ਦੋ ਮਿੰਟ ਦੀ ਅਣਗਹਿਲੀ ਔਰਤ ਨੂੰ ਪਈ ਮਹਿੰਗੀ, ਸਕੂਟਰੀ ਦੇ ਡੈਸ਼ਬੋਰਡ ''ਚੋਂ ਮੋਬਾਈਲ ਚੋਰੀ
Friday, Jul 03, 2026 - 04:16 PM (IST)
ਗੁਰਦਾਸਪੁਰ(ਹਰਮਨ): ਗੁਰਦਾਸਪੁਰ ਸ਼ਹਿਰ ਦੇ ਸਭ ਤੋਂ ਵਿਅਸਤ ਇਲਾਕਿਆਂ ਵਿੱਚੋਂ ਇੱਕ ਹਨੁਮਾਨ ਚੌਂਕ 'ਚ ਦਿਨ-ਦਿਹਾੜੇ ਮੋਬਾਈਲ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਦੋ ਮੋਟਰਸਾਈਕਲ ਸਵਾਰ ਨੌਜਵਾਨ ਇੱਕ ਔਰਤ ਦੀ ਸਕੂਟਰੀ ਦੇ ਅਗਲੇ ਪਾਸੇ ਬਣੇ ਡੈਸ਼ਬੋਰਡ ਵਿੱਚੋਂ ਮਹਿੰਗਾ ਮੋਬਾਈਲ ਕੱਢ ਕੇ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ: ਕਰੇਟਾ ਕਾਰ 'ਚ 62,00,000 ਰੁਪਏ ਲੈ ਕੇ ਘੁੰਮ ਰਹੇ 2 ਗੁਜਰਾਤੀ ਨੌਜਵਾਨ ਗ੍ਰਿਫਤਾਰ, ਹੋ ਸਕਦੇ ਵੱਡੇ ਖੁਲਾਸੇ
ਜਾਣਕਾਰੀ ਅਨੁਸਾਰ ਔਰਤ ਇੱਕ ਦੁਕਾਨ ਤੋਂ ਸੌਦਾ ਲੈਣ ਲਈ ਆਈ ਸੀ। ਇਸ ਦੌਰਾਨ ਉਸ ਨੇ ਸਕੂਟਰੀ ਦੀ ਡਿੱਕੀ ਖੋਲ੍ਹ ਕੇ ਪਰਸ ਕੱਢਣ ਲਈ ਆਪਣਾ ਮੋਬਾਈਲ ਡੈਸ਼ਬੋਰਡ ਵਿੱਚ ਰੱਖ ਦਿੱਤਾ। ਸਿਰਫ਼ ਦੋ ਮਿੰਟ ਦੀ ਅਣਗਹਿਲੀ ਦੌਰਾਨ ਪਿੱਛੋਂ ਆਏ ਦੋ ਨੌਜਵਾਨਾਂ ਨੇ ਮੌਕਾ ਦੇਖਦਿਆਂ ਡੈਸ਼ਬੋਰਡ ਵਿੱਚੋਂ ਮੋਬਾਈਲ ਚੁੱਕਿਆ ਅਤੇ ਮੋਟਰਸਾਈਕਲ ’ਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਗੁਰਦਾਸਪੁਰ: ਰਾਵੀ ਦਰਿਆ ਦੇ ਪਾਰ ਵਸੇ 7 ਪਿੰਡ ਦੇ ਸਰਪੰਚਾਂ ਦਾ ਵੱਡਾ ਐਲਾਨ, 10 ਦਿਨਾਂ ਦਾ ਦਿੱਤਾ ਅਲਟੀਮੇਟਮ
ਨਜ਼ਦੀਕੀ ਦੁਕਾਨਦਾਰਾਂ ਮੁਤਾਬਕ ਸ਼ੱਕੀ ਨੌਜਵਾਨ ਕਾਫ਼ੀ ਦੇਰ ਤੋਂ ਔਰਤ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੇ ਹੋਏ ਸਨ। ਇੱਕ ਨੌਜਵਾਨ ਨੇ ਤਾਂ ਸ਼ੱਕ ਤੋਂ ਬਚਣ ਲਈ ਸੜਕ ’ਤੇ ਹੀ ਆਪਣੀ ਕਮੀਜ਼ ਵੀ ਬਦਲ ਲਈ ਸੀ। ਜਿਵੇਂ ਹੀ ਔਰਤ ਨੂੰ ਮੋਬਾਈਲ ਚੋਰੀ ਹੋਣ ਦਾ ਪਤਾ ਲੱਗਿਆ, ਉਸ ਨੇ ਤੁਰੰਤ 112 ਹੈਲਪਲਾਈਨ ’ਤੇ ਸੂਚਨਾ ਦਿੱਤੀ। ਸੂਚਨਾ ਮਿਲਣ ਉਪਰੰਤ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦੀ ਡਿਊਟੀ ਦੌਰਾਨ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
