ਵਿਵਾਦਾਂ ’ਚ SGPC, ਧਰਮ ਪ੍ਰਚਾਰ ਲਈ ਪ੍ਰਮਾਣਿਤ ਧਾਰਮਿਕ ਕਿਤਾਬਾਂ ਵੱਧ ਛਾਪਣ ’ਤੇ ਅਧਿਕਾਰੀਆਂ ਨੂੰ ਜੁਰਮਾਨਾ

07/25/2022 9:44:57 AM

ਅੰਮ੍ਰਿਤਸਰ (ਸਰਬਜੀਤ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਆਪਣੇ ਕਾਰਨਾਮਿਆਂ ਕਰ ਕੇ ਸੁਰਖੀਆਂ ਵਿਚ ਰਹਿੰਦੀ ਹੈ। ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਹੈਰਾਨੀਜਨਕ ਹੁਕਮ ਜਾਰੀ ਕਰਦੇ ਹੋਏ ਕੁਝ ਅਧਿਕਾਰੀਆਂ ਨੂੰ ਇਸ ਕਰ ਕੇ ਜੁਰਮਾਨਾ ਪਾਇਆ ਹੈ ਕਿ ਉਨ੍ਹਾਂ ਨੇ ਧਰਮ ਪ੍ਰਚਾਰ ਲਈ ਪ੍ਰਮਾਣਿਤ ਧਾਰਮਿਕ ਕਿਤਾਬਾਂ ਜ਼ਿਆਦਾ ਛਾਪੀਆਂ ਸਨ। ਕਮੇਟੀ ਦੇ ਇਸ ਫੁਰਮਾਨ ਕਰ ਕੇ ਪੰਥਕ ਹਲਕਿਆਂ ਵਿਚ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਕਿਤੇ ਨਾ ਕਿਤੇ ਇਸ ਸਾਰੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਇਸ ਫੁਰਮਾਨ ਕਰ ਕੇ ਅਧਿਕਾਰੀ ਆਉਣ ਵਾਲੇ ਸਮੇਂ ਵਿਚ ਧਰਮ ਪ੍ਰਚਾਰ ਦੇ ਕੰਮ ਕਰਨ ਤੋਂ ਗੁਰੇਜ ਕਰਨਗੇ, ਜੋ ਸਿੱਧੇ ਤੌਰ ’ਤੇ ਕੌਮ ਨਾਲ ਧ੍ਰੋਹ ਹੈ। 

ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਸਰਕਾਰ ਦੇਵੇਗੀ ‘ਵਾਰਿਸ ਸ਼ਾਹ’ ਐਵਾਰਡ!

ਇਸ ਪਾਸੇ ਸ਼੍ਰੋਮਣੀ ਕਮੇਟੀ ਵਲੋਂ ਧਰਮ ਪ੍ਰਚਾਰ ਕਰਨ ਲਈ ਕਰੋੜਾਂ ਰੁਪਏ ਦਾ ਸਾਲਾਨਾ ਬਜਟ ਰਾਖਵਾਂ ਰੱਖਣ ਦੇ ਦਾਅਵੇ ਕੀਤੇ ਜਾਂਦੇ ਹਨ। ਇਸ ਦਾਅਵੇ ਦੇ ਉਲਟ ਦਸਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦਿਆਂ ਦੀ ਜੀਵਨ ਕਥਾ ਦੀ ਕਿਤਾਬ ਚਾਰ ਸਾਹਿਬਜ਼ਾਦੇ ਦੀ ਮਹਿਜ 2000 ਕਾਪੀ ਵੱਧ ਛਾਪਣ ’ਤੇ ਕਈ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਨੂੰ ਜੁਰਮਾਨਾ ਕਰ ਦਿੱਤਾ ਗਿਆ।

ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ

ਸ਼੍ਰੋਮਣੀ ਕਮੇਟੀ ਮੁਤਾਬਿਕ ਧਾਰਮਿਕ ਕਿਤਾਬ ਚਾਰ ਸਹਿਬਜ਼ਾਦੇ ਦਾ 2000 ਕਿਤਾਬਾਂ ਛਾਪਣ ਦਾ ਆਰਡਰ ਗੁਰਦੁਆਰਾ ਪ੍ਰਿੰਟਿੰਗ ਪ੍ਰੈੱਸ ਨੂੰ ਭੇਜਿਆ ਗਿਆ ਸੀ, ਜੋ ਛਪਾਈ ਕਰਵਾ ਕੇ ਧਰਮ ਪ੍ਰਚਾਰ ਨੂੰ ਭੇਜ ਦਿੱਤੀਆਂ ਗਈਆਂ। ਉਪਰੰਤ ਪ੍ਰਿੰਟਿੰਗ ਪ੍ਰੈੱਸ ਦੇ ਇੰਚਾਰਜ ਦਾ ਤਬਾਦਲਾ ਕਰ ਕੇ ਨਵੇਂ ਅਧਿਕਾਰੀ ਦੀ ਨਿਯੁਕਤੀ ਕਰ ਦਿੱਤੀ ਗਈ, ਜਿਨਾਂ ਵਲੋਂ ਇਹ ਕਿਤਾਬਾਂ ਦੁਬਾਰਾ ਛਪਵਾ ਕੇ ਧਰਮ ਪ੍ਰਚਾਰ ਨੂੰ ਭੇਜ ਦਿੱਤੀਆਂ ਗਈਆਂ। ਇਸ ਸਾਰੇ ਮਾਮਲੇ ਨੇ ਸ਼੍ਰੋਮਣੀ ਕਮੇਟੀ ਨੂੰ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ: ਮਨੂੰ-ਕੁੱਸਾ ਦੇ ਐਨਕਾਊਂਟਰ ਦੌਰਾਨ ਹੋੋਈ ਫਾਇਰਿੰਗ ਦੇ ਦਰੱਖ਼ਤਾਂ 'ਤੇ ਮਿਲੇ ਨਿਸ਼ਾਨ, 'ਹਵੇਲੀ' ਨੇੜੇ ਪੁਲਸ ਦਾ ਪਹਿਰਾ

 


rajwinder kaur

Content Editor

Related News