ਰਾਸ਼ਟਰਪਤੀ ਦੀ ਆਮਦ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਤਾ ਜਾਣ ਵਾਲਾ ਧਰਨਾ ਪੁਲਸ ਦੇ ਭਰੋਸੇ ਤੋਂ ਬਾਅਦ ਮੁਲਤਵੀ
Wednesday, Mar 08, 2023 - 08:39 PM (IST)
ਰਾਮ ਤੀਰਥ (ਗੁਰਮੀਤ ਸੂਰੀ) : ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਅੰਮ੍ਰਿਤਸਰ ਫੇਰੀ ਦੌਰਾਨ ਸ਼੍ਰੀ ਰਾਮ ਤੀਰਥ ਨਤਮਸਤਕ ਹੋਣ ਮੌਕੇ ਮਾਹਲ ਬਾਈਪਾਸ ਵਿਖੇ ਦਿੱਤਾ ਜਾਣ ਵਾਲਾ ਧਰਨਾ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਸਤਿੰਦਰ ਸਿੰਘ ਵੱਲੋਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪ੍ਰਤੀ ਹਮਦਰਦੀ ਨਾਲ ਵਿਚਾਰ ਕੀਤੇ ਜਾਣ ਦੇ ਭਰੋਸੇ ਮਗਰੋਂ ਮੁਲਤਵੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਹੋਲੀ ਮੌਕੇ ਸ਼ਰਾਬ ਪੀਂਦਿਆਂ ਦੋਸਤਾਂ 'ਚ ਖੜਕੀ, ਸਾਥੀ ਦਾ ਕਰ 'ਤਾ ਕਤਲ
ਮੰਗ ਪੱਤਰ ਦਿੱਤੇ ਜਾਣ ਉਪਰੰਤ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਬਚਿੱਤਰ ਸਿੰਘ ਕੋਟਲਾ ਨੇ ਦੱਸਿਆ ਕਿ ਸਾਡਾ ਤਕਰੀਬਨ ਪਿਛਲੇ 60 ਦਿਨਾਂ ਤੋਂ ਡੀਐੱਸਪੀ ਅਟਾਰੀ ਦੇ ਦਫ਼ਤਰ ਲੋਪੋਕੇ ਚੋਗਾਵਾਂ ਵਿਖੇ ਧਰਨਾ ਚੱਲ ਰਿਹਾ ਹੈ। ਅਸੀਂ ਇਹ ਧਰਨਾ ਕੱਲ੍ਹ ਤੋਂ ਮਾਹਲ ਬਾਈਪਾਸ ਵਿਖੇ ਤਬਦੀਲ ਕਰਨਾ ਸੀ ਪਰ ਐੱਸਐੱਸਪੀ ਸਤਿੰਦਰ ਸਿੰਘ ਨੇ ਸਾਡੇ ਨਾਲ ਮੀਟੰਗ ਰੱਖੀ ਅਤੇ ਬਹੁਤ ਚੰਗੇ ਤਰੀਕੇ ਨਾਲ ਗੱਲ ਸੁਣ ਕੇ ਸਾਨੂੰ ਯਕੀਨ ਦਿਵਾਇਆ ਕਿ ਤੁਸੀਂ ਧਰਨਾ ਨਾ ਲਾਓ, ਸਾਨੂੰ ਕੁਝ ਸਮਾਂ ਦਿਓ। ਰਾਸ਼ਟਰਪਤੀ ਦੀ ਫੇਰੀ ਤੋਂ ਬਾਅਦ ਤੁਹਾਡੇ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਅਰਦਾਸ ਤੋਂ ਬਾਅਦ ਜੈਕਾਰਿਆਂ ਦੀ ਗੂੰਜ 'ਚ ਹੋਲੇ-ਮਹੱਲੇ ਦੀ ਸਮਾਪਤੀ, ਵੱਡੀ ਗਿਣਤੀ 'ਚ ਸੰਗਤ ਹੋਈ ਨਤਮਸਤਕ
ਉਨ੍ਹਾਂ ਦੱਸਿਆ ਕਿ ਤੋਲਾ ਨੰਗਲ, ਚੋਗਾਵਾਂ, ਮਾਦੋਕੇ, ਚਵਿੰਡਾ, ਢੀਂਗਰਾ ਕਾਲੋਨੀ, ਮਹਿਲਾਂ ਵਾਲਾ ਆਦਿ ਪਿੰਡਾਂ 'ਚ ਖੁੱਲ੍ਹੇਆਮ ਨਸ਼ਾ ਵਿਕਦਾ ਹੈ ਪਰ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਅਸੀਂ ਇਸ ਦੇ ਰੋਸ ਵਜੋਂ ਪਿਛਲੇ 60 ਦਿਨਾਂ ਤੋਂ ਲੋਪੋਕੇ ਚੋਗਾਵਾਂ ਵਿਖੇ ਧਰਨੇ 'ਤੇ ਬੈਠੇ ਹੋਏ ਹਾਂ ਪਰ ਹੁਣ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਇਹ ਧਰਨਾ ਮਾਲ ਬਾਈਪਾਸ ਵਿਖੇ ਤਬਦੀਲ ਕਰਨਾ ਸੀ।
ਇਹ ਵੀ ਪੜ੍ਹੋ : ਰੰਜਿਸ਼ ਕਾਰਨ ਬਜ਼ੁਰਗ ਦਾ ਕਤਲ, ਚਾਕੂ ਮਾਰ-ਮਾਰ ਗੁਆਂਢੀ ਨੇ ਉਤਾਰਿਆ ਮੌਤ ਦੇ ਘਾਟ
ਇਸ ਮੌਕੇ ਸੂਬਾ ਕਮੇਟੀ ਮੈਂਬਰ ਬਲਦੇਵ ਸਿੰਘ, ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਟੈਣੀ, ਚਰਨਜੀਤ ਸਿੰਘ ਬਾਵਾ, ਹਰਪਾਲ ਸਿੰਘ ਵਡਾਲਾ, ਹਰਜਾਪ ਸਿੰਘ ਧੋਲ, ਗੁਰਪ੍ਰਤਾਪ ਸਿੰਘ, ਬਾਬਾ ਬਸੰਤ ਸਿੰਘ ਤੋਲਾ ਨੰਗਲ, ਰਾਜਬੀਰ ਸਿੰਘ, ਕੁਲਦੀਪ ਸਿੰਘ ਚਵਿੰਡਾ, ਪ੍ਰਤਾਪ ਸਿੰਘ ਕਲੇਰ, ਹੀਰਾ ਸਿੰਘ ਮੋਲੇਕੇ, ਗੁਰਵਿੰਦਰ ਸਿੰਘ ਮਾਦੋਕੇ ਆਦਿ ਹਾਜ਼ਰ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।