BOI ਦੇ ਰਿਟਾਇਰਡ ਸੀਨੀਅਰ ਮੈਨੇਜਰ ਨਾਲ 21.36 ਲੱਖ ਦੀ ਠੱਗੀ
Friday, Jan 23, 2026 - 04:36 PM (IST)
ਗੁਰਦਾਸਪੁਰ (ਹਰਮਨ)-ਦੀਨਾਨਗਰ ਦੇ ਆਰੀਆ ਨਗਰ ਇਲਾਕੇ ਵਿਚ ਆਨਲਾਈਨ ਠੱਗੀ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਰਿਟਾਇਰਡ ਬੈਂਕ ਅਧਿਕਾਰੀ ਨੂੰ ਨਵੀਂ ਸਕੀਮ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ। ਇਸ ’ਤੇ ਥਾਣਾ ਸਾਈਬਰ ਕਰਾਈਮ ਦੀ ਪੁਲਸ ਨੇ ਪੀੜਤ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ-ਪੰਜਾਬ ਸਰਕਾਰ ਦਾ ਫਰਮਾਨ ਹੈ ਜਾਂ ਧਮਕੀ, ਅਧਿਆਪਕਾਂ ਨੇ ਬਾਰਡਰ ਏਰੀਆ ਛੱਡਿਆ ਤਾਂ ਵਿਆਜ ਸਮੇਤ...
ਪੀੜਤ ਅਨਿਲ ਕੁਮਾਰ ਅੱਤਰੀ ਪੁੱਤਰ ਦੇਸ ਰਾਜ ਵਾਸੀ ਆਰੀਆ ਨਗਰ (ਦੀਨਾਨਗਰ) ਨੇ ਦੱਸਿਆ ਕਿ ਉਹ ਬੈਂਕ ਆਫ ਇੰਡੀਆ ਤੋਂ ਬਤੌਰ ਸੀਨੀਅਰ ਮੈਨੇਜਰ ਰਿਟਾਇਰ ਹੋਏ ਹਨ ਅਤੇ 17 ਜਨਵਰੀ 2026 ਨੂੰ ਉਨ੍ਹਾਂ ਨੂੰ ਮੋਬਾਈਲ ਨੰਬਰ ਤੋਂ ਇਕ ਫੋਨ ਆਇਆ। ਫੋਨ ਕਰਨ ਵਾਲੇ ਨੇ ਖੁਦ ਨੂੰ ਬੈਂਕ ਦਾ ਪ੍ਰਤੀਨਿਧੀ ਦੱਸਿਆ ਅਤੇ ਕਿਹਾ ਕਿ ਬੈਂਕ ਆਫ ਇੰਡੀਆ ਵੱਲੋਂ ਰਿਟਾਇਰਡ ਅਫਸਰਾਂ ਲਈ ਇਕ ‘ਸਪੈਸ਼ਲ ਕ੍ਰੈਡਿਟ ਕਾਰਡ’ ਬਣਾਉਣ ਦੀ ਸਕੀਮ ਚਲਾਈ ਜਾ ਰਹੀ ਹੈ। ਸਕੀਮ ਦੇ ਝਾਂਸੇ ਵਿੱਚ ਲੈ ਕੇ ਠੱਗ ਨੇ ਅਨਿਲ ਕੁਮਾਰ ਕੋਲੋਂ ਉਨ੍ਹਾਂ ਦੀਆਂ ਬੈਂਕਿੰਗ ਸਬੰਧੀ ਜਾਣਕਾਰੀਆਂ ਹਾਸਲ ਕਰ ਲਈਆਂ।
ਇਹ ਵੀ ਪੜ੍ਹੋ- ਸਕੂਲਾਂ ਮਗਰੋਂ ਹੁਣ ਪਠਾਨਕੋਟ ਦੇ ਕਾਲਜ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਤੁਰੰਤ ਕੀਤੀ ਛੁੱਟੀ
ਇਸ ਤੋਂ ਬਾਅਦ ਉਨ੍ਹਾਂ ਦੇ ਖਾਤੇ ਵਿਚੋਂ ਵੱਖ-ਵੱਖ ਕਿਸ਼ਤਾਂ ਵਿਚ ਕੁੱਲ 21,36,992 ਰੁਪਏ ਦੀ ਆਨਲਾਈਨ ਠੱਗੀ ਮਾਰ ਲਈ ਗਈ। ਜਦੋਂ ਪੀੜਤ ਨੂੰ ਰਕਮ ਕੱਟਣ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਅਨਿਲ ਕੁਮਾਰ ਦੇ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ ਵਿਅਕਤੀ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 27 ਜਨਵਰੀ ਨੂੰ ਕੀਤੀ ਜਾਵੇ ਸਰਕਾਰੀ ਛੁੱਟੀ, ਉੱਠੀ ਇਹ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
