ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਝਬਾਲ ''ਚ ਲਾਇਆ ਮੁੱਢਲੀ ਸਹਾਇਤਾ ਜਾਗਰੂਕਤਾ ਸੈਮੀਨਾਰ

04/21/2018 9:01:34 AM

ਬੀੜ ਸਾਹਿਬ/ਝਬਾਲ  (ਬਖਤਾਵਰ, ਲਾਲੂਘੁੰਮਣ,ਭਾਟੀਆ)—ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੀ ਵਿਦਿਅਕ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰ. ਪਬਲਿਕ ਸਕੂਲ ਝਬਾਲ ਵਿਖੇ ਬੱਚਿਆਂ ਨੂੰ ਹਾਦਸਿਆਂ ਨਾਲ ਨਜਿੱਠਣ ਲਈ ਬਣਦੀ ਪਹਿਲੀ ਮੁੱਢਲ਼ੀ ਸਹਾਇਤਾ ਸੰਬੰਧੀ ਜਾਗਰੂਕ ਕਰਨ ਲਈ ਅਮਨਦੀਪ ਹਸਪਤਾਲ, ਅੰਮ੍ਰਿਤਸਰ ਦੇ ਸੀਨੀਅਰ ਡਾ. ਅਮਨਦੀਪ ਸਿੰਘ ਬੁਜਰਾਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਕੂਲ ਦੇ ਪ੍ਰਿੰਸੀਪਲ ਮੈਡਮ ਉਰਮਿੰਦਰ ਕੌਰ ਦੀ ਅਗਵਾਈ  ਹੇਠ ਇੱਕ ਸੈਮੀਨਾਰ ਦਾ ਆਯੋਜਿਤ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਦੁਰਘਟਨਾਵਾਂ ਨਾਲ ਨਜਿੱਠਣ ਲਈ ਟਰੇਨਿੰਗ ਦਿੱਤੀ ਗਈ। ਸਕੂਲ ਦੇ ਪ੍ਰਿੰਸੀਪਲ ਮੈਡਮ ਉਰਮਿੰਦਰ ਕੌਰ ਨੇ ਡਾ. ਸਾਹਿਬ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਸੈਮੀਨਾਰ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਨੂੰ ਸੁਚੇਤ ਕੀਤਾ ਜਾ ਸਕੇ। ਇਸ ਮੌਕੇ 'ਤੇ ਸਕੂਲ ਦੀ ਹੈੱਡ ਮਿਸਟਰਸ ਮੈਡਮ ਬਲਵਿੰਦਰ ਕੌਰ, ਸਟਾਫ਼ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।


Related News