ਕਿਸਾਨਾਂ ਦੀ ਆਮਦਨ ’ਚ ਦੁੱਗਣੇ ਵਾਧੇ ਵਾਲਾ ਕਾਰੋਬਾਰ ਹੈ ਬੀਜ ਉਤਪਾਦਨ

Tuesday, Jun 20, 2023 - 01:46 PM (IST)

ਕਿਸਾਨਾਂ ਦੀ ਆਮਦਨ ’ਚ ਦੁੱਗਣੇ ਵਾਧੇ ਵਾਲਾ ਕਾਰੋਬਾਰ ਹੈ ਬੀਜ ਉਤਪਾਦਨ

ਗੁਰਦਾਸਪੁਰ (ਹਰਮਨ)- ਬੇਸ਼ੱਕ ਰਵਾਇਤੀ ਫ਼ਸਲਾਂ ਦੀ ਖੇਤੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਪਰ ਜਿਹੜੇ ਕਿਸਾਨ ਆਪਣੀ ਸੂਝ-ਬੂਝ ਅਤੇ ਤਜਰਬੇ ਨਾਲ ਵੱਖ-ਵੱਖ ਤਰ੍ਹਾਂ ਦੇ ਸਹਾਇਕ ਧੰਦੇ ਅਤੇ ਨਵੀਆਂ ਤਕਨੀਕਾਂ ਅਪਣਾ ਕੇ ਖੇਤੀ ਕਰ ਰਹੇ ਹਨ, ਉਹ ਨਾ ਸਿਰਫ਼ ਖੁਦ ਲਈ ਚੰਗੀ ਆਮਦਨ ਪੈਦਾ ਕਰ ਰਹੇ ਹਨ, ਸਗੋਂ ਕਈ ਹੋਰ ਕਿਸਾਨਾਂ ਦੀ ਆਮਦਾਨ ਦੁੱਗਣੀ ਕਰਨ ਦਾ ਜ਼ਰੀਆ ਵੀ ਬਣ ਰਹੇ ਹਨ। ਇਸੇ ਤਹਿਤ ਗੁਰਦਾਸਪੁਰ ਨੇੜਲੇ ਪਿੰਡ ਹਯਾਤ ਨਗਰ ਵਿਖੇ ਪਿਛਲੇ ਕਈ ਦਹਾਕਿਆਂ ਤੋਂ ਬੀਜ ਉਤਪਾਦਨ ਦਾ ਕੰਮ ਕਰ ਰਿਹਾ ਬਹਿਲ ਪਰਿਵਾਰ ਨਾ ਸਿਰਫ਼ ਖੁਦ ਮੋਟੀ ਕਮਾਈ ਕਰ ਰਿਹਾ ਹੈ, ਸਗੋਂ ਇਸ ਕਿਸਾਨ ਵੱਲੋਂ ਹੋਰ ਵੀ ਅਨੇਕਾਂ ਕਿਸਾਨਾਂ ਕੋਲੋਂ ਬੀਜ ਉਤਪਾਦਨ ਲਈ ਫ਼ਸਲਾਂ ਦੀ ਕਾਸ਼ਤ ਕਰਵਾ ਕੇ ਉਨ੍ਹਾਂ ਦਾ ਆਮਦਨ ’ਚ ਚੋਖਾ ਵਾਧਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਗੁਰਬਾਣੀ ਪ੍ਰਸਾਰਣ ਮਾਮਲੇ 'ਤੇ ਜਥੇਦਾਰ ਰਘਬੀਰ ਸਿੰਘ ਵੱਲੋਂ ਪੰਜਾਬ ਸਰਕਾਰ ਤੇ SGPC ਨੂੰ ਨਿਰਦੇਸ਼ ਜਾਰੀ

ਮੂਲੀ ਦੇ ਬੀਜ ਦਾ ਪਹਿਲਾ ਫ਼ਾਰਮ

ਹਯਾਤ ਨਗਰ ਵਿਖੇ ਬੀਜ ਉਤਪਾਦਨ ਕਰ ਰਹੇ ਕੇਸ਼ਵ ਬਹਿਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਆਜ਼ਾਦੀ ਤੋਂ ਪਹਿਲਾਂ 1940 ’ਚ ਪੰਜਾਬ ਵਿਚ ਸਭ ਤੋਂ ਪਹਿਲਾਂ ਹਯਾਤ ਨਗਰ ਵਿਖੇ ਮੂਲੀ ਦੇ ਬੀਜ ਦੇ ਉਤਪਾਦਨ ਦਾ ਕੰਮ ਸ਼ੁਰੂ ਕੀਤਾ ਸੀ ਪਰ ਉਸ ਮੌਕੇ ਨਾ ਤਾਂ ਇੰਨੇ ਸਾਧਨ ਮੌਜੂਦ ਸਨ ਅਤੇ ਨਾ ਹੀ ਖਾਦਾਂ ਦਵਾਈਆਂ ਉਪਲੱਬਧ ਸਨ। ਇਸ ਕਰਕੇ ਉਸ ਮੌਕੇ ਇਸ ਸਹਾਇਕ ਧੰਦੇ ਤੋਂ ਜ਼ਿਆਦਾ ਲਾਭ ਨਹੀਂ ਹੁੰਦਾ ਸੀ ਪਰ ਹੌਲੀ-ਹੌਲੀ ਜਦੋਂ ਖੇਤੀਬਾੜੀ ਸਾਇੰਸ ਨੇ ਤਰੱਕੀ ਕੀਤੀ ਤਾਂ ਉਨ੍ਹਾਂ ਨੇ ਬੀਜ ਉਤਪਾਦਨ ਦੇ ਕੰਮ ’ਚ ਵੀ ਸੁਧਾਰ ਲਿਆਂਦਾ ਅਤੇ ਅੱਜ ਉਹ ਕਰੀਬ 150 ਏਕੜ ਰਕਬੇ ’ਚ ਮੂਲੀ ਦੇ ਬੀਜ ਦਾ ਉਤਪਾਦਨ ਕਰ ਰਹੇ ਹਨ।

ਇਹ ਵੀ ਪੜ੍ਹੋ- ਕਿਵੇਂ ਮਾਡਲ ਬਣੇਗਾ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ, ਲੰਮੀ-ਚੌੜੀ ਫੌਜ ਦੇ ਬਾਵਜੂਦ ਸਹੂਲਤਾਂ ਪੱਖੋਂ ਜ਼ੀਰੋ

ਦੁੱਗਣੀ ਹੋ ਜਾਂਦੀ ਹੈ ਆਮਦਨ

ਕੇਸ਼ਵ ਬਹਿਲ ਨੇ ਦੱਸਿਆ ਕਿ ਬੀਜ ਉਤਪਾਦਨ ਦਾ ਕੰਮ ਬੇਹੱਦ ਲਾਹੇਵੰਦ ਹੈ, ਇਸ ਕੰਮ ’ਚ ਥੋੜ੍ਹਾ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਜੇਕਰ ਕਿਸਾਨ ਫ਼ਸਲ ਦਾ ਚੰਗੀ ਤਰ੍ਹਾਂ ਧਿਆਨ ਰੱਖ ਕੇ ਇਸਦੀ ਕਾਸ਼ਤ ਕਰਨ ਤਾਂ ਬਹੁਤ ਆਸਾਨੀ ਨਾਲ ਆਮਦਨ ’ਚ ਦੁਗਣਾ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਹ ਕਰੀਬ 100 ਏਕੜ ’ਚ ਹੋਰ ਕਿਸਾਨਾਂ ਨਾਲ ਕੰਟਰੈਕਟ ਕਰਕੇ ਬੀਜ ਉਤਪਾਦਨ ਦਾ ਕੰਮ ਕਰਵਾਉਂਦੇ ਹਨ, ਜਿਸ ਤਹਿਤ ਉਨ੍ਹਾਂ ਕਿਸਾਨਾਂ ਨੂੰ ਵੀ ਦੁੱਗਣੇ ਤੋਂ ਜ਼ਿਆਦਾ ਲਾਭ ਹੁੰਦਾ ਹੈ। ਇਸਦੇ ਨਾਲ ਹੀ ਉਹ ਗੋਭੀ ਦੇ ਬੀਜ ਉਤਪਾਦਨ ਦਾ ਕੰਮ ਵੀ ਕਰਦੇ ਹਨ ਅਤੇ ਇਸ ਕੰਮ ’ਚ ਵੀ ਕਾਫ਼ੀ ਲਾਭ ਹੈ।

ਇਹ ਵੀ ਪੜ੍ਹੋ- ਬਟਾਲਾ 'ਚ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਅਗਨ ਭੇਟ

ਕਿਵੇਂ ਹੁੰਦਾ ਹੈ ਮੰਡੀਕਰਨ?

ਕੇਸ਼ਵ ਬਹਿਲ ਨੇ ਦੱਸਿਆ ਕਿ ਉਹ ਖੁਦ ਆਪਣੀ ਰਜਿਸਟਰ ਸੰਸਥਾ ਰਾਹੀਂ ਆਪਣੇ ਹੀ ਬਰਾਂਡ ਹੇਠ ਬੀਜ ਦੀ ਵਿਕਰੀ ਕਰ ਰਹੇ ਹਨ ਅਤੇ ਨਾਲ ਹੀ ਉਹ ਕਈ ਵੱਡੀਆਂ ਕੰਪਨੀਆਂ ਲਈ ਵੀ ਬੀਜ ਤਿਆਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਇਕ ਕਿਸਾਨ ਹੋਣ ਦੇ ਨਾਂ ’ਤੇ ਬੀਜ ਉਤਪਾਦਨ ਕਰਕੇ ਬੀਜ ਦੀ ਵਿਕਰੀ ਕਰਦੇ ਹਨ ਤਾਂ ਇਸਦਾ ਫਾਇਦਾ ਹੋਰ ਕਿਸਾਨਾਂ ਨੂੰ ਵੀ ਹੁੰਦਾ ਹੈ ਕਿਉਂਕਿ ਉਹ ਬਹੁਤ ਘੱਟ ਅਤੇ ਵਾਜਿਬ ਰੇਟ ’ਤੇ ਬੀਜ ਵੇਚਦੇ ਹਨ। ਜਦੋਂ ਕਿ ਉਸੇ ਕਿਸਮ ਦਾ ਬੀਜ ਹੋਰ ਕੰਪਨੀਆਂ ਵੱਲੋਂ ਬਹੁਤ ਜ਼ਿਆਦਾ ਰੇਟ ’ਤੇ ਵੇਚਿਆ ਜਾਂਦਾ ਹੈ। ਇਸ ਲਈ ਕਿਸਾਨਾਂ ਨੂੰ ਉਨ੍ਹਾਂ ਕੋਲੋਂ ਬੀਜ ਲੈ ਕੇ ਕਾਫੀ ਫਾਇਦਾ ਮਿਲਦਾ ਹੈ।

ਇਹ ਵੀ ਪੜ੍ਹੋ- ਸਹੁਰੇ ਪਰਿਵਾਰ ਵਲੋਂ ਨੂੰਹ ਦਾ ਕਤਲ, ਮੁੰਡੇ ਵਾਲਿਆਂ ਨੇ ਖੁਦਕੁਸ਼ੀ ਦਿਖਾਉਣ ਲਈ ਕੀਤਾ ਇਹ ਕੰਮ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News