ਦਿਹਾਤੀ ਮਜ਼ਦੂਰ ਸਭਾ ਨੇ ਫੂਕਿਆ ਸਰਕਾਰ ਦਾ ਪੁਤਲਾ
Wednesday, Oct 03, 2018 - 01:59 AM (IST)

ਬਾਬਾ ਬਕਾਲਾ ਸਾਹਿਬ, (ਅਠੌਲਾ)- ਜ਼ਿਲਾ ਸਕੱਤਰ ਕਾਮਰੇਡ ਅਮਰੀਕ ਸਿੰਘ ਦਾਊਦ ਤੇ ਸੂਬਾ ਕਮੇਟੀ ਮੈਂਬਰ ਗੁਰਨਾਮ ਸਿੰਘ ਭਿੰਡਰ ਦੀ
ਅਗਵਾਈ ਹੇਠ ਅੱਜ ਇਥੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਜ਼ਿਲਾ ਮੁਕਤਸਰ ਦੇ ਆਗੂਆਂ ਖਿਲਾਫ ਪੁਲਸ ਵੱਲੋਂ ਦਰਜ ਕੀਤੇ ਕੇਸ ਰੱਦ ਕਰਵਾਉਣ ਲਈ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਜ਼ਿਲਾ ਸਕੱਤਰ ਦਾਊਦ ਤੇ ਸੂਬਾ ਕਮੇਟੀ ਮੈਂਬਰ ਭਿੰਡਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਗਰੀਬ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ 2 ਸਾਲ ਬੀਤ ਜਾਣ ਪਿੱਛੋਂ ਵੀ ਨਹੀਂ ਦਿੱਤੇ ਗਏ , ਜ਼ਿਲਾ ਮੁਕਤਸਰ ਦੇ 7 ਪਿੰਡਾਂ ’ਚ, ਜ਼ਿਲਾ ਜਲੰਧਰ ਦੇ ਇਕ ਤੇ ਤਰਨਤਾਰਨ ਦੇ ਇਕ ਪਿੰਡ ਮੱਖੀ ਕਲਾਂ ’ਚ ਮਜ਼ਦੂਰਾਂ ਨੇ ਪੰਚਾਇਤੀ ਜ਼ਮੀਨ ’ਤੇ ਆਪ ਮੁਹਾਰੇ ਖਾਲੀ ਪਲਾਟਾਂ ’ਚ ਝੁੱਗੀਆਂ ਬਣਾ ਕੇ ਆਪਣਾ ਵਸੇਬਾ ਕੀਤਾ ਤਾਂ ਸਰਕਾਰ ਨੇ ਇਨ੍ਹਾਂ ਦੇ ਹੱਕ ’ਚ ਮਤੇ ਪਾਉਣ ਦੀ ਬਜਾਏ ਇਨ੍ਹਾਂ ’ਤੇ ਝੂਠੇ ਕੇਸ ਦਰਜ ਕਰ ਦਿੱਤੇ, ਜਿਸ ਦੇ ਵਿਰੋਧ ’ਚ ਲਗਾਤਾਰ 4 ਦਿਨ ਵੱਖ-ਵੱਖ ਸ਼ਹਿਰਾਂ ਵਿਚ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
ਇਸ ਮੌਕੇ ਜਸਵੰਤ ਸਿੰਘ, ਭਗਵੰਤ ਸਿੰਘ, ਕਮਲ ਸ਼ਰਮਾ, ਅਮਰਜੀਤ ਸਿੰਘ, ਕਸ਼ਮੀਰ ਸਿੰਘ, ਗੁਰਨਾਮ ਸਿੰਘ, ਬਲਦੇਵ ਸਿੰਘ, ਹਰਦੇਵ ਸਿੰਘ ਬੁਤਾਲਾ ਤੇ ਬੀਰਾ ਸਿੰਘ ਨੇ ਸੰਬੋਧਨ ਕੀਤਾ।