ਰਿਕਸ਼ਾ ਵਰਕਰਾਂ, ਮਨਰੇਗਾ ਤੇ ਮਜ਼ਦੂਰਾਂ ਨੇ ਲਿਆ ਦੂਸਰੇ ਦਿਨ ਵੀ ਹਡ਼ਤਾਲ ’ਚ ਹਿੱਸਾ

01/11/2019 3:06:16 AM

 ਤਰਨਤਾਰਨ,   (ਰਾਜੂ)-  ਕੇਂਦਰ ਦੀ ਮੋਦੀ ਸਰਕਾਰ ਖਿਲਾਫ ਟਰੇਡ ਯੂਨੀਅਨਾਂ ਵਲੋਂ 8 ਤੇ 9 ਜਨਵਰੀ   ਨੂੰ ਦੇਸ਼-ਵਿਆਪੀ ਹਡ਼ਤਾਲ ਦੇ ਸੱਦੇ ਤਹਿਤ ਦੂਸਰੇ ਦਿਨ ਵੀ ਤਰਨਤਾਰਨ ’ਚ ਰਿਕਸ਼ਾ ਵਰਕਰਾਂ ਅਤੇ ਰਾਜ ਮਿਸਤਰੀਆਂ, ਮਜ਼ਦੂਰਾਂ ਆਦਿ ਨੇ ਬੱਸ ਅੱਡਾ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ’ਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਸੂਬਾ ਸਕੱਤਰ ਕਾਮਰੇਡ ਦਲਵਿੰਦਰ ਸਿੰਘ ਪਨੂੰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਸ ਮਕਸਦ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ ਸੁਨਾਮ, ਕਰਤਾਰ ਸਿੰਘ ਸਰਾਭਾ, ਚੰਦਰ ਸ਼ੇਖਰ ਆਜ਼ਾਦ ਅਤੇ ਹੋਰ ਸ਼ੂਰਵੀਰਾਂ ਨੇ ਅੰਗਰੇਜ਼ੀ ਸਮਰਾਜ ਖਿਲਾਫ ਲਡ਼ਦਿਆਂ ਆਪਣੀਆਂ ਸ਼ਹਾਦਤਾਂ ਦਿੱਤੀਆਂ ਉਹ ਅਜੇ ਤੱਕ 71 ਵਰ੍ਹੇ ਮੁੱਲਕ ਦੀ ਆਜ਼ਾਦੀ ਤੋਂ ਬਾਅਦ ਵੀ ਪੂਰਾ ਨਹੀਂ ਹੋਇਆ। ਪਨੂੰ ਨੇ ਕਿਹਾ ਕਿ ਗੋਰੇ ਅੰਗਰੇਜ਼ਾਂ ਦੀ ਥਾਂ ਕਾਲੇ ਅੰਗਰੇਜ਼ਾਂ ਨੇ ਲੈ ਲਈ ਹੈ ਤੇ ਉਹ ਭ੍ਰਿਸ਼ਟਾਚਾਰ ਦੇ ਪੈਸਿਆਂ ਨਾਲ ਆਪਣੇ ਘਰ ਭਰ ਰਹੇ ਹਨ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਗਰੀਬ ਜਨਤਾ ਨੂੰ 71 ਸਾਲ ਤੱਕ ਵੋਟ ਬੈਂਕ ਵਜੋਂ ਹੀ ਵਰਤਿਆ ਹੈ। ਅੱਜ ਦੇ ਜ਼ਮਾਨੇ ਵਿਚ ਕਿਰਤੀਆਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ, ਇਸ ਲਈ ਭਾਜਪਾ ਦੀ ਸਰਕਾਰ ਨੂੰ ਚੱਲਦਾ ਕਰਨਾ ਸਮੇਂ ਦੀ ਮੁੱਖ ਮੰਗ ਹੈ। ਇਸ ਮੌਕੇ ’ਤੇ ਸਰਬਜੀਤ ਸਿੰਘ ਸ਼ੇਖਚੱਕ, ਬਲਵਿੰਦਰ ਸਿੰਘ ਗੋਹਲਵਡ਼, ਸਤਨਾਮ ਸਿੰਘ, ਲਵਪ੍ਰੀਤ ਸਿੰਘ, ਗੁਰਦੇਵ ਸਿੰਘ, ਦਲਬੀਰ ਸਿੰਘ, ਸਰਦਾਰਾ ਸਿੰਘ, ਹਰਦੇਵ ਸਿੰਘ ਆਦਿ ਮੌਜੂਦ ਸਨ।
 


Related News