ਲੁਟੇਰੇ ਲੜਕੀ ਕੋਲੋਂ ਮੋਬਾਇਲ ਤੇ 3 ਹਜ਼ਾਰ ਨਕਦੀ ਖੋਹ ਕੇ ਫਰਾਰ
Sunday, Apr 29, 2018 - 03:39 PM (IST)

ਤਰਨਤਾਰਨ (ਰਾਜੂ) : ਥਾਣਾ ਵੈਰੋਵਾਲ ਦੀ ਪੁਲਸ ਨੇ ਲੜਕੀ ਕੋਲੋਂ ਮੋਬਾਇਲ ਤੇ 3 ਹਜ਼ਾਰ ਰੁਪਏ ਨਕਦੀ ਖੋਹਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁਦਈ ਪ੍ਰਿਤਪਾਲ ਕੌਰ ਪਤਨੀ ਕੋਮਲ ਸਿੰਘ ਵਾਸੀ ਫੇਰੂਮਾਨ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਨਾਨਕੇ ਪਿੰਡ ਤੋਂ ਆਪਣੀ ਸਕੂਟੀ 'ਤੇ ਸਵਾਰ ਹੋ ਕੇ ਆਪਣੇ ਪਿੰਡ ਉਪਲ ਨੂੰ ਆ ਰਹੀ ਸੀ ਤਾਂ ਰਸਤੇ 'ਚ ਸਾਹਮਣੇ ਦੋ ਨੌਜਵਾਨ ਸਿਰ 'ਤੇ ਪਰਨੇ ਬੰਨ੍ਹ ਖੜ੍ਹੇ ਸਨ। ਇਸ ਦੌਰਾਨ ਜਦੋਂ ਉਹ ਉਨ੍ਹਾਂ ਕੋਲ ਪੁੱਜੀ ਤਾਂ ਉਨ੍ਹਾਂ ਉਸ ਨੂੰ ਰੋਕ ਲਿਆ ਅਤੇ ਸਕੂਟੀ ਦੀਆਂ ਚਾਬੀਆਂ ਉਸ ਕੋਲੋਂ ਖੋਹ ਕੇ ਡਿੱਗੀ 'ਚੋਂ ਉਸ ਦਾ ਮੋਬਾਇਲ ਤੇ 3 ਹਜ਼ਾਰ ਰੁਪਏ ਨਕਦੀ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਤਫਤੀਸ਼ੀ ਅਫਸਰ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਤਫਤੀਸ਼ ਅਮਲ 'ਚ ਲਿਆਂਦੀ ਹੈ।