ਤਨਖਾਹਾਂ ਨਾ ਮਿਲਣ ''ਤੇ ਹਸਪਤਾਲ ਦੇ ਕਰਮਚਾਰੀਆਂ ''ਚ ਰੋਸ, ਕੰਮਕਾਜ ਕੀਤਾ ਠੱਪ

Monday, Feb 27, 2023 - 11:48 AM (IST)

ਤਰਨਤਾਰਨ (ਰਮਨ)- ਬੀਤੇ 7 ਮਹੀਨਿਆਂ ਤੋਂ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਮੌਜੂਦ 50 ਤੋਂ ਵੱਧ ਸਫ਼ਾਈ ਅਤੇ ਹੋਰ ਕਰਮਚਾਰੀਆਂ ਨੂੰ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਸੋਮਵਾਰ 10 ਵਜੇ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਕੰਮਕਾਜ ਠੱਪ ਕਰ ਦਿੱਤਾ ਗਿਆ ਹੈ। ਕਰਮਚਾਰੀਆਂ ਵੱਲੋਂ ਇਸ ਹੜਤਾਲ ਨੂੰ ਉਦੋਂ ਤੱਕ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ, ਜਦੋਂ ਤੱਕ ਉਨ੍ਹਾਂ ਦੀਆਂ ਤਨਖ਼ਾਹਾਂ ਜਾਰੀ ਨਹੀਂ ਕਰ ਦਿੱਤੀਆਂ ਜਾਂਦੀਆਂ।

ਇਹ ਵੀ ਪੜ੍ਹੋ- BSF ਨੂੰ ਮਿਲੀ ਵੱਡੀ ਸਫ਼ਲਤਾ, ਪਾਕਿਸਤਾਨੀ ਡਰੋਨ 'ਤੇ 60 ਰਾਊਂਡ ਫ਼ਾਇਰ ਕਰ ਸੁੱਟਿਆ ਹੇਠਾਂ

PunjabKesari

ਜ਼ਿਕਰਯੋਗ ਹੈ ਕਿ ਇਸ ਹੋਈ ਹੜਤਾਲ ਦੌਰਾਨ ਮਰੀਜ਼ਾਂ ਨੂੰ ਡਾਕਟਰ ਪਾਸੋਂ ਜਾਂਚ ਕਰਵਾਉਣ ਲਈ ਓ.ਪੀ.ਡੀ ਪਰਚੀ ਵੀ ਨਹੀਂ ਕੱਟੀ ਜਾ ਰਹੀ । ਪਰਚੀ ਨਾ ਹੋਣ ਕਾਰਨ ਮਰੀਜ਼ਾਂ ਦੀ ਈ. ਸੀ. ਜੀ. ਵੀ ਨਹੀਂ ਕੀਤੀ ਜਾ ਰਹੀ ਹੈ। ਇਸ ਕੀਤੀ ਹੜਤਾਲ ਦੌਰਾਨ ਮਰੀਜ਼ਾਂ ਨੂੰ ਵੰਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਧਰ ਸਟਾਫ਼ ਵਿਚ ਸ਼ਾਮਲ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਦੇ ਗੇਟ ਅੱਗੇ ਧਰਨਾ ਦਿੰਦੇ ਹੋਏ ਪ੍ਰਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾ ਜਾਰੀ ਹੈ। ਇਸ ਦੌਰਾਨ ਸਿਵਲ ਹਸਪਤਾਲ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੰਦੀਪ ਸਿੰਘ ਕਾਲੜਾ ਨੇ ਦੱਸਿਆ ਕਿ ਇਸ ਕੀਤੀ ਗਈ ਹੜਤਾਲ ਦੌਰਾਨ ਮਰੀਜ਼ਾਂ ਨੂੰ ਕਈ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।

ਇਹ ਵੀ ਪੜ੍ਹੋ- ਬਾਬੇ ਨੇ ਪੋਟਲੀ ਸੁੰਘਾ ਕੇ ਔਰਤ ਨਾਲ ਕੀਤਾ ਵੱਡਾ ਕਾਂਡ, ਫ਼ਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News