼ਹਿਰ ਨੂੰ ਇਕ ਸੁਰੱਖਿਆ ਘੇਰੇ ’ਚ ਲਿਆ ਗਿਆ ਹੈ, ਉਥੇ ਹੀ ਸਾਦੀ ਵਰਦੀ ’ਚ ਵੀ ਪੁਲਸ ਅਧਿਕਾਰੀ ਹਰ ਪਾਸੇ ਫੈਲੇ ਹੋਏ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ?

ਸ਼ਹਿਰ ’ਚ ਚੱਲ ਰਹੇ ਦੜੇ-ਸੱਟੇ ਅਤੇ ਜੁਏ ਦੇ ਕਾਰੋਬਾਰ ’ਤੇ ਵੀ ਪੁਲਸ ਪੂਰੀ ਨਜ਼ਰ ਬਣਾਏ ਹੋਏ ਹੈ । ਹਾਲ ਹੀ ’ਚ ਸੱਟੇਬਾਜ਼ਾਂ ਅਤੇ ਜੂਆ ਖੇਡਣ ਵਾਲਿਆਂ ਨੂੰ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਹਰ ਉਸ ਗੈਰ-ਕਾਨੂੰਨੀ ਧੰਦੇ ’ਤੇ ਆਪਣੀ ਨਜ਼ਰ ਰੱਖੇ ਹੋਏ ਹੈ, ਜੋ ਸਮਾਜ ਨੂੰ ਨੁਕਸਾਨ ਦੇ ਸਕਦੇ ਹਨ। ਪੁਲਸ ਨਸ਼ਾ ਸਮੱਗਲਰਾਂ ਨਾਲ ਉਨ੍ਹਾਂ ਰੈਸਟੋਰੈਂਟਸ ’ਤੇ ਵੀ ਕਾਰਵਾਈ ਕਰ ਰਹੀ ਹੈ, ਜਿੱਥੇ ਰੈਸਟੋਰੈਂਟ ਦੀ ਆੜ ’ਚ ਹੁੱਕਾ ਬਾਰ ਚਲਾਏ ਜਾ ਰਹੇ ਹਨ। ਹਾਲ ਹੀ ’ਚ ਪੁਲਸ ਨੇ ਰਣਜੀਤ ਐਵੇਨਿਊ ਖੇਤਰ ’ਚ ਇਕ ਹੁੱਕਾ ਬਾਰ ਦਾ ਵੀ ਪਰਦਾਫਾਸ਼ ਕੀਤਾ, ਜਿੱਥੋਂ ਭਾਰੀ ਮਾਤਰਾ ’ਚ ਹੁੱਕੇ ਬਰਾਮਦ ਕੀਤੇ ਗਏ ਅਤੇ ਉਨ੍ਹਾਂ ’ਤੇ ਆਪਰਾਧਿਕ ਮਾਮਲਾ ਵੀ ਦਰਜ ਹੋਇਆ।

ਹੋਟਲ ਮਾਲਕਾਂ ਨੂੰ ਬਿਨਾਂ ਪਛਾਣ ਪੱਤਰ ਕਮਰਾ ਨਾ ਦੇਣ ਦੀ ਹਦਾਇਤ

ਹੋਟਲ ਮਾਲਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਕੋਈ ਵੀ ਬਿਨਾਂ ਪਛਾਣ ਪੱਤਰ ਕਿਸੇ ਨੂੰ ਕਮਰਾ ਨਾ ਦੇਵੇ। ਜੇਕਰ ਕੋਈ ਵੀ ਹੋਟਲ ਮਾਲਕ ਅਜਿਹਾ ਕਰਦਾ ਹੈ ਤਾਂ ਉਸ ’ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਾਰੇ ਹੋਟਲਾਂ ਨੂੰ ਆਪਣੇ-ਆਪਣੇ ਕੰਪਲੈਕਸਾਂ ’ਚ 24 ਘੰਟੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚਲਾਏ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂਕਿ ਕਿਸੇ ਵੀ ਆਪਰਾਧਿਕ ਸਥਿਤੀ ਦੌਰਾਨ ਉਸ ਵਿਅਕਤੀ ਦੀ ਫੁਟੇਜ ਨੂੰ ਵੇਖ ਕੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਔਰਤਾਂ ਲਈ ਕਰ'ਤਾ ਇਹ ਐਲਾਨ, ਤੁਸੀਂ ਵੀ ਪੜ੍ਹੋ

ਪੁਲਸ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਵਚਨਬੱਧ : ਸੀ. ਪੀ.

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪੁਲਸ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ, ਜਿਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਨੂੰਨ ਤੋੜਨ ਵਾਲੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹਰ ਵਿਅਕਤੀ ਨੂੰ ਆਪਣੇ ਘਰ ’ਚ ਤਿਉਹਾਰ ਮਨਾਉਣ ਦਾ ਅਧਿਕਾਰ ਹੈ। ਕੋਈ ਉਸ ਦੇ ਤਿਉਹਾਰ ’ਚ ਰੁਕਾਵਟ ਪਾਵੇਗਾ ਤਾਂ ਪੁਲਸ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਤਿਆਰ ਰੱਖੀ ਗਈ ਹੈ।

ਇਹ ਵੀ ਪੜ੍ਹੋ-  ਕਰਤਾਰਪੁਰ ਕੋਰੀਡੋਰ ਦੇ ਰਾਹ ’ਚ ਕਿਸਾਨ ਸੁਕਾ ਰਹੇ ਝੋਨਾ, ਮੁਸ਼ਕਿਲਾਂ 'ਚ ਪਏ ਸ਼ਰਧਾਲੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News