ਮੀਂਹ ਤੇ ਬਰਫ਼ਬਾਰੀ ਮਗਰੋਂ ਦਰਿਆ ਬਿਆਸ ਦੇ ਪਾਣੀ ਦਾ ਪੱਧਰ 19 ਹਜ਼ਾਰ ਕਿਊਸਿਕ ’ਤੇ ਪੁੱਜਾ
Saturday, Jul 02, 2022 - 10:17 AM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼) - ਪਹਾੜਾਂ ਵਿਚ ਹੋ ਰਹੀ ਬਾਰਿਸ਼ ਅਤੇ ਬਰਫਬਾਰੀ ਤੋਂ ਬਾਅਦ ਦਰਿਆ ਬਿਆਸ ਵਿਚਲੇ ਪਾਣੀ ਦਾ ਪੱਧਰ ਕਾਫੀ ਉੱਚਾ ਹੋ ਗਿਆ ਹੈ ਅਤੇ ਇਸ ਦੇ ਵਹਾਅ ’ਚ ਵੀ ਤੇਜ਼ੀ ਆਈ ਹੈ। ਇਸ ਸਬੰਧੀ ਰੇਂਜ ਅਫ਼ਸਰ ਉਮੀਦ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਜੂਦਾ ਸਮੇਂ ’ਚ ਦਰਿਆ ਬਿਆਸ ਦਾ ਪਾਣੀ ਕਰੀਬ 19 ਹਜ਼ਾਰ ਕਿਊਸਿਕ ਦੇ ਪੱਧਰ ’ਤੇ ਚੱਲ ਰਿਹਾ ਹੈ, ਜਦਕਿ ਪਹਿਲਾਂ ਇਹ ਪਾਣੀ 20 ਹਜ਼ਾਰ ਕਿਊਸਿਕ ਨੂੰ ਪਾਰ ਕਰ ਚੁੱਕਾ ਸੀ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)
ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਦਰਿਆ ਬਿਆਸ ਦੇ ਦੋਵੇਂ ਪਾਸੇ ਲਗਦੇ ਜ਼ਿਲ੍ਹਾ ਅੰਮ੍ਰਿਤਸਰ ਅਤੇ ਕਪੂਰਥਲਾ ਦੇ ਪ੍ਰਸਾਸ਼ਨ ਵੱਲੋਂ ਦਰਿਆ ਨਜ਼ਦੀਕ ਰਹਿੰਦੇ ਜ਼ਿੰਮੀਦਾਰਾਂ, ਕੁਰਿਆਂ ’ਚ ਰਹਿਣ ਵਾਲੇ ਗੁੱਜਰਾਂ ਨੂੰ ਸਾਵਧਾਨ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਵਿਜੀਲੈਂਸ ਵਿਭਾਗ ਦੀ ਟੀਮ ਨੇ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ GNDU ਤੋਂ ਕੀਤਾ ਗ੍ਰਿਫ਼ਤਾਰ