ਸੜਕਾਂ ’ਤੇ ਦੌੜਨ ਵਾਲੇ ਓਵਰਲੋਡ ਵਾਹਨ ਦੇ ਰਹੇ ਹਨ ਭਿਆਨਕ ਹਾਦਸਿਆਂ ਨੂੰ ਸੱਦਾ

Sunday, Jun 07, 2026 - 10:55 AM (IST)

ਸੜਕਾਂ ’ਤੇ ਦੌੜਨ ਵਾਲੇ ਓਵਰਲੋਡ ਵਾਹਨ ਦੇ ਰਹੇ ਹਨ ਭਿਆਨਕ ਹਾਦਸਿਆਂ ਨੂੰ ਸੱਦਾ

ਬਟਾਲਾ (ਮਠਾਰੂ)- ਸ਼ਹਿਰ ਅਤੇ ਵੱਖ-ਵੱਖ ਇਲਾਕਿਆਂ ’ਚ ਅਕਸਰ ਹੀ ਓਵਰਲੋਡ ਵਾਹਨ ਸੜਕਾਂ ’ਤੇ ਵੇਖੇ ਜਾ ਸਕਦੇ ਹਨ, ਜਦਕਿ ਇਨ੍ਹਾਂ ਓਵਰਲੋਡ ਵਾਹਨ ਚਾਲਕਾਂ ਨੂੰ ਪੁਲਸ ਅਤੇ ਕਾਨੂੰਨ ਦਾ ਕੋਈ ਵੀ ਡਰ-ਖ਼ੌਫ਼ ਦਿਖਾਈ ਨਹੀਂ ਦੇ ਰਿਹਾ। ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਇਹ ਲੋਕ ਆਪਣੀ ਮਨਮਰਜ਼ੀ ਕਰ ਰਹੇ ਹਨ। ਬਿਨਾਂ ਰੋਕ-ਟੋਕ ਦੇ ਕਾਨੂੰਨ ਨੂੰ ਛਿੱਕੇ ’ਤੇ ਟੰਗ ਕੇ ਸੜਕਾਂ ’ਤੇ ਦੌੜਨ ਵਾਲੇ ਓਵਰਲੋਡ ਵਾਹਨ ਲਗਾਤਾਰ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।

ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ, 12 ਜੂਨ ਤੱਕ ਹੋ ਗਈ ਵੱਡੀ ਭਵਿੱਖਬਾਣੀ, ਅੱਜ ਇਨ੍ਹਾਂ ਜ਼ਿਲ੍ਹਿਆਂ 'ਚ...

ਚੰਦ ਪੈਸਿਆਂ ਦੇ ਲਾਲਚ ’ਚ ਲੱਦਿਆ ਜਾ ਰਿਹਾ ਲੋੜ ਨਾਲੋਂ ਵੱਧ ਮਾਲ

ਦੱਸਣਯੋਗ ਹੈ ਕਿ ਵੱਖ-ਵੱਖ ਵਾਹਨ ਚਾਲਕ ਚੰਦ ਪੈਸਿਆਂ ਦੇ ਲਾਲਚ ’ਚ ਆ ਕੇ ਆਪਣੀਆਂ ਗੱਡੀਆਂ ’ਤੇ ਲੋੜ ਨਾਲੋਂ ਵੱਧ ਮਾਲ ਲੱਦ ਲੈਂਦੇ ਹਨ, ਭਾਵ ਓਵਰਲੋਡ ਵਾਹਨ ਤਿਆਰ ਕਰਕੇ ਸੜਕਾਂ ’ਤੇ ਨਿਕਲ ਪੈਂਦੇ ਹਨ, ਜਿਸ ਕਰਕੇ ਕਈ ਵਾਰ ਭਿਆਨਕ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਇਨ੍ਹਾਂ ਓਵਰਲੋਡ ਵਾਹਨ ਚਾਲਕਾਂ ਨੂੰ ਕੋਈ ਸਬਕ ਨਹੀਂ ਮਿਲਦਾ ਸਗੋਂ ਬਿਨਾਂ ਕਿਸੇ ਡਰ-ਖ਼ੌਫ਼ ਦੇ ਇਹ ਲੋਕ ਸੜਕਾਂ ’ਤੇ ਨਿਕਲ ਰਹੇ ਹਨ, ਜਿਸ ਕਾਰਨ ਮਨੁੱਖੀ ਜ਼ਿੰਦਗੀਆਂ ਦੇ ਨਾਲ ਖਿਲਵਾੜ ਹੋਣ ਦੇ ਨਾਲ-ਨਾਲ ਵੱਡੇ ਪੱਧਰ ’ਤੇ ਆਰਥਿਕ ਨੁਕਸਾਨ ਵੀ ਝੱਲਣਾ ਪੈਂਦਾ ਹੈ।

ਇਹ ਵੀ ਪੜ੍ਹੋ-ਆਸਟ੍ਰੇਲੀਆ ਤੋਂ ਪੰਜਾਬ ਆਏ NRI ਦਾ ਕਤਲ, ਭਰਾ ਨੇ ਹੀ ਦਿੱਤਾ ਵਾਰਦਾਤ ਨੂੰ ਅੰਜਾਮ

ਪੁਲਸ ਦੀ ਅੱਖ ਤੋਂ ਬਚਣ ਲਈ ਸਵੇਰੇ ਤੜਕੇ ਜਾਂ ਰਾਤ ਨੂੰ ਹੁੰਦੀ ਹੈ ਮੂਵਮੈਂਟ

ਇਨ੍ਹਾਂ ਓਵਰਲੋਡ ਵਾਹਨਾਂ ਕਾਰਨ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਓਵਰਲੋਡ ਵਾਹਨਾਂ ਕਾਰਨ ਸੜਕਾਂ ’ਤੇ ਲੰਮਾ ਟ੍ਰੈਫਿਕ ਜਾਮ ਵੀ ਲੱਗ ਜਾਂਦਾ ਹੈ। ਇੱਥੇ ਇਹ ਗੱਲ ਖ਼ਾਸ ਤੌਰ ’ਤੇ ਦੱਸਣਯੋਗ ਹੈ ਕਿ ਜ਼ਿਆਦਾਤਰ ਓਵਰਲੋਡ ਵਾਹਨ ਸਵੇਰੇ ਤੜਕਸਾਰ ਸੜਕਾਂ ’ਤੇ ਨਿਕਲਦੇ ਹਨ, ਜਦਕਿ ਕੁਝ ਓਵਰਲੋਡ ਵਾਹਨ ਰਾਤ ਦੇ ਹਨੇਰੇ ’ਚ ਸੜਕਾਂ ’ਤੇ ਨਿਕਲਦੇ ਹਨ ਤਾਂ ਜੋ ਪੁਲਸ ਦੀ ਨਜ਼ਰ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, 2 ਮੁੰਡਿਆਂ ਦੇ ਚੱਲੀਆਂ ਤਾਬੜਤੋੜ ਗੋਲੀਆਂ

ਸਖ਼ਤ ਕਾਨੂੰਨੀ ਕਾਰਵਾਈ ਦੀ ਉੱਠੀ ਮੰਗ

ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਓਵਰਲੋਡ ਵਾਹਨਾਂ ਨੂੰ ਸਖ਼ਤੀ ਨਾਲ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ, ਤਾਂ ਜੋ ਕੀਮਤੀ ਜਾਨਾਂ ਨੂੰ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News