ਮਾਮੂਲੀ ਗੱਲ ਨੂੰ ਲੈ ਕੇ ਚੱਲੇ ਤੇਜ਼ਧਾਰ ਹਥਿਆਰ, ਰੈਸਟੋਰੈਂਟ ਮਾਲਕ ਨੇ ਰੇਹੜੀ ਵਾਲੇ ''ਤੇ ਲਾਏ ਇਲਜ਼ਾਮ
Saturday, Aug 10, 2024 - 03:00 PM (IST)
ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਥਾਣਾ ਏ ਡਵੀਜਨ ਦੇ ਅਧੀਨ ਆਉਂਦੇ ਇਲਾਕਾ ਤਿਲਕ ਨਗਰ ਤੋਂ ਸਾਹਮਣੇ ਆਇਆ ਹੈ ਜਿਥੋ ਦੇ ਰਹਿਣ ਵਾਲੇ ਰੈਸਟੋਰੈਂਟ ਮਾਲਕ ਸੰਜੀਵ ਮਹਾਜਨ ਨੂੰ ਆਪਣੇ ਰੈਸਟੋਰੈਂਟ ਦੇ ਸਾਹਮਣੇ ਰੇਹੜੀ 'ਤੇ ਸ਼ਰਾਬ ਪਿਲਾਉਣ ਤੋਂ ਰੋਕਣਾ ਮਹਿੰਗਾ ਪੈ ਗਿਆ। ਜਿਸਦੇ ਚਲਦੇ ਸੰਜੀਵ ਮਹਾਜਨ 'ਤੇ ਰੇਹੜੀ ਲਾਉਣ ਵਾਲੇ ਬਗੀਰਥ ਸਿੰਘ ਅਤੇ 15 ਦੇ ਕਰੀਬ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਸੰਬਧੀ ਕਰੀਬ 3 ਮਹੀਨੇ ਬੀਤਣ ਉਪਰੰਤ ਵੀ ਉਸਨੂੰ ਪੁਲਸ ਪਾਸੋਂ ਕੋਈ ਵੀ ਇਨਸਾਫ਼ ਨਹੀਂ ਮਿਲਿਆ।
ਇਹ ਵੀ ਪੜ੍ਹੋ- ਤੜਕਸਾਰ ਵੱਡੀ ਵਾਰਦਾਤ, ਸੈਰ ਕਰ ਰਹੇ ਵਿਅਕਤੀ 'ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ
ਇਸ ਸੰਬੰਧੀ ਸੰਜੀਵ ਮਹਾਜਨ ਨੇ ਮੁੱਖ ਮੰਤਰੀ ਪੰਜਾਬ ਅਤੇ ਡੀ. ਜੀ. ਪੀ. ਪੰਜਾਬ ਨੂੰ ਇਨਸ਼ਾਫ ਦੀ ਗੁਹਾਰ ਲਗਾਈ ਹੈ। ਪੀੜਤ ਰੈਸਟੋਰੈਂਟ ਮਾਲਕ ਨੇ ਦੱਸਿਆ ਕਿ ਉਹ ਤਿਲਕ ਨਗਰ ਇਲਾਕੇ 'ਚ ਮਿਔ ਮਿਔ ਨਾਮਕ ਰੈਸਟੋਰੈਂਟ ਚਲਾ ਰਿਹਾ ਹੈ ਅਤੇ ਉਸਦੇ ਰੈਸਟੋਰੈਂਟ ਦੇ ਸਾਹਮਣੇ ਇਕ ਪ੍ਰਵਾਸੀ ਨੌਜਵਾਨ ਬਾਗੀਰਥ ਵੱਲੋਂ ਫਾਸਟ ਫੂਡ ਦੀ ਰੇਹੜੀ ਲਗਾ ਕੇ ਲੋਕਾਂ ਨੂੰ ਸ਼ਰਾਬ ਪਿਲਾਈ ਜਾਂਦੀ ਹੈ ਜਿਸਦੇ ਚਲਦੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਰੇਹੜੀ ਵਾਲੇ ਨੌਜਵਾਨ ਨੇ 15 ਦੇ ਕਰੀਬ ਨੌਜਵਾਨਾਂ ਬੁਲਾ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਨਾਲ ਹੀ ਮੇਰੇ ਬੇਟੇ ਦੀ ਵੀ ਕੁਟਮਾਰ ਕੀਤੀ। ਇਸ ਦੌਰਾਨ ਨੌਜਵਾਨਾਂ ਨੇ ਮੇਰੀ ਸੋਨੇ ਦੀ ਚੈਨ ਉਤਾਰ ਲਈ ਜੋ ਕਿ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਵੀ ਪੁਲਸ ਵੱਲੋਂ ਮੁਲਜ਼ਮਾਂ 'ਤੇ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ ਜਿਸਦੇ ਚਲਦੇ ਸਾਡੇ ਵੱਲੋਂ 3 ਮਹੀਨੇ ਤੋਂ ਪੁਲਸ ਥਾਣੇ ਦੇ ਚੱਕਰ ਕੱਟੇ ਜਾ ਰਹੇ ਹਨ ਅਤੇ ਅੱਜ ਮੀਡੀਆ ਅੱਗੇ ਆਪਣਾ ਦੁਖੜਾ ਦੱਸ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡੀ. ਜੀ. ਪੀ. ਸਾਬ੍ਹ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਦੇ ਕੜਾਹੇ 'ਚ ਡਿੱਗਣ ਵਾਲੇ ਸੇਵਾਦਾਰ ਦੀ ਹੋਈ ਮੌਤ
ਦੂਜੇ ਪਾਸੇ ਇਸ ਸੰਬਧੀ ਜਾਣਕਾਰੀ ਦਿੰਦਿਆ ਥਾਣਾ ਏ ਡਵੀਜ਼ਨ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਾਰੀ ਘਟਨਾ ਦੀ ਜਾਂਚ ਕਰਵਾ ਕੇ ਸ਼ਿਕਾਇਤ ਕਰਤਾ ਸੰਜੀਵ ਮਹਾਜਨ ਦੇ ਬਿਆਨ ਲਿਖ ਮੈਡੀਕਲ ਰਿਪੋਰਟ ਦੇ ਅਧਾਰ 'ਤੇ ਬਣਦੀ ਕਾਰਵਾਈ ਕੀਤੀ ਗਈ ਹੈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8