ਗੁਰਦਾਸਪੁਰ ਦੇ ਸਰਕਾਰੀ ਕਾਲਜ ''ਚ ਸਮੇਂ ਤੋਂ ਪਹਿਲਾਂ ਹੀ ਲੱਗੀ ਰਾਵਣ ਦੇ ਬੁੱਤ ਨੂੰ ਅੱਗ
Wednesday, Oct 05, 2022 - 06:34 PM (IST)

ਗੁਰਦਾਸਪੁਰ (ਜੀਤ ਮਠਾਰੂ, ਵਿਨੋਦ) - ਸਥਾਨਕ ਸਰਕਾਰੀ ਕਾਲਜ ਗੁਰਦਾਸਪੁਰ ’ਚ ਦੁਸਹਿਰਾ ਮੇਲਾ ਕਮੇਟੀ ਵੱਲੋਂ ਰਖਵਾਏ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ’ਚੋਂ ਰਾਵਣ ਦੇ ਪੁਤਲੇ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਮੱਥਾ ਟੇਕਣ ਦੌਰਾਨ ਅੱਗ ਲਗਾ ਦਿੱਤੀ। ਪੁਤਲੇ ਨੂੰ ਅੱਗ ਲਗਣ ’ਤੇ ਚਾਰੇ ਪਾਸੇ ਹਫ਼ੜਾ-ਤਫ਼ੜੀ ਦਾ ਮਾਹੌਲ ਪੈਦਾ ਹੋ ਗਿਆ, ਜਦਕਿ ਇਨ੍ਹਾਂ ਪੁਤਲਿਆਂ ਨੂੰ ਸ਼ਾਮ ਦੇ ਸਮੇਂ ਸਾੜਨਾ ਸੀ।
ਇਸ ਤੋਂ ਪਹਿਲਾਂ ਪ੍ਰਬੰਧਕ ਕੁਝ ਸਮਝ ਪਾਉਂਦੇ ਕਿ ਵੇਖਦੇ ਹੀ ਵੇਖਦੇ ਰਾਵਣ ਦਾ ਪੁਤਲਾ ਸੜ ਗਿਆ। ਇਸ ਘਟਨਾ ਮੌਕੇ ਕਾਲਜ ਦੀ ਗਰਾਊਂਡ ’ਚ ਜ਼ਿਆਦਾ ਲੋਕ ਨਹੀਂ ਸਨ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ। ਇਸ ਮੌਕੇ ਮੇਲਾ ਕਮੇਟੀ ਦੇ ਪ੍ਰਧਾਨ ਜੋਗਿੰਦਰ ਕਾਲੀਆ ਨੇ ਦੱਸਿਆ ਕਿ ਅਜੇ ਸਾਡੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਕਿ ਕਿਸੇ ਸ਼ਰਾਰਤੀ ਅਨਸਰ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਸ਼ਰਾਤਰੀ ਅਨਸਰ ਨੇ ਰਾਵਣ ਦੇ ਪੈਰ ਛੂਹਦੇ ਸਮੇਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ।