ਰਾਹੁਲ ਗਾਂਧੀ ਦੀ ਸਕਿਓਰਿਟੀ ਦੇਖ ਤੱਤੀ ਹੋ ਗਈ ਕੁੜੀ, ਸ਼ਰੇਆਮ ਕਹਿ'ਤੀਆਂ ਇਹ ਗੱਲਾਂ
Tuesday, Nov 19, 2024 - 12:43 AM (IST)
ਅੰਮ੍ਰਿਤਸਰ (ਸਰਬਜੀਤ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਰ ਸ਼ਾਮ ਮੱਥਾ ਟੇਕਣ ਆਏ ਕਾਂਗਰਸੀ ਸੀਨੀਅਰ ਆਗੂ ਰਾਹੁਲ ਗਾਂਧੀ ਜਦੋਂ ਪਰਿਕਰਮਾ ਵਿੱਚ ਛਬੀਲ ਤੇ ਪਾਣੀ ਪਿਆਉਣ ਦੀ ਸੇਵਾ ਕਰ ਰਹੇ ਸਨ ਤਾਂ ਅਚਾਨਕ ਇੱਕ ਲੜਕੀ, ਜਿਸ ਨੇ ਆਪਣਾ ਨਾਂ ਦਲਜੀਤ ਕੌਰ ਦੱਸਿਆ, ਨੇ ਰਾਹੁਲ ਗਾਂਧੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਲੜਕੀ ਦਾ ਕਹਿਣਾ ਸੀ ਕਿ ਰਾਹੁਲ ਗਾਂਧੀ ਜੇਕਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਆਮ ਸ਼ਰਧਾਲੂ ਵਾਂਗ ਆਪਣੀ ਸ਼ਰਧਾ ਪ੍ਰਗਟਾਉਣ ਆਏ ਹਨ ਤਾਂ ਫਿਰ ਉਨ੍ਹਾਂ ਨਾਲ ਇੰਨੀ ਸਕਿਓਰਿਟੀ ਕਿਉਂ ਲਗਾਈ ਹੋਈ ਹੈ। ਉਸ ਨੇ ਕਿਹਾ ਕਿ ਗੁਰੂ ਘਰ ਵਿਖੇ ਆਉਣ ਵਾਲਾ ਹਰੇਕ ਵਿਅਕਤੀ ਇੱਕ ਸਮਾਨ ਸਮਝਿਆ ਜਾਣਾ ਚਾਹੀਦਾ ਹੈ, ਦੂਜਾ ਇਹ ਵੀ ਇੱਕ ਆਮ ਵਿਅਕਤੀ ਵਾਂਗ ਹੀ ਹੈ ਬਲਕਿ ਕੋਈ ਮਹਾਂਪੁਰਸ਼ ਜਾਂ ਸੰਤ ਗਿਆਨੀ ਨਹੀਂ ਹੈ, ਜਿਸ ਨੂੰ ਮੱਥਾ ਟਿਕਾਉਣ ਵਾਸਤੇ ਇੰਨਾ ਲਾਮ-ਜਾਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਦਮੋਰੀਆ ਪੁਲ 3 ਮਹੀਨੇ ਲਈ ਹੋਇਆ ਬੰਦ
ਪਰਿਕਰਮਾ ਵਿੱਚ ਹੋਰ ਸ਼ਰਧਾਲੂਆਂ ਨੇ ਜਦੋਂ ਲੜਕੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ ਕਿ ਜੇਕਰ ਤੁਸੀਂ ਸਿੱਖ ਹੋ ਤਾਂ ਇਹ ਗੱਲਾਂ ਤੁਹਾਨੂੰ ਕਰਨੀਆਂ ਚਾਹੀਦੀਆਂ ਸਨ, ਪਰ ਮੈਂ ਬਹੁਤ ਦੇਰ ਵੇਖਦੀ ਰਹੀ ਕਿ ਕੋਈ ਬੋਲੇਗਾ, ਪਰ ਜਦ ਕੋਈ ਨਹੀਂ ਬੋਲਿਆ ਤਾਂ ਮਜਬੂਰਨ ਮੈਨੂੰ ਅੱਗੇ ਹੋ ਕੇ ਦੱਸਣਾ ਪਿਆ ਕਿ ਇਸ ਦੇ ਪਰਿਵਾਰ ਨੇ ਜੋ ਕੁਝ ਕੀਤਾ ਹੈ, ਕੀ ਉਸ ਬਾਰੇ ਸਾਰੇ ਭੁੱਲ ਗਏ ਹਨ।
ਉਸ ਨੇ ਅੱਗੇ ਕਿਹਾ ਕਿ ਮੈਂ ਕੋਈ ਕਿਸੇ ਦਾ ਵਿਰੋਧ ਕਰਨ ਨਹੀਂ ਆਈ, ਬਲਕਿ ਆਮ ਦਿਨਾਂ ਵਾਂਗ ਗੁਰੂ ਘਰ ਦਰਸ਼ਨ ਕਰਨ ਆਈ ਸੀ, ਪਰ ਜਦੋਂ ਇਕ ਸਿਆਸੀ ਵਿਅਕਤੀ ਨਾਲ ਇਸ ਧਾਰਮਿਕ ਸਥਾਨ ਵਿਖੇ ਇਹ ਵੀ.ਆਈ.ਪੀ. ਟ੍ਰੀਟਮੈਂਟ ਦੇਖਿਆ ਤਾਂ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਇਆ ਅਤੇ ਮੈਂ ਆਪਣੇ ਦਿਲ ਦੀਆਂ ਭਾਵਨਾਵਾਂ ਬੋਲ ਕੇ ਉਜਾਗਰ ਕਰ ਦਿੱਤੀਆਂ।
ਇਹ ਵੀ ਪੜ੍ਹੋ- ਪੰਜਾਬ 'ਚ ਅੱਧੀ ਰਾਤੀਂ ਹੋ ਗਈ ਵੱਡੀ ਵਾਰਦਾਤ, ਸ਼ਰੇਆਮ ਸੜਕ ਵਿਚਾਲੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਨੌਜਵਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e