ਐੱਸ. ਈ. ਪ੍ਰਦੂਮਨ ਦੀ ਨੌਕਰੀ ਤੋਂ ‘ਛੁੱਟੀ’, 2 ਅਕਾਊਂਟ ਅਧਿਕਾਰੀ ਨੌਕਰੀਆਂ ਬਚਾਉਣ ਲਈ ਤਰਲੋਮੱਛੀ

Saturday, Nov 10, 2018 - 06:02 AM (IST)

ਅੰਮ੍ਰਿਤਸਰ, (ਵਡ਼ੈਚ)- ਨਗਰ ਨਿਗਮ ਦੇ ਪੀ. ਐੱਫ. ’ਚ ਕਰੋਡ਼ਾਂ ਦੇ ਘਪਲੇ ਦੇ ਚਰਚਿਤ ਮਾਮਲੇ ’ਚ ਸ਼ਾਮਿਲ ਮੰਨੇ ਜਾ ਰਹੇ 3 ਦੋਸ਼ੀਆਂ ’ਚੋਂ ਇਕ ਅਧਿਕਾਰੀ ’ਤੇ ਗਾਜ ਡਿੱਗ ਗਈ ਹੈ, ਜਦਕਿ 2 ਅਕਾਊਂਟ ਅਧਿਕਾਰੀ ਆਪਣੀਆਂ ਨੌਕਰੀਆਂ ਬਚਾਉਣ ਲਈ ਹੱਥ-ਪੈਰ ਮਾਰ ਰਹੇ ਹਨ।
®ਸਥਾਨਕ ਸਰਕਾਰਾਂ ਵਿਭਾਗ ਚੰਡੀਗਡ਼੍ਹ ਦੇ ਪ੍ਰਮੁੱਖ ਸਕੱਤਰ ਏ. ਵੈਣੂ ਪ੍ਰਸਾਦ ਵੱਲੋਂ ਜਾਰੀ ਪੱਤਰ ਸੰਖਿਆ 1-14-2016 ਨੰਬਰ 2124 ਤਹਿਤ ਐੱਸ. ਈ. ਪ੍ਰਦੂਮਨ ਸਿੰਘ ਪੁੱਤਰ ਅਮਰ ਸਿੰਘ ਨੂੰ ਨਿਗਮ ਦਫਤਰ ’ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਐੱਸ. ਈ. ਪ੍ਰਦੂਮਨ ਸਿੰਘ ਨੂੰ 58 ਸਾਲ ਦੀ ਉਮਰ ਹੋਣ ਤੋਂ ਬਾਅਦ 1 ਫਰਵਰੀ 2018 ਤੋਂ 31 ਜੁਲਾਈ 2019 ਤੱਕ 1 ਸਾਲ ਦਾ ਵਾਧਾ ਦਿੱਤਾ ਗਿਆ ਸੀ। ਵਿਭਾਗ ਵੱਲੋਂ ਜਾਰੀ ਆਦੇਸ਼ਾਂ ਦੀ ਕਾਪੀ ’ਚ ਕਿਹਾ ਗਿਆ ਹੈ ਕਿ ਨਗਰ ਨਿਗਮ ਅੰਮ੍ਰਿਤਸਰ ਦੇ ਪੈਨਸ਼ਨ ਕੰਟਰੀਬਿਊਸ਼ਨ ਫੰਡਜ਼ ’ਚ ਹੋਈ ਹੇਰਾਫੇਰੀ ਦੇ ਦੋਸ਼ਾਂ ਕਰ ਕੇ ਪੰਜਾਬ ਸਿਵਲ ਸਜ਼ਾਵਾਂ (ਸਜ਼ਾ ਤੇ ਅਪੀਲ) ਨਿਯਮਾਵਲੀ 1970 ਦੇ ਨਿਯਮ 8 ਅਧੀਨ ਚਾਰਜਸ਼ੀਟ ਜਾਰੀ ਹੋਣ ’ਤੇ ਰਾਜ ਸਰਕਾਰ ਦੀਆਂ ਹਦਾਇਤਾਂ ਮਿਤੀ 7 ਮਈ 2018 ਤਹਿਤ ਪਹਿਲੇ ਸਾਲ ਦਾ ਵਾਧਾ ਖਤਮ ਕਰ ਕੇ 9 ਨਵੰਬਰ 2018 ਤਹਿਤ ਪਹਿਲੇ ਸਾਲ ਦਾ ਵਾਧਾ ਖਤਮ ਕਰ ਕੇ 9 ਨਵੰਬਰ 2018 ਨੂੰ ਦੁਪਹਿਰ ਤੋਂ ਬਾਅਦ ਐੱਸ. ਈ. ਪ੍ਰਦੂਮਨ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ।
®ਪੱਤਰ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਅਧਿਕਾਰੀ ਵਿਰੁੱਧ ਕੋਈ ਵੀ ਜਾਂਚ, ਕਾਰਵਾਈ ਨਿਯਮਾਂ ਅਧੀਨ ਚੱਲਦੀ ਹੋਵੇ, ਕਿਸੇ ਨੂੰ ਦੇਣਦਾਰੀਆਂ ਦੇਣੀਆਂ ਹੋਣ ਜਾਂ ਕੋਈ ਅਦਾਲਤੀ ਮਾਮਲਾ ਚੱਲਦਾ ਹੋਵੇ ਤਾਂ ਵਿਭਾਗ ਦੇ ਆਦੇਸ਼ਾਂ ਦਾ ਉਨ੍ਹਾਂ ’ਤੇ ਅਸਰ ਨਹੀਂ ਹੋਵੇਗਾ।

ਸੈਕਟਰੀ ਨੇ ਵੀ ਮੰਗੇ ਸਨ ਲਿਖਤੀ ਜਵਾਬ
ਜਾਂਚ ਦੌਰਾਨ ਪੀ. ਐੱਫ. ਘਪਲੇ ਦਾ ਪਰਦਾਫਾਸ਼ ਹੋਣ ਦੇ ਬਾਵਜੂਦ ਮਾਮਲਾ ਕਈ ਮਹੀਨਿਆਂ ਤੋਂ ਲਟਕਦਾ ਆ ਰਿਹਾ ਹੈ। ਨਿਗਮ ਯੂੂਨੀਅਨ ਵੀ ਮਾਮਲੇ ਵਿਚ ਸ਼ਾਮਿਲ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਯਤਨਸ਼ੀਲ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਰਾਜਪਾਲ ਦੇ ਆਦੇਸ਼ਾਂ ਮੁਤਾਬਿਕ 16 ਫਰਵਰੀ ਨੂੰ ਪ੍ਰਦੂਮਨ ਸਿੰਘ, ਮਨੂ ਸ਼ਰਮਾ ਤੇ ਅਸ਼ਵਨੀ ਭਗਤ ਨੂੰ 21 ਦਿਨਾਂ ਵਿਚ ਆਪਣਾ ਪੱਖ ਪੇਸ਼ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਸਨ। ਇਹ ਜਵਾਬ ਨਿਗਮ ਪਠਾਨਕੋਟ ਕਮਿਸ਼ਨਰ ਦੇ ਦਫਤਰ ਸਥਾਨਕ ਸਰਕਾਰਾਂ ਦੀ ਇਕ ਸ਼ਾਖਾ ਵਿਖੇ ਦਸਤਾਵੇਜ਼ ਦੇਖਣ ਦੀ ਜ਼ਿੰਮੇਵਾਰੀ ਲਾਈ ਗਈ ਸੀ।

63 ਲੱਖ ਘਪਲੇ ਦੀ ਰਕਮ ਆਈ ਸੀ ਵਾਪਸ
ਪੀ. ਐੱਫ. ਘਪਲੇ ਦੌਰਾਨ ਨਿਰਧਾਰਿਤ ਕਮੇਟੀ ਦੀ ਤਫਤੀਸ਼ ਦੌਰਾਨ ਕਲਰਕ ਜਸਪ੍ਰੀਤ ਕੌਰ ਜ਼ਰੀਏ 63 ਲੱਖ ਰੁਪਏ ਵਾਪਸ ਨਿਗਮ ਖਾਤੇ ਵਿਚ ਜਮ੍ਹਾ ਕਰਵਾਏ ਗਏ ਸਨ। ਪਹਿਲੀ ਸਟੇਜ ’ਚ ਕਲਰਕ ਜਸਪ੍ਰੀਤ ਕੌਰ ਤੇ ਦੂਸਰੀ ਸਟੇਜ ’ਚ ਸੇਵਾਦਾਰ ਨੀਨਾ ਨੂੰ ਪਹਿਲਾਂ ਹੀ ਨੌਕਰੀ ਤੋਂ ਮੁਅੱਤਲ ਕੀਤਾ ਜਾ ਚੁੱਕਾ ਹੈ। ਮੁਅੱਤਲ ਕੀਤੇ ਕਰਮਚਾਰੀਆਂ ਖਿਲਾਫ ਵਿਭਾਗ ਵੱਲੋਂ ਪੱਤਰ ਸੰਖਿਆ ਸੀ-1162 ਮਿਤੀ 28 ਦਸੰਬਰ 2017 ਤਹਿਤ ਪੁਲਸ ਵਿਭਾਗ ਨੂੰ ਐੱਫ. ਆਈ. ਆਰ. ਦਰਜ ਕਰਨ ਲਈ ਕਿਹਾ ਗਿਆ ਸੀ।

®ਰਸੂਖ ਕਾਰਨ ਟਲ ਰਿਹੈ ਮਾਮਲਾ
ਨਿਗਮ ’ਚ ਪੀ. ਐੱਫ. ਦਾ ਘਪਲਾ ਪਿਛਲੇ 1 ਸਾਲ ਤੋਂ ਸੁਰਖੀਆਂ ਵਿਚ ਹੋਣ ਦੇ ਬਾਵਜੂਦ ਰਸੂਖ ਕਾਰਨ ਟਲ ਰਿਹਾ ਹੈ। ਪੁਲਸ ਦੇ ਉੱਚ ਅਧਿਕਾਰੀਅਾਂ ਵੱਲੋਂ ਕੀਤੀ ਜਾ ਰਹੀ ਜਾਂਚ ਵੀ ਜਗ-ਜ਼ਾਹਿਰ ਨਹੀਂ ਹੋ ਸਕੀ। 1 ਕਰੋਡ਼ ਤੋਂ ਵੱਧ ਪੀ. ਐੱਫ. ਦੀ ਘਪਲਾ ਰਾਸ਼ੀ ਜਗ-ਜ਼ਾਹਿਰ ਹੋਣ ਤੋਂ ਬਾਅਦ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਧਿਆਨਹਿੱਤ ਵੀ ਹੈ। ਯੂਨੀਅਨ ਆਗੂਆਂ ਅਨੁਸਾਰ ਘਪਲੇ ਤੋਂ ਪਹਿਲਾਂ ਪਿਛਲੇ 8-10 ਸਾਲਾਂ ਤੋਂ ਕਰਮਚਾਰੀਆਂ ਨੂੰ ਪੀ. ਐੱਫ. ਨਹੀਂ ਮਿਲਿਆ, ਜੇਕਰ ਇਹ ਰਾਸ਼ੀ ਮੁਲਾਜ਼ਮਾਂ ਦੇ ਬੈਂਕ ਖਾਤਿਆਂ ਵਿਚ ਸਮੇਂ ਸਿਰ ਪਾਈ ਜਾਂਦੀ ਤਾਂ ਉਨ੍ਹਾਂ ਨੂੰ ਰਾਸ਼ੀ ਦਾ ਵਿਆਜ ਵੀ ਮਿਲਣਾ ਸੀ ਪਰ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਨਾ ਕਰਮਚਾਰੀਆਂ ਨੂੰ ਪੀ. ਐੱਫ. ਰਾਸ਼ੀ ਨਸੀਬ ਹੋਈ ਤੇ ਨਾ ਹੀ ਵਿਆਜ ਮਿਲਿਆ।

ਪਤਾ ਲੱਗ ਗਿਆ ਹੈ : ਮੇਅਰ
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਐੱਸ. ਈ. ਪ੍ਰਦੂਮਨ ਸਿੰਘ ਨੂੰ ਅਹੁਦੇ ਤੋਂ ਹਟਾਉਣ ਸਬੰਧੀ ਪਤਾ ਲੱਗ ਗਿਆ ਹੈ ਪਰ ਉਨ੍ਹਾਂ ਨੂੰ ਦਸਤਾਵੇਜ਼ ਨਹੀਂ ਮਿਲੇ।
ਅਬ ਤੇਰਾ ਕਿਆ ਹੋਗਾ... : ਪੀ. ਐੱਫ. ਮਾਮਲੇ ’ਚ ਚਰਚਾ ਵਿਚ ਰਹੇ 3 ਅਧਿਕਾਰੀਆਂ ਦੇ ਨਾਵਾਂ ’ਚੋਂ ਬਾਕੀ ਰਹਿੰਦੇ 2 ਅਧਿਕਾਰੀਆਂ ਦੇ ਸਾਹ ਵੀ ਸੁੱਕ ਰਹੇ ਹੋਣਗੇ ਕਿਉਂਕਿ ਕਰੋਡ਼ਾਂ ਰੁਪਏ ਦਾ ਘਪਲਾ ਸਿਰਫ ਇਕ ਕਲਰਕ ਤੇ ਸੇਵਾਦਾਰ ਕਿਸੇ ਵੀ ਹਾਲਤ ਵਿਚ ਨਹੀਂ ਕਰ ਸਕਦਾ।
ਨਹੀਂ ਉਠਾਇਆ ਫੋਨ : ਮਾਮਲੇ ਨਾਲ ਸਬੰਧਤ ਗੱਲਬਾਤ ਨੂੰ ਲੈ ਕੇ ਨਿਗਮ ਅਧਿਕਾਰੀ ਪ੍ਰਦੂਮਨ ਸਿੰਘ ਨੂੰ ਮੋਬਾਇਲ ’ਤੇ ਫੋਨ ਕੀਤੇ ਗਏ ਪਰ ਉਨ੍ਹਾਂ ਵੱਲੋਂ ਫੋਨ ਨਹੀਂ ਉਠਾਇਆ ਗਿਆ।


Related News