ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ ''ਤੇ ਲੁੱਟ, 2 ਲੱਖ ਦੀ ਨਕਦੀ, ਕੀਮਤੀ ਗਹਿਣੇ ਲੈ ਕੇ ਲੁੱਟੇਰੇ ਹੋਏ ਫ਼ਰਾਰ
Friday, Aug 18, 2023 - 02:45 PM (IST)

ਬਟਾਲਾ/ਡੇਰਾ ਬਾਬਾ ਨਾਨਕ/ਜੈਂਤੀਪੁਰ (ਬੇਰੀ, ਜ. ਬ., ਸਾਹਿਲ, ਬਲਜੀਤ)- ਬੀਤੇ ਦਿਨ-ਦਿਹਾੜੇ ਹਥਿਆਰਬੰਦ ਨਕਾਬਪੋਸ਼ਾਂ ਵੱਲੋਂ ਸੁਨਿਆਰੇ ਦੀ ਦੁਕਾਨ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦਿੰਦਿਆਂ ਐੱਸ. ਆਰ. ਜਿਊਲਰਜ਼ ਦੇ ਮਾਲਕ ਮਨਦੀਪ ਕੁਮਾਰ ਵਾਸੀ ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਉਸ ਦੀ ਡੇਰਾ ਬਾਬਾ ਨਾਨਕ ਦੇ ਜੌੜੀਆਂ ਬਾਜ਼ਾਰ ’ਚ ਸੁਨਿਆਰੇ ਦੀ ਦੁਕਾਨ ਹੈ ਅਤੇ ਅੱਜ ਦੁਪਹਿਰ ਡੇਢ ਵਜੇ ਦੇ ਕਰੀਬ ਉਹ ਦੁਕਾਨ ’ਤੇ ਮੌਜੂਦ ਸੀ ਕਿ ਇਸੇ ਦੌਰਾਨ ਮੋਟਰਸਾਈਕਲ ਅਤੇ ਐਕਟਿਵਾ ਸਕੂਟਰੀ ’ਤੇ 4 ਨਕਾਬਪੋਸ਼ ਸਵਾਰ ਹੋ ਕੇ ਆਏ, ਜਿਨ੍ਹਾਂ ’ਚੋਂ 3 ਨਕਾਬਪੋਸ਼ ਨੌਜਵਾਨ ਉਸ ਦੀ ਦੁਕਾਨ ਅੰਦਰ ਆਣ ਵੜੇ, ਜਦੋਂਕਿ ਇਕ ਨੌਜਵਾਨ ਬਾਹਰ ਖੜ੍ਹਾ ਰਿਹਾ।
ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ 'ਚ ਵੱਡੀ ਵਾਰਦਾਤ, ਨਿਹੰਗ ਸਿੰਘਾਂ ਦੇ ਬਾਣੇ 'ਚ ਰਹਿ ਰਹੇ ਵਿਅਕਤੀ ਵੱਲੋਂ ਨੌਜਵਾਨ ਦਾ ਕਤਲ
ਮਨਦੀਪ ਕੁਮਾਰ ਨੇ ਅੱਗੇ ਦੱਸਿਆ ਕਿ ਨਕਾਬਪੋਸ਼ਾਂ ਨੇ ਉਸਦੇ ਪਿਸਤੌਲ ਤਾਣ ਦਿੱਤੀ, ਜਦਕਿ ਬਾਕੀ ਦੋ ਨੌਜਵਾਨਾਂ ਨੇ ਫਰੋਲਾ ਫਰਾਲੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੱਲੇ ਵਿਚੋਂ ਕਰੀਬ 2 ਲੱਖ ਰੁਪਏ ਨਕਦੀ ਸਮੇਤ ਸੋਨਾ ਅਤੇ ਚਾਂਦੀ ਲੁੱਟ ਕੇ ਫ਼ਰਾਰ ਹੋ ਗਏ। ਮਨਦੀਪ ਕੁਮਾਰ ਨੇ ਮੰਗ ਕੀਤੀ ਕਿ ਪੁਲਸ ਜਲਦ ਲੁਟੇਰਿਆਂ ਨੂੰ ਫੜ ਕੇ ਉਸਦਾ ਲੁੱਟਿਆ ਗਿਆ ਕੈਸ਼ ਅਤੇ ਸੋਨਾ ਤੇ ਚਾਂਦੀ ਬਰਾਮਦ ਕਰਕੇ ਉਸ ਨੂੰ ਵਾਪਸ ਦਿਵਾਏ। ਉਧਰ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਚ. ਓ. ਬਿਕਰਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਲੁਟੇਰੇ ਪੁਲਸ ਗ੍ਰਿਫ਼ਤ ’ਚ ਹੋਣਗੇ।
ਇਹ ਵੀ ਪੜ੍ਹੋ- ਭਾਰਤੀ ਫ਼ੌਜ ਨੂੰ ਸਲਾਮ, ਗੁਰਦਾਸਪੁਰ 'ਚ ਹੜ੍ਹ ਦੌਰਾਨ 15 ਦਿਨ ਦੇ ਬੱਚੇ ਨੂੰ ਕੀਤਾ ਗਿਆ ਰੈਸਕਿਊ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8