ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕੈਬਨਿਟ ਮੰਤਰੀ ਮੀਤ ਹੇਅਰ

Tuesday, Jan 23, 2024 - 05:23 PM (IST)

ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕੈਬਨਿਟ ਮੰਤਰੀ ਮੀਤ ਹੇਅਰ

ਅੰਮ੍ਰਿਤਸਰ (ਸਰਬਜੀਤ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਤਮਸਤਕ ਹੋਏ ਹਨ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਗੁਰੂ ਘਰ ਵਿਖੇ ਸੀਸ ਝੁਕਾਇਆ ਉੱਥੇ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਚੜਦੀ ਕਲਾ ਲਈ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਵੀ ਕੀਤੀ। ਗੁਰੂ ਘਰ ਵਿਖੇ ਮੱਥਾ ਟੇਕਣ ਤੋਂ ਬਾਅਦ ਬਾਹਰ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅੱਜ ਸਰਕਾਰੀ ਤੌਰ 'ਤੇ ਡਿਸਟਰਿਕਟ ਡਿਵੈਲਪਮੈਂਟ ਦੇ ਕੰਮਾਂ ਬਾਰੇ ਰਿਵਿਊ ਮੀਟਿੰਗ ਕਰਨ ਲਈ ਗੁਰੂ ਨਗਰੀ ਪਹੁੰਚੇ ਹਨ। 

ਇਹ ਵੀ ਪੜ੍ਹੋ : ਦਵਾਈ ਦੇਣ ਤੋਂ ਇਨਕਾਰ ਕਰਨ 'ਤੇ ਪਤਨੀ ਨੇ ਪਤੀ ਦਾ ਕਰ 'ਤਾ ਕਤਲ

ਦੱਸ ਦਈਏ ਕਿ ਇਸ ਦੌਰਾਨ ਉਨ੍ਹਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਸਫ਼ਾਈ ਨੂੰ ਲੈ ਕੇ ਅੱਜ ਦੀ ਰਿਵਿਊ ਮੀਟਿੰਗ ਕੀਤੀ ਤੇ ਆਉਣ ਵਾਲੇ ਸਮੇਂ 'ਚ ਉਨ੍ਹਾਂ ਵੱਲੋਂ ਯੋਜਨਾ ਬਣਾਈ ਜਾ ਰਹੀ ਹੈ ਕਿ ਕੁਝ ਵਾਰਡਾਂ 'ਚ ਕੂੜੇ ਦਾ ਬਿਲਕੁਲ ਵੀ ਡੰਪ ਨਾ ਹੋਵੇ, ਇਸ ਨੂੰ ਲੈ ਕੇ ਸਾਰੀ ਰਿਵਿਊ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਖੇਡ ਮੰਤਰਾਲੇ ਦੀ ਗੱਲ ਕਰੀਏ ਤਾਂ ਖੇਡ ਮਹਿਕਮੇ 'ਚ ਇੰਨਾ ਕੰਮ ਪਿਛਲੇ 25 ਸਾਲਾਂ 'ਚ ਨਹੀਂ ਹੋਇਆ ਜਿੰਨਾ ਕੰਮ ਦੋ ਸਾਲਾਂ ਦੇ ਦੌਰਾਨ 'ਆਪ' ਸਰਕਾਰ ਨੇ ਕਰ ਦਿੱਤਾ ਹੈ। 

ਇਹ ਵੀ ਪੜ੍ਹੋ : ਇਨਸਾਨੀਅਤ ਦੀ ਮਿਸਾਲ: ਅਮਰੀਕਾ ਦੇ ਜੋੜੇ ਨੇ ਜਲੰਧਰ ਤੋਂ 3 ਸਾਲਾ ਦਿਵਿਆਂਗ ਬੱਚੀ ਨੂੰ ਲਿਆ ਗੋਦ

ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਨੇ ਨੈਸ਼ਨਲ ਖਿਡਾਰੀਆਂ ਨੂੰ ਆਪਣੇ ਕੋਲ ਬੁਲਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਓਲੰਪਿਕ ਖੇਡਾਂ ਤੇ ਏਸ਼ੀਅਨ ਖੇਡਾਂ ਵੀ ਆ ਰਹੀਆਂ ਹਨ। ਸਰਕਾਰ ਵੱਲੋਂ ਨਵੀਂ ਯੋਜਨਾ ਬਣਾਈ ਗਈ ਹੈ ਜੋ ਵੀ ਖਿਡਾਰੀ ਸਿਲਵਰ ਜਾਂ ਗੋਲਡ ਮੈਡਲ ਜਿੱਤ ਕੇ ਲਿਆਉਂਦਾ ਤਾਂ ਉਸ ਨੂੰ ਨੌਕਰੀ ਦਿੱਤੀ ਜਾਵੇਗੀ ਅਤੇ ਉਸਦੀ ਯੋਗਤਾ ਦੇ ਹਿਸਾਬ ਨਾਲ ਉਸ ਨੂੰ ਕੈਸ਼ਵਾਰਡ ਵੀ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵਾਪਰੀ ਵੱਡੀ ਘਟਨਾ, ਘਰ ’ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News