ਰੰਜਿਸ਼ ਦੇ ਤਹਿਤ 12 ਬੋਰ ਰਾਈਫਲ ਨਾਲ 2 ਨੌਜਵਾਨਾਂ ’ਤੇ ਕੀਤੇ ਫਾਇਰ, ਹੋਏ ਗੰਭੀਰ ਜ਼ਖ਼ਮੀ

Tuesday, Aug 23, 2022 - 07:39 PM (IST)

ਰੰਜਿਸ਼ ਦੇ ਤਹਿਤ 12 ਬੋਰ ਰਾਈਫਲ ਨਾਲ 2 ਨੌਜਵਾਨਾਂ ’ਤੇ ਕੀਤੇ ਫਾਇਰ, ਹੋਏ ਗੰਭੀਰ ਜ਼ਖ਼ਮੀ

ਪਠਾਨਕੋਟ (ਸ਼ਾਰਦਾ) - ਪਿੰਡ ਫੰਗਤੋਲੀ ’ਚ ਇਕ ਵਿਅਕਤੀ ਨੇ ਰੰਜਿਸ਼ ਤਹਿਤ 12 ਬੋਰ ਦੀ ਡਬਲ ਬੈਰਲ ਰਾਈਫਲ ਨਾਲ 2 ਵਿਅਕਤੀਆਂ ’ਤੇ ਫਾਇਰ ਕਰ ਦਿੱਤੇ। ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਨੌਜਵਾਨਾਂ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹੋਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਮੁਲਜ਼ਮ ਨੂੰ ਕਾਬੂ ਕਰ ਕੇ ਆਰਮਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਸ ਸਬੰਧੀ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ 3 ਘੰਟੇ ਦੇ ਅੰਦਰ ਹੀ ਮੁਲਜ਼ਮ ਨੂੰ ਕਾਬੂ ਕਰ ਕੇ ਹਮਲੇ ’ਚ ਪ੍ਰਯੋਗ ਕੀਤੀ ਰਾਈਫਲ ਨੂੰ ਕਬਜ਼ੇ ’ਚ ਲੈ ਲਿਆ ਹੈ। ਮੁਲਜ਼ਮ ਸੰਜੀਵ ਉਰਫ ਜਾਲੋ, ਜੋ ਕਿ ਫੰਗਤੋਲੀ ਪਿੰਡ ਦਾ ਹੀ ਰਹਿਣ ਵਾਲਾ ਸੀ। ਅੱਜ ਸਵੇਰੇ 9 ਵਜੇ ਦੇ ਕਰੀਬ ਉਸ ਨੇ ਇਕ ਮਜ਼ਦੂਰ ਸਾਗਰ ਸਿੰਘ ਅਤੇ ਸ਼ੁਭਮ ਸ਼ਰਮਾ ’ਤੇ ਰੰਜਿਸ਼ ਤਹਿਤ ਹਮਲਾ ਕਰ ਦਿੱਤਾ।

 


author

rajwinder kaur

Content Editor

Related News