ਪੰਜਾਬ ਕਾਂਗਰਸ ਸਰਕਾਰ ਪ੍ਰਤੀ ਲੋਕਾਂ ਦਾ ਹੋਇਆ ਮੋਹ ਭੰਗ : ਰਵਿੰਦਰ ਸਿੰਘ

04/25/2018 8:09:26 PM

ਵੈਰੋਵਾਲ,ਖਡੂਰ ਸਾਹਿਬ (ਗਿੱਲ, ਖਹਿਰਾ)— ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਚੁੱਕੀ ਹੈ ਅਤੇ ਇਸ ਦੀ ਅੱਗੇ ਵੀ ਕੋਈ ਆਸ ਨਹੀ ਕੀਤੀ ਜਾ ਸਕਦੀ ਹੈ। ਇਹ ਗੱਲ ਬੁੱਧਵਾਰ ਇਥੇ ਤਰਨਤਾਰਨ ਦੇ ਪਿੰਡ ਜਾਮਾਰਾਏ ਰੀਤ ਮਹਿੰਦਰ ਸਿੰਘ ਟੋਨੀ ਦੇ ਗ੍ਰਹਿ ਵਿਖੇ ਰੱਖੀ ਗਈ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਖੀ ਹੈ। ਇਸ ਮੀਟਿੰਗ ਦੌਰਾਨ ਉਨ੍ਹਾਂ ਆਖਿਆ ਕਿ ਅਕਾਲੀ ਵਰਕਰਾਂ ਤੇ ਕਾਂਗਰਸ ਸਰਕਾਰ ਦੀ ਜੋਰ-ਜ਼ਬਰੀ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 
ਜ਼ਿਕਰਯੋਗ ਹੈ ਕਿ ਇਸ ਮੀਟਿੰਗ 'ਚ ਇਲਾਕੇ ਦੇ ਲੋਕਾਂ ਨੇ ਪੰਜਾਬ ਕਾਂਗਰਸ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਜੜ੍ਹ ਤੋਂ ਭੰਡਿਆ ਕਿਉਂਕਿ ਇਹ ਤਾਨਾਸ਼ਾਹ ਸਰਕਾਰ ਕਿਸਾਨਾਂ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ ਅਤੇ ਨਾ ਹੀ ਮੰਡੀਆਂ ਵਿੱਚ ਸਰਕਾਰ ਕੋਲ ਬਾਰਦਾਨੇ ਅਤੇ ਕਣਕ ਦੀ ਲਿਫਟਿੰਗ ਦਾ ਕੋਈ ਪ੍ਰਬੰਧ ਹੈ। ਕਿਸਾਨ ਮੰਡੀਆਂ ਵਿੱਚ ਕਈ-ਕਈ ਦਿਨ ਖ਼ਜਲਖੁਆਰ ਹੋ ਰਹੇ ਹਨ, ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਇਸ ਮੀਟਿੰਗ ਵਿੱਚ ਖਾਸਤੌਰ 'ਤੇ ਸ਼ਾਹਕੋਟ ਜ਼ਿਮਣੀ ਚੌਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਵਿਚ ਇਲਾਕੇ ਦੇ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਬੇ ਵਿਚ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਲੋਕਾਂ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੀਆਂ ਗਈਆਂ ਲੋਕ ਭਲਾਈ ਸਕੀਮਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ, ਨਾ ਤੇ ਇਹ ਕਿਸਾਨਾਂ ਪ੍ਰਤੀ ਹਮਦਰਦ ਹੈ ਅਤੇ ਨਾ ਹੀ ਕਿਸੇ ਪਿਛੜੀ ਸ਼੍ਰੇਣੀਆਂ ਦੇ ਵਰਗ ਦੇ ਲੋਕਾਂ ਨੂੰ ਕੋਈ ਸਹੂਲਤ ਮੁਹੱਈਆ ਕਾਰਵਾਈ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ੍ਰ. ਰੀਤ ਮੌਹਿੰਦਰ ਸਿੰਘ ਟੋਨੀ, ਸ੍ਰ. ਕੁਲਦੀਪ ਸਿੰਘ ਸਾਬਕਾ ਸਰਪੰਚ, ਨੰਬਰਦਾਰ ਸਤਨਾਮ ਸਿੰਘ, ਸ੍ਰ. ਹਰਜਿੰਦਰ ਸਿੰਘ ਪੰਚ, ਬਾਬਾ ਸੁਰਮੁੱਖ ਸਿੰਘ, ਨੰਬਰਦਾਰ ਜੋਗਿੰਦਰ ਸਿੰਘ, ਨੰਬਰਦਾਰ ਜਗਜੀਤ ਸਿੰਘ, ਸ੍ਰ. ਗੁਰਭੇਜ ਸਿੰਘ, ਸ੍ਰ. ਕੁਲਵੰਤ ਸਿੰਘ ਪੰਚ, ਸ੍ਰ. ਗੁਰਜੀਤ ਸਿੰਘ, ਸ੍ਰ. ਕੁੰਦਨ ਸਿੰਘ, ਸ੍ਰ. ਹਰਜੀਤ ਸਿੰਘ, ਸ੍ਰ. ਦਰਸ਼ਨ ਸਿੰਘ, ਸ੍ਰ. ਬਲਜਿੰਦਰ ਸਿੰਘ, ਸ੍ਰ. ਪਰਮਜੀਤ ਸਿੰਘ, ਸ੍ਰ. ਜਸਕਰਨ ਸਿੰਘ, ਸ੍ਰ. ਜੈਮਲ ਸਿੰਘ, ਸ੍ਰ. ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ।


Related News