ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੇ ਦੇਸ਼ ਦੀ ਏਕਤਾ ਤੇ ਆਖੰਡਤਾ ਲਈ ਦਿੱਤਾ ਬਲਿਦਾਨ : ਮੰਤਰੀ ਕਟਾਰੂਚੱਕ

09/12/2023 2:14:48 PM

ਪਠਾਨਕੋਟ (ਸ਼ਾਰਦਾ)- ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ਅਤੇ ਸ਼ਹੀਦੀ ਦਿਵਸ ’ਤੇ ‘ਜਗ ਬਾਣੀ’ ਸਬ-ਆਫਿਸ ਪਠਾਨਕੋਟ ਵੱਲੋਂ ਇੰਚਾਰਜ ਸੰਜੀਵ ਸ਼ਾਰਦਾ ਦੀ ਅਗਵਾਈ ਹੇਠ ਬੀਤੇ ਦਿਨ ਸਥਾਨਕ ਸਿਵਲ ਹਸਪਤਾਲ ’ਚ ਖੂਨਦਾਨ ਕੈਂਪ ਲਾਇਆ ਗਿਆ, ਜਿਸ ’ਚ 155 ਖੂਨਦਾਨੀਆਂ ਨੇ ਖੂਨਦਾਨ ਕਰ ਕੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸਰਪੀਚੁਅਲ ਹੀਲਰ ਚਾਮੁੰਡਾ ਸਵਾਮੀ ਜੀ ਯੂ. ਐੱਸ. ਏ., ਐੱਸ. ਪੀ. ਐੱਚ. ਐੱਸ. ਰੰਧਾਵਾ, ਸਿਵਲ ਸਰਜਨ ਡਾ. ਆਦਿੱਤੀ ਸਲਾਰੀਆ, ਐੱਸ. ਐੱਮ. ਓ. ਡਾ. ਸੁਨੀਲ ਚੰਦ, ਡਾ. ਓ. ਪੀ. ਵਿਗ ਰਮੇਸ਼ ਸ਼ਰਮਾ ਹਿਮਾਲਿਆ ਬੇਕਰੀ ਆਦਿ ਹਾਜ਼ਰ ਸਨ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਨੇ ਦੇਸ਼ ਲਈ ਮਹਾਨ ਸ਼ਹਾਦਤ ਦਿੱਤੀ ਹੈ, ਲਾਲਾ ਜੀ ਨੇ ਦੇਸ਼ ਦੀ ਏਕਤਾ ਅਤੇ ਆਖੰਡਤਾ ਲਈ ਬਲਿਦਾਨ ਦਿੱਤਾ ਹੈ। ਇਹ ਖੂਨਦਾਨ ਕੈਂਪ ਲਾਲ ਜਗਤ ਨਾਰਾਇਣ ਜੀ ਨੂੰ ਸੱਚੀ ਸ਼ਰਧਾਂਜਲੀ ਹੈ।

ਇਹ ਵੀ ਪੜ੍ਹੋ- ਸੇਵਾ ਮੁਕਤ ਅਫ਼ਸਰ ਨੇ ਕਰਵਾਇਆ ਦੂਜਾ ਵਿਆਹ, 15 ਦਿਨਾਂ 'ਚ ਹੀ ਚੰਨ ਚਾੜ੍ਹ ਗਈ ਦੂਜੀ ਪਤਨੀ

PunjabKesariਕਾਲੇ ਦਿਨਾਂ ’ਚ ਪੰਜਾਬ ਕੇਸਰੀ ਗਰੁੱਪ ਕਿਸੇ ਅੱਗੇ ਨਹੀਂ ਝੁਕਿਆ : ਰਮਨ ਬਹਿਲ

ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸਾਡੇ ਪਰਿਵਾਰ ਦਾ ਚੋਪੜਾ ਪਰਿਵਾਰ ਦੇ ਨਾਲ ਕਈ ਦਹਾਕਿਆਂ ਤੋਂ ਰਿਸ਼ਤਾ ਹੈ, ਅਸੀਂ ਲਾਲਾ ਜੀ, ਰਮੇਸ਼ ਜੀ ਅਤੇ ਸ਼੍ਰੀ ਵਿਜੇ ਚੋਪੜਾ ਜੀ ਦੇ ਨਾਲ ਮੌਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਹੈ। ਪੰਜਾਬ ਨੂੰ ਨਵੀਂ ਦਿਸ਼ਾ ਦੇਣ ’ਚ ਪੰਜਾਬ ਕੇਸਰੀ ਗਰੁੱਪ ਦਾ ਵੱਡਾ ਯੋਗਦਾਨ ਹੈ, ਕਾਲੇ ਦਿਨਾਂ ’ਚ ਪੰਜਾਬ ਕੇਸਰੀ ਗਰੁੱਪ ਕਿਸੇ ਅੱਗੇ ਨਹੀਂ ਝੁਕਿਆ। ਪੰਜਾਬ ਕੇਸਰੀ ਗਰੁੱਪ ਦੇ ਪਠਾਨਕੋਟ ਵਿਖੇ ਲੱਗੇ ਇਸ ਕੈਂਪ ਨੂੰ ਦੇਖ ਕੇ ਉਹ ਬਹੁਤ ਪ੍ਰਭਾਵਿਤ ਹਨ, ਜਿਸ ’ਚ ਸਾਰਾ ਸ਼ਹਿਰ ਉਮੜਿਆ ਹੋਇਆ ਹੈ। ਸੰਜੀਵ ਸ਼ਾਰਦਾ ਅਤੇ ਉਨ੍ਹਾਂ ਦੀ ਟੀਮ ਨੂੰ ਸਾਧੂਵਾਦ।

ਕੈਂਪ ਦੌਰਾਨ ਨੌਜਵਾਨਾਂ ਦੇ ਨਾਲ ਔਰਤਾਂ ’ਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ : ਸੇਖਵਾਂ

ਸਿਵਲ ਹਸਪਤਾਲ ਪਠਾਨਕੋਟ ’ਚ ਖੂਨਦਾਨ ਕੈਂਪ ’ਚ ਸ਼ਾਮਲ ਆਮ ਆਦਮੀ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਅੱਜ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ’ਤੇ ਜੋ ਖੂਨਦਾਨ ਕੈਂਪ ਲੱਗਾ ਹੈ, ਇਹ ਪੰਜਾਬ ਕੇਸਰੀ ਗਰੁੱਪ ਵੱਲੋਂ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਸਬ ਆਫਿਸ ਪਠਾਨਕੋਟ ਵੱਲੋਂ ਜੋ ਖੂਨਦਾਨ ਕੈਂਪ ਲਗਾਇਆ ਗਿਆ ਹੈ, ਉਸ ’ਚ ਦੇਖਿਆ ਕਿ ਨੌਜਵਾਨਾਂ ਦੇ ਨਾਲ-ਨਾਲ ਔਰਤਾਂ ’ਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ- ਆਸਟ੍ਰੇਲੀਆ ਰਹਿੰਦੀ ਕੁੜੀ ਨੂੰ ਮਿਲਣ ਗਏ ਪਿਓ ਨਾਲ ਵਾਪਰ ਗਿਆ ਦਰਦਨਾਕ ਭਾਣਾ

ਡੀ. ਸੀ. ਅਤੇ ਐੱਸ. ਐੱਸ. ਪੀ. ਨੇ ਕੀਤੀ ਖੂਨਦਾਨੀਆਂ ਦੀ ਹੌਸਲਾ ਅਫਜਾਈ

ਡਿਪਟੀ ਕਮਿਸ਼ਨਰ ਹਰਬੀਰ ਸਿੰਘ ਅਤੇ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਕੈਂਪ ’ਚ ਸ਼ਾਮਲ ਹੋ ਕੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਭਾਰਤ ਦੇ ਮਹਾਨ ਨਾਇਕ ਹੋਏ ਹਨ ਅਤੇ ਉਨ੍ਹਾਂ ਦੀ 42ਵੀਂ ਬਰਸੀ ’ਤੇ ਜਗ ਬਾਣੀ ਸਬ-ਆਫਿਸ ਪਠਾਨਕੋਟ ਵੱਲੋਂ ਜੋ ਖੂਨਦਾਨ ਕੈਂਪ ਲਗਾ ਕੇ ਉਨ੍ਹਾਂ ਨੂੰ ਸ਼ਰਧਾਸੁਮਨ ਅਰਪਿਤ ਕੀਤੇ ਗਏ ਹਨ, ਉਹ ਪ੍ਰਸ਼ੰਸਾਜਨਕ ਹਨ।

ਇਹ ਵੀ ਪੜ੍ਹੋ-  ਜਨਮਾਂ ਦੇ ਸਾਥ ਦਾ ਵਾਅਦਾ ਕਰਨ ਵਾਲੇ ਨੇ ਦਿਖਾਏ ਅਸਲ ਰੰਗ, ਬੱਚਾ ਨਾ ਹੋਣ 'ਤੇ ਘਰੋਂ ਕੱਢੀ ਪਤਨੀ

ਮੈਨੂੰ ਆਪਣੇ ਜੀਵਨ ਦਾ ਪਹਿਲਾ ਸਨਮਾਨ ਲਾਲਾ ਜੀ ਤੋਂ ਮਿਲਿਆ ਸੀ : ਚਾਮੁੰਡਾ ਸਵਾਮੀ ਜੀ

ਸਿਵਲ ਹਸਪਤਾਲ ਪਠਾਨਕੋਟ ’ਚ ਸਰਪੀਚੁਅਲ ਹੀਲਰ ਚਾਮੁੰਡਾ ਸਵਾਮੀ ਜੀ ਯੂ. ਐੱਸ. ਏ. ਕਿਹਾ ਕਿ ਲਾਲਾ ਜਗਤ ਨਰਾਇਣ ਜੀ ਦੀ ਸ਼ਹਾਦਤ ਦੇ ਕਾਰਨ ਹੀ ਪੰਜਾਬ ਅੱਤਵਾਦ ਦੇ ਕਾਲੇ ਦੌਰ ’ਚੋਂ ਨਿਕਲ ਪਾਇਆ ਹੈ। ਉਨ੍ਹਾਂ ਦੀ ਪ੍ਰੇਰਣਾ ਤੋਂ ਬਾਅਦ ਹੀ ਸਾਰਾ ਪੰਜਾਬ ਇਕਜੁੱਟ ਹੋ ਕੇ ਸਾਰਾ ਪੰਜਾਬ ਅੱਤਵਾਦ ਦੇ ਖਿਲਾਫ਼ ਖੜ੍ਹਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਜੀਵਨ ਦਾ ਪਹਿਲਾ ਸਨਮਾਨ ਲੁਧਿਆਣਾ ’ਚ ਲਾਲਾ ਜਗਤ ਨਾਰਾਇਣ ਜੀ ਤੋਂ ਮਿਲਿਆ ਸੀ, ਇਸ ਲਈ ਉਨ੍ਹਾਂ ਦੀਆਂ ਯਾਦਾਂ ਤਾਜੀਆਂ ਹੋ ਗਈਆਂ ਹਨ। ਅਮਰੀਕਾ ’ਚ ਰਹਿਣ ਦੇ ਬਾਵਜੂਦ ਸਾਡਾ ਦਿਲ ਪੰਜਾਬ ’ਚ ਹੀ ਧੜਕਦਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News