26 ਸਤੰਬਰ ਦੀ ਹੜਤਾਲ ਨੂੰ ਕਾਮਯਾਬ ਬਣਾਉਣ ਲਈ ਕੀਤੀ ਰੋਸ ਰੈਲੀ

09/14/2018 5:52:36 PM

ਗੁਰਦਾਸਪੁਰ (ਵਿਨੋਦ) - ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਚੇਅਰਮੈਨ ਪਾਵਰਕਾਮ ਪਟਿਆਲਾ ਤੋਂ 30 ਜੁਲਾਈ ਨੂੰ ਜਾਇੰਟ ਫੋਰਮ ਪੰਜਾਬ ਨਾਲ ਕੀਤੇ ਸਮਝੌਤੇ ਤਹਿਤ ਮੰਨੀਆ ਮੰਗਾਂ ਲਾਗੂ ਕਰਵਾਉਣ ਲਈ 26 ਸਤੰਬਰ ਨੂੰ ਇਕ ਰੋਜ਼ਾ ਹੜਤਾਲ ਕੀਤੀ ਜਾ ਰਹੀ ਹੈ। ਇਸ ਹੜਤਾਲ ਨੂੰ ਸਫ਼ਲ ਕਰਨ ਵਾਸਤੇ ਅੱਜ ਇਕ ਭਰਵੀਂ ਰੋਸ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਲਖਵਿੰਦਰ ਸਿੰਘ ਪ੍ਰਧਾਨ ਟੀ.ਐੱਸ.ਯੂ. ਪੁਰਾਣਾਸ਼ਾਲਾ ਵਲੋਂ ਕੀਤੀ ਗਈ। 

ਇਸ ਮੌਕੇ ਸੁਰਿੰਦਰ ਪੱਪੂ ਵਿੱਤ ਸਕੱਤਰ ਪੰਜਾਬ, ਰਣਜੀਤ ਸਿੰਘ ਟੋਨਾ, ਇੰਜੀ. ਮਲਕੀਤ ਸਿੰਘ, ਗੁਰਦਿਆਲ ਸਿੰਘ , ਸੁਰਿੰਦਰ ਸਿੰਘ ਆਦਿ ਨੇ ਕਿਹਾ ਕਿ ਜੇਕਰ ਜਾਇੰਟ ਫੋਰਮ ਪੰਜਾਬ ਨਾਲ ਮੰਨੀਆਂ ਹੋਈਆਂ ਮੰਗਾਂ 25 ਸਤੰਬਰ ਤੱਕ ਲਾਗੂ ਨਾ ਕੀਤੀਆਂ ਗਈਆਂ ਤਾਂ 26 ਸਤੰਬਰ ਨੂੰ ਹੜਤਾਲ ਕਰਕੇ ਕੰਮਕਾਜ ਠੱਪ ਕੀਤਾ ਜਾਵੇਗਾ। ਇਸ ਹੜਤਾਲ ਦੀ ਸਾਰੀ ਜ਼ਿੰਮੇਵਾਰੀ ਚੇਅਰਮੈਨ ਪਾਵਰਕਾਮ ਦੀ ਹੋਵੇਗੀ।


Related News