ਬਿਨਾਂ ਦੱਸੇ ਹੀ ਬੰਦ ਹੋਏ ‘ਸਟਾਰ’ ਤੇ ‘ਕਲਰਜ਼’ ਚੈਨਲ, ਕੇਬਲ ਆਪਰੇਟਰ ਤੇ ਗਾਹਕਾਂ ’ਚ ਫੈਲੀ ਰੋਸ ਦੀ ਲਹਿਰ
Monday, Oct 05, 2026 - 12:37 PM (IST)
ਗੁਰਦਾਸਪੁਰ (ਹਰਮਨ)- ‘ਸਟਾਰ’ ਅਤੇ ‘ਕਲਰਜ਼’ ਦੇ ਪੈਕੇਜ ਅਤੇ ਚੈਨਲ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਬੰਦ ਕੀਤੇ ਜਾਣ ਨੂੰ ਲੈ ਕੇ ਮਾਝਾ ਕੇਬਲ ਆਪਰੇਟਰ ਐਸੋਸੀਏਸ਼ਨ ਵਿਚ ਰੋਸ ਪੈਦਾ ਹੋ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਐਸੋਸੀਏਸ਼ਨ ਦੀ ਕਮੇਟੀ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਅਮਨਦੀਪ ਸਿੰਘ ਦੀ ਦੇਖ-ਰੇਖ ਹੇਠ ਹੋਈ, ਜਿਸ ਵਿਚ ਪੈਕੇਜ ਬੰਦ ਹੋਣ ਕਾਰਨ ਕੇਬਲ ਅਤੇ ਇੰਟਰਨੈੱਟ ਟੀਵੀ ਸੇਵਾਵਾਂ ਦੀ ਵਰਤੋਂ ਕਰ ਰਹੇ ਗਾਹਕਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਆਪਰੇਟਰਾਂ ਨੂੰ ਪੇਸ਼ ਆ ਰਹੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਹ ਵੀ ਪੜ੍ਹੋ- FAST FOOD 'ਚ ਲਾਪਰਵਾਹੀ, ਮਨਚੂਰੀਅਨ 'ਚੋਂ ਨਿਕਲੀ ਸਰਿੰਜ ਦੀ ਕੈਪ, ਪਰਿਵਾਰ ਦੇ ਉੱਡੇ ਹੋਸ਼
ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਕਿਹਾ ਕਿ ਕੰਪਨੀ ਵੱਲੋਂ ‘ਸਟਾਰ’ ਅਤੇ ‘ਕਲਰਜ਼’ ਦੇ ਪੈਕੇਜ ਬੰਦ ਕਰਨ ਸਬੰਧੀ ਨਾ ਤਾਂ ਕੇਬਲ ਆਪਰੇਟਰਾਂ ਨੂੰ ਪਹਿਲਾਂ ਕੋਈ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਗਾਹਕਾਂ ਨੂੰ ਇਸ ਬਾਰੇ ਅਗਾਊਂ ਸੂਚਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਚਾਨਕ ਚੈਨਲ ਬੰਦ ਹੋਣ ਕਾਰਨ ਗਾਹਕਾਂ ਵੱਲੋਂ ਆਪਰੇਟਰਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਕਾਰਨ ਆਪਰੇਟਰਾਂ ਨੂੰ ਵੀ ਗਾਹਕਾਂ ਨੂੰ ਜਵਾਬ ਦੇਣ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ ਦੀਆਂ ਚਾਰ ਗ੍ਰਾਮ ਪੰਚਾਇਤਾਂ ਨੇ ਲਿਆ ਵੱਡਾ ਫੈਸਲਾ, ਹੁਣ ਜ਼ਮੀਨ ਜਾਂ ਹੋਰ ਜਾਇਦਾਦ...
ਐਸੋਸੀਏਸ਼ਨ ਵੱਲੋਂ ਮੰਗ ਕੀਤੀ ਗਈ ਕਿ ਭਵਿੱਖ ਵਿਚ ਜਦੋਂ ਵੀ ਕੰਪਨੀ ਵੱਲੋਂ ਕਿਸੇ ਪੈਕੇਜ ਜਾਂ ਚੈਨਲ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਜਾਵੇ ਤਾਂ ਘੱਟੋ-ਘੱਟ 30 ਦਿਨ ਪਹਿਲਾਂ ਕੇਬਲ ਆਪਰੇਟਰਾਂ ਨੂੰ ਅਗਾਊਂ ਸੂਚਨਾ ਦਿੱਤੀ ਜਾਵੇ, ਤਾਂ ਜੋ ਉਹ ਆਪਣੇ ਗਾਹਕਾਂ ਨੂੰ ਸਮੇਂ ਸਿਰ ਜਾਣਕਾਰੀ ਦੇ ਸਕਣ ਅਤੇ ਲੋੜ ਪੈਣ ’ਤੇ ਵਿਕਲਪਿਕ ਪੈਕੇਜ ਜਾਂ ਸੇਵਾ ਬਾਰੇ ਦੱਸ ਸਕਣ। ਐਸੋਸੀਏਸ਼ਨ ਵੱਲੋਂ ਕੰਪਨੀ ਨੂੰ ਅਪੀਲ ਕੀਤੀ ਗਈ ਕਿ ‘ਸਟਾਰ’ ਅਤੇ ‘ਕਲਰਜ਼’ ਦੇ ਬੰਦ ਕੀਤੇ ਗਏ ਪੈਕੇਜ ਨੂੰ ਜਲਦ ਤੋਂ ਜਲਦ ਮੁੜ ਚਾਲੂ ਕੀਤਾ ਜਾਵੇ ਅਤੇ ਆਪਰੇਟਰਾਂ ਤੇ ਗਾਹਕਾਂ ਨੂੰ ਆ ਰਹੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ।
ਮੀਟਿੰਗ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ, ਨਿਸ਼ਾਨ ਸਿੰਘ ਗੁਰਦਾਸਪੁਰ, ਰਾਜੂ (ਜਸ਼ਨ ਕੇਬਲ ਗੁਰਦਾਸਪੁਰ), ਅਵਤਾਰ ਸਿੰਘ ਵਿੱਕੀ, ਬਿੱਟੂ ਸਨਈਆ, ਸੁਖਜਿੰਦਰ ਸਿੰਘ ਡਿਪਟੀ, ਭੁਪਿੰਦਰ ਸਿੰਘ ਨੁਸ਼ਹਿਰਾ ਮੱਝਾ ਸਿੰਘ, ਹੈਪੀ ਵਿਲੇਜ ਕੇਬਲ ਦੀਨਾਨਗਰ ਅਤੇ ਜਸਵਿੰਦਰ ਸਿੰਘ ਮੁਕੇਰੀਆਂ ਸਮੇਤ ਹੋਰ ਕਮੇਟੀ ਮੈਂਬਰ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
