ਭੜਕੇ ਬਸ ਆਪਰੇਟਰਾਂ ਵੱਲੋਂ ਅੰਮ੍ਰਿਤਸਰ ਦੇ ਸਾਰੇ ਬਾਈਪਾਸ ਬੰਦ ਕਰਨ ਦੀ ਚੇਤਾਵਨੀ

Tuesday, Mar 31, 2026 - 06:37 PM (IST)

ਭੜਕੇ ਬਸ ਆਪਰੇਟਰਾਂ ਵੱਲੋਂ ਅੰਮ੍ਰਿਤਸਰ ਦੇ ਸਾਰੇ ਬਾਈਪਾਸ ਬੰਦ ਕਰਨ ਦੀ ਚੇਤਾਵਨੀ

ਅੰਮ੍ਰਿਤਸਰ (ਛੀਨਾ)- ਮਿੰਨੀ ਬਸ ਆਪ੍ਰੇਟਰ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਸਵਿੰਦਰ ਸਿੰਘ ਸੈਂਸਰਾ ’ਤੇ ਸਿਆਸੀ ਰੰਜਿਸ਼ ਤਹਿਤ ਪੁਲਸ ਕੇਸ ਦਰਜ ਕੀਤੇ ਜਾਣ ਕਾਰਨ ਸਮੂਹ ਬਸ ਆਪ੍ਰ੍ਰੇਟਰ ਤੇ ਵਰਕਰ ਭੜਕ ਉਠੇ ਹਨ। ਇਸ ਮਸਲੇ ਸਬੰਧੀ ਗੱਲਬਾਤ ਕਰਦਿਆਂ ਮਿੰਨੀ ਬਸ ਆਪ੍ਰੇਟਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਦਲਿਤ ਭਾਈਚਾਰੇ ਦੀ ਮਦਦ ਕਰਨ ਦੇ ਮਾਮਲੇ ’ਚ ਮਿੰਨੀ ਬਸ ਆਪ੍ਰੇਟਰ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਸਵਿੰਦਰ ਸਿੰਘ ਸੈਂਸਰਾ ’ਤੇ ਸਿਆਸੀ ਰੰਜਿਸ਼ ਤਹਿਤ ਨਾਜਾਇਜ ਪੁਲਸ ਕੇਸ ਦਰਜ ਕੀਤਾ ਗਿਆ ਹੈ, ਜਿਸ ਦੀ ਅਸੀਂ ਪੁਰਜੋਰ ਸ਼ਬਦਾਂ ’ਚ ਨਿੰਦਾ ਕਰਦੇ ਹਾਂ।

ਇਹ ਵੀ ਪੜ੍ਹੋ- ਅੰਮ੍ਰਿਤਸਰ: ਗੈਸਟ ਹਾਊਸ ਦੇ ਕਮਰੇ 'ਚੋਂ ਵਿਆਹੁਤਾ ਔਰਤ ਦੀ ਮਿਲੀ ਲਾਸ਼

ਪ੍ਰਧਾਨ ਬੱਬੂ ਨੇ ਕਿਹਾ ਕਿ ਸਵਿੰਦਰ ਸਿੰਘ ਸੈਂਸਰਾ ਸਮੇਤ ਦਲਿਤ ਭਾਈਚਾਰੇ ਦੇ ਨੁਮਾਇੰਦਿਆਂ ’ਤੇ ਦਰਜ ਕੀਤਾ ਗਿਆ ਨਾਜਾਇਜ ਪੁਲਸ ਕੇਸ ਤੁਰੰਤ ਖਾਰਜ ਕੀਤਾ ਜਾਵੇ ਨਹੀ ਤਾਂ ਐਸੋਸੀਏਸ਼ਨ ਵੱਲੋਂ ਬਾਕੀ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿਢਦਿਆਂ ਅੰਮ੍ਰਿਤਸਰ ਦੇ ਸਾਰੇ ਬਾਈਪਸ ਮੁਕੰਮਲ ਤੌਰ ’ਤੇ ਬੰਦ ਕਰ ਦਿਤੇ ਜਾਣਗੇ, ਜਿਸ ਤੋਂ ਬਾਅਦ ਪੈਦਾ ਹੋਣ ਵਾਲੇ ਹਰ ਤਰਾਂ ਦੇ ਹਾਲਾਤਾਂ ਲਈ ਹਲਕਾ ਵਿਧਾਇਕ ਤੇ ਪੁਲਸ ਪ੍ਰਸ਼ਾਸ਼ਨ ਹੀ ਜ਼ਿੰਮੇਵਾਰ ਹੋਣਗੇ। ਇਸ ਸਮੇਂ ਸਾਧੂ ਸਿੰਘ ਧਰਮੀਫੋਜੀ, ਸੋਨੂੰ ਢਿੱਲੋਂ, ਹੀਰਾ ਸਿੰਘ ਬੱਲ, ਸੋਨੂੰ ਨਿਸ਼ਾਤ, ਸਤਨਾਮ ਸਿੰਘ ਸੇਖੋਂ, ਰਛਪਾਲ ਸਿੰਘ ਮਾਨਾਵਾਲੀਆ, ਨਿਰਮਲ ਸਿੰਘ, ਰਣਧੀਰ ਸਿੰਘ, ਮੇਜਰ ਸਿੰਘ ਲੋਪੋਕੇ, ਕੁਲਵੰਤ ਸਿੰਘ ਢਿੱਲੋਂ, ਸੂਬਾ ਚੋਗਾਵਾਂ, ਗੁਰਦੇਵ ਸਿੰਘ ਕੋਹਾਲਾ, ਸੋਰਵ ਰਾਜ ਕੋਹਾਲਾ, ਸਰਬ ਭੱਟੀ, ਅਜੀਤ ਸਿੰਘ ਜੋਏਕੇ ਤੇ ਹੋਰ ਵੀ ਆਪ੍ਰੇਟਰ ਤੇ ਵਰਕਰ ਹਾਜ਼ਰ ਸਨ। 

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ਨੂੰ ਲੈ ਕੇ ਅਹਿਮ ਖ਼ਬਰ: 6 ਮਹੀਨੇ ਤੱਕ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News