ਸੰਸਦ ਮੈਂਬਰ ਚੁਣੇ ਜਾਣ ’ਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਸਮੁੱਚੇ ਵਿਕਾਸ ਨੂੰ ਦੇਵਾਂਗਾ ਪਹਿਲ : ਧਾਲੀਵਾਲ

Monday, Mar 18, 2024 - 12:12 PM (IST)

ਸੰਸਦ ਮੈਂਬਰ ਚੁਣੇ ਜਾਣ ’ਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਸਮੁੱਚੇ ਵਿਕਾਸ ਨੂੰ ਦੇਵਾਂਗਾ ਪਹਿਲ : ਧਾਲੀਵਾਲ

ਅਜਨਾਲਾ/ਚੇਤਨਪੁਰਾ(ਨਿਰਵੈਲ)- ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬੀਤੇ ਦਿਨ ਅਜਨਾਲਾ ਹਲਕੇ ਵਿਚ ਵਿਸ਼ਾਲ ਰੈਲੀ ਦੌਰਾਨ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੰਜਾਬ ਸਰਕਾਰ ’ਚੋਂ ਕੈਬਨਿਟ ਮੰਤਰੀ ਦੇ ਦੋ ਸਾਲਾਂ ਦੇ ਕਾਰਜ ਕਾਲ ਦਾ ਵਿਚ ਕੀਤੇ ਵਿਕਾਸ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ ਜਦੋਂ ਤੁਸੀਂ ਮੈਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਜਨਾਲਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਚੁਣਿਆ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਮਾਨਯੋਗ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੈਨੂੰ ਪੰਜਾਬ ਵਜ਼ਾਰਤ ਬਤੌਰ ਕੈਬਨਿਟ ਮੰਤਰੀ ਵਜੋਂ ਨਿਵਾਜ਼ਿਆ। ਮੰਤਰੀ ਧਾਲੀਵਾਲ ਨੇ ਕਿਹਾ ਮੈਂ ਖ਼ਰਾ ਉਤਰਦਿਆਂ ਹਲਕਾ ਅਜਨਾਲਾ ਵਾਸੀਆਂ ਨੂੰ ਚੁਹੰ-ਕੋਨੇ ਬੁਨਿਆਦੀ/ਸਮਾਜਿਕ ਅਤੇ ਮਨੁੱਖੀ ਵਸੀਲਿਆਂ ਦਾ ਵਿਕਾਸ ਕਰਦਿਆਂ ਕਰੀਬ 300 ਕਰੋੜ ਦੀ ਲਾਗਤ ਨਾਲ ਇਸ ਛੋਟੇ ਜਿਹੇ ਕਾਰਜਕਾਲ ’ਚ ਇਤਿਹਾਸਕ ਮੀਲ-ਪੱਥਰ ਸਥਾਪਿਤ ਕੀਤੇ, ਜਿਨ੍ਹਾਂ ਤੋਂ ਅਜਨਾਲਾ ਹਲਕੇ ’ਚੋਂ ਪਿਛਲੇ 20 ਸਾਲਾਂ ’ਚ ਚੁਣੇ ਜਾਂਦੇ ਰਹੇ ਵਿਧਾਇਕਾਂ ਵੱਲੋਂ ਹੁਣ ਤੱਕ ਮੂੰਹ ਫੇਰੀ ਰੱਖਿਆ ਸੀ ।

ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਵੱਲੋਂ ਤੁਹਾਡੇ ਉਕਤ ਵਿਸ਼ਵਾਸ, ਪਿਆਰ ਤੇ ਸਤਿਕਾਰ ਵਜੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਹੈ ਅਤੇ ਮੈਨੂੰ ਤੁਹਾਡੇ ’ਤੇ ਪੂਰਨ ਭਰੋਸਾ ਹੈ ਕਿ ਤੁਸੀਂ ਮੇਰੇ ਹੱਕ ’ਚ ਮੁੜ ਰਿਕਾਰਡ ਤੋੜ ਵੋਟਾਂ ਪਾ ਕੇ ਜੇਤੂ ਬਣਾਓਗੇ । ਮੈਂ ਸੰਸਦ ਮੈਂਬਰ ਚੁਣੇ ਜਾਣ ਪਿਛੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਸਮੁੱਚੇ ਵਿਕਾਸ ਨੂੰ ਪਹਿਲ ਦਿੰਦਿਆਂ ਅਜਨਾਲਾ ਹਲਕੇ ’ਚ ਵੀ ਪਹਿਲਾਂ ਨਾਲੋਂ ਵੀ ਕਈ ਗੁਣਾਂ ਵੱਧ ਵਿਕਾਸ ਸਮੇਤ ਤੁਹਾਡੇ ਭਰੋਸੇ ਨੂੰ ਕਾਇਮ ਰੱਖਾਂਗਾ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ

ਉਨ੍ਹਾਂ ਕਿਹਾ ਕਿ ਅਜਨਾਲਾ ਹਲਕੇ ਵਿਚ ਪੈਂਦੇ 182 ਪਿੰਡਾਂ ਦੇ ਲੋਕਾਂ ਦੇ ਜਨਜੀਵਨ ਪੱਧਰ ਉੱਚਾ ਚੁੱਕਣ ਲਈ ਅਤੇ ਸਾਫ਼ ਸੁਥਰਾ ਵਾਤਾਵਰਣ ਹਿਤ 8 ਪਿੰਡਾਂ ਵਿਚ ਥਾਪਰ ਮਾਡਲ ਅਧੀਨ ਛੱਪੜ ਤਿਆਰ ਕਰਵਾਏ ਗਏ ਅਤੇ 38 ਹੋਰ ਛੱਪੜਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। 14 ਪਿੰਡਾਂ ’ਚ ਬਜ਼ੁਰਗਾਂ ਅਤੇ ਨੌਜਵਾਨਾਂ ਦੇ ਬੈਠਣ, ਪੇਂਡੂ ਵਿਕਾਸ ਹੋਰ ਸਮਾਜਿਕ ਕਾਰਜਾਂ ’ਤੇ ਵਿਚਾਰ ਵਟਾਂਦਰੇ ਕਰਨ ਹਿੱਤ ਸੱਥਾਂ ਦੀ ਉਸਾਰੀ ਕਰਵਾਈ ਗਈ ਹੈ ਅਤੇ 51 ਪੰਚਾਇਤੀ ਘਰ 7.40 ਕਰੋੜ ਦੀ ਲਾਗਤ ਨਾਲ ਨਵ-ਨਿਰਮਾਣ ਅਧੀਨ ਹਨ। ਪਿੰਡਾਂ ਵਿਚ ਛੋਟੇ ਬੱਚਿਆਂ ਦੇ ਸਰਵਪੱਖੀ ਵਿਕਾਸ ਤੇ ਵਿੱਦਿਆ ਦੀ ਨੀਂਹ ਮਜ਼ਬੂਤ ਕਰਨ ਲਈ 7 ਆਂਗਨਵਾੜੀ ਸੈਂਟਰਾਂ ਦੀ ਉਸਾਰੀ ਹੋ ਚੁੱਕੀ ਹੈ ਅਤੇ 14 ਨਵ-ਨਿਰਮਾਣ ਅਧੀਨ ਹਨ। ਪਿਛਲੇ ਦੋ ਸਾਲਾਂ ਦੌਰਾਨ ਪਿੰਡਾਂ ਵਿਚ ਸਾਫ਼-ਸਫ਼ਾਈ ਲਈ ਵਿਛਾਏ ਗਏ ਸੀਵਰੇਜ, ਸੈਨੀਟੇਸ਼ਨ ਅਤੇ ਨਿਕਾਸੀ ਨਾਲਿਆਂ ਉਪਰ ਲਗਭਗ 5.19 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। 19 ਪਿੰਡਾਂ ਦੇ ਵਿਚ ਸੋਲਰ ਲਾਈਟਾਂ ਲਗਾਈਆਂ ਜਾ ਚੁੱਕੀਆਂ ਹਨ। 4 ਪਿੰਡਾਂ ਵਿਚ ਕੂੜੇ ਕਰਕਟ ਦੀ ਸਾਂਭ-ਸੰਭਾਲ ਲਈ ਨਿਰਮਾਣ ਹੋ ਚੁੱਕਾ ਹੈ। 5 ਹੋਰ ਪਿੰਡਾਂ ਵਿਚ ਸਾਂਭ-ਸੰਭਾਲ ਦਾ ਕੰਮ ਚੱਲ ਰਿਹਾ ਹੈ। ਜਦੋਂ ਕਿ ਪਸ਼ੂ ਡਿਸਪੈਂਸਰੀਆਂ ਦੇ ਵਿਕਾਸ ਲਈ ਕਰੀਬ 5 ਕਰੋੜ ਮਨਜ਼ੂਰ ਕਰਾਏ ਗਏ ਹਨ।

ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ

ਧਾਲੀਵਾਲ ਨੇ ਅੱਗੇ ਕਿਹਾ ਕਿ ਅਜਨਾਲਾ ਸ਼ਹਿਰ ਵਿਚ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਥਾਵਾਂ 'ਤੇ 5 ਜਨਤਕ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਅਤੇ ਰਮਦਾਸ ਸ਼ਹਿਰ ਵਿਚ ਲੋਕਾਂ ਦੀ ਸਹੂਲਤ ਹਿੱਤ ਦੋ ਜਨਤਕ ਪਖਾਨਿਆਂ ਦਾ ਨਿਰਮਾਣ ਜਾਰੀ ਹੈ। ਅਜਨਾਲਾ ਅਤੇ ਰਮਦਾਸ ਸ਼ਹਿਰ ਦੇ ਵਿਚੋਂ ਕੂੜੇ ਦੀ ਢੋਆ ਢੁਆਈ ਲਈ ਦੋ-ਦੋ ਨਵੀਆਂ ਟਾਟਾ ਗੱਡੀਆਂ (ਛੋਟਾ ਹਾਥੀ) ਦਾ ਪ੍ਰਬੰਧ ਕੀਤਾ ਗਿਆ ਹੈ। ਅਜਨਾਲਾ ਹਲਕੇ ’ਚ ਵਾਪਰਦੇ ਅਚਨਚੇਤ ਅਗਨੀ ਕਾਂਡਾਂ ਤੋਂ ਹੋਣ ਵਾਲੇ ਸੰਭਾਵੀ ਜਾਨੀ ਅਤੇ ਮਾਲੀ ਨੁਕਸਾਨ ਤੋਂ ਫ਼ੌਰੀ ਰਾਹਤ ਦਵਾਉਣ ਲਈ ਇਕ ਵੱਡੇ ਫਾਇਰ ਬ੍ਰਿਗੇਡ ਗੱਡੀ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਕ ਹੋਰ ਫਾਇਰ ਬ੍ਰਿਗੇਡ ਗੱਡੀ ਲਿਆਉਣ ਲਈ ਕਾਰਜੀ ਯੋਜਨਾ ਵਿਚਾਰ ਅਧੀਨ ਹੈ। ਜਿਸ ਵਾਸਤੇ ਹੈਲਪਲਾਈਨ ਨੰਬਰ ਜੋ ਕਿ 24 ਘੰਟੇ ਲਈ ਉਪਲਬਧ ਹੁੰਦਾ ਹੈ । ਕਸਬਾ ਰਮਦਾਸ ਦੇ ਰੇਲਵੇ ਸਟੇਸ਼ਨ ਉਪਰ ਪਲੇਟਫਾਰਮ ਬਣਾਉਣ ਲਈ ਅਤੇ ਰੇਲਵੇ ਸਟੇਸ਼ਨ ਦਾ ਨਾਮ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਰੱਖਣ ਲਈ ਰੇਲਵੇ ਮਹਿਕਮੇ ਨਾਲ ਨਿੱਜੀ ਤੌਰ 'ਤੇ ਰਾਬਤਾ ਕੀਤਾ। ਅਜਨਾਲਾ ਸ਼ਹਿਰ 'ਚ 66 ਕੇ.ਵੀ. ਬਿਜਲੀ ਘਰ ਨੂੰ ਅਪਗ੍ਰੇਡ ਕਰਕੇ 220 ਕੇ.ਵੀ. ’ਚ ਤਬਦੀਲ ਕਰਕੇ 35 ਕਰੋੜ ਰੁਪਏ ਦੀ ਲਾਗਤ ਨਾਲ ਹਲਕਾ ਅਜਨਾਲਾ ਦੇ 115 ਪਿੰਡਾਂ ਨੂੰ 24 ਘੰਟੇ ਬਿਜਲੀ ਸਪਲਾਈ ਤੇ ਖੇਤੀ ਟਿਊਬਵੈੱਲ ਨਿਰਵਿਘਨ ਸਪਲਾਈ ਕਰਵਾਈ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ 25 ਕਰੋੜ ਰੁਪਏ ਦੀ ਲਾਗਤ ਨਾਲ ਹਲਕੇ ਵਿਚ 11 ਮੀਟਰ ਉੱਚੇ ਬਿਜਲੀ ਦੇ ਖੰਭੇ ਤੇ ਨਵੀਆਂ ਤਾਰਾਂ ਵਿਛਾਉਣ ਲਈ ਮਨਜੂਰ ਕਰਵਾਏ ਗਏ ਹਨ । ਅਜਨਾਲਾ ਸ਼ਹਿਰ ਦੇ ਬਜ਼ਾਰਾਂ ’ਚ ਕਿਸੇ ਵੀ ਅਣ-ਸੁਖਾਵੀ ਘਟਨਾ ’ਤੇ ਕੈਮਰਿਆਂ ਰਾਹੀਂ ਬਾਜ ਅੱਖਾਂ ਰੱਖਣ ਲਈ 62 ਲੱਖ ਰੁਪਏ ਦੀ ਲਾਗਤ ਨਾਲ ਸੀ. ਸੀ. ਟੀ. ਵੀ. ਕੈਮਰੇ ਲਗਵਾਏ ਗਏ ਹਨ । ਅਜਨਾਲਾ ਹਲਕੇ ਵਿਚ ਪੈਂਦੀਆਂ ਪਸ਼ੂ ਡਿਸਪੈਂਸਰੀਆਂ ਦੀ ਉਸਾਰੀ ਅਤੇ ਰਿਪੇਅਰ ਲਈ 5 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਵਾਈ ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨਾਲ ਰਾਜਾ ਵੜਿੰਗ ਨੇ ਕੀਤੀ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਇਸ ਤੋਂ ਇਲਾਵਾ 35 ਕਰੋੜ ਦੀ ਲਾਗਤ ਨਾਲ ਨਵ-ਨਿਰਮਾਣ, ਪਨਟੂਨ ਪੁਲ ਦਿੱਤਾ

ਅਤੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਵਾਸੀਆਂ ਲਈ ਸੜਕੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਅੰਮ੍ਰਿਤਸਰ - ਡੇਰਾ ਬਾਬਾ ਨਾਨਕ ਸੜਕ (ਮਹਿਲ ਮੁਖਾਰੀ ਤੋਂ ਸੱਕੀ ਪੁਲ ,ਅਜਨਾਲਾ -ਫ਼ਤਿਹਗੜ੍ਹ ਚੂੜੀਆਂ ਤੋਂ ਰਮਦਾਸ, ਕੋਟ ਕੇਸਰਾ ਸਿੰਘ ਤੋਂ ਮੱਤੇਨੰਗਲ ਵਾਇਆ ਗੁਰਦੁਆਰਾ ਪਰੋ ਸਾਹਿਬ, ਲਸ਼ਕਰੀ ਨੰਗਲ ਤੋਂ ਮਾਛੀਨੰਗਲ ਵਾਇਆ ਕੰਦੋਵਾਲੀ-ਚੇਤਨਪੁਰਾ, ਰਮਦਾਸ ਤੋਂ ਸਰਹੱਦੀ ਚੌਕੀ ਕਮਾਲਪੁਰ ਬੀ. ਓ. ਪੀ., ਰੇਲਵੇ ਸਟੇਸ਼ਨ ਰਮਦਾਸ ਤੋਂ ਅਜਨਾਲਾ- ਰਮਦਾਸ ਸੜਕ, ਗੱਗੋਮਾਹਲ ਤੋਂ ਚਮਿਆਰੀ ਸੜਕ, ਅਜਨਾਲਾ-ਚੋਗਾਵਾਂ ਸੜਕ ਤੋਂ ਰਿਆੜ, ਚੱਕ ਫੂਲਾ ਤੋਂ ਪੰਡੋਰੀ ਸੁੱਖਾ ਸਿੰਘ, ਭੱਖਾ ਹਰੀ ਸਿੰਘ ਤੋਂ ਅੰਮ੍ਰਿਤਸਰ-ਅਜਨਾਲਾ ਸੜਕ ਵਾਲੀ ਲਿੰਕ ਰੋਡ, ਰਮਦਾਸ-ਬਾਉਲੀ ਤੋਂ ਕਠਿਆਲਾ ਵਾਇਆ ਅੜਾਇਆ, ਕੋਟ ਮੋਲਵੀ, ਅਜਨਾਲਾ-ਰਮਦਾਸ ਸੜਕ ਸਥਿਤ ਅਵਾਣ ਤੋਂ ਫ਼ਤਿਹਗੜ੍ਹ ਚੂੜੀਆਂ-ਰਮਦਾਸ ਸੜਕ, ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਤੋਂ ਅਵਾਣ ਮੰਡੀ, ਅਜਨਾਲਾ ਸ਼ਹਿਰ ਦੇ ਦੋਵੇਂ ਬਾਈਪਾਸ : ਸੱਕੀ ਪੁਲ ਤੋਂ ਅਜਨਾਲਾ- ਫ਼ਤਿਹਗੜ ਸੜਕ ਅਤੇ ਸਾਂਈ ਮੰਦਰ ਤੋਂ ਆਈ. ਡੀ. ਬੀ. ਆਈ. ਬੈਂਕ ਚੋਗਾਵਾਂ ਰੋਡ ਵਾਲਾ ਬਾਈਪਾਸ, ਬੱਲੜਵਾਲ ਤੋਂ ਅਬਾਦੀ ਸੋਹਣ ਸਿੰਘ ਵਾਲੀ ਲਿੰਕ ਰੋਡ ਉਪਰ ਨਹਿਰ 7 ਮੀਟਰ ਚੌੜਾ ਨਵਾਂ ਪੁਲ, ਤੇੜਾਂ ਕਲਾਂ ਤੋਂ ਮੁਕਾਮ ਵਾਲੀ ਲਿੰਕ ਰੋਡ ਉਪਰ 7.50 ਮੀਟਰ ਚੌੜਾ ਨਵਾਂ ਪੁਲ,ਅਜਨਾਲਾ-ਫ਼ਤਿਹਗੜ੍ਹ ਚੂੜੀਆਂ ਸੜਕ ਤੋਂ ਫਿਰਵਰਿਆਹ ਵਾਲੀ ਲਿੰਕ ਰੋਡ ਉਪਰ ਨਹਿਰ ਉਪਰ 4.50 ਮੀਟਰ ਚੌੜਾ ਨਵਾਂ ਪੁਲ, ਨਵੀਂ ਸੜਕ ਜੋ ਕਿ ਧੁੱਸੀ ਬੰਨ ਘੋਨੇਵਾਲ-ਰਮਦਾਸ ਤੋਂ ਗੁੱਲਗੜ੍ਹ 53 ਕਿਲੋਮੀਟਰ ਸੜਕ, ਜਿਸ ਦੀ ਲਾਗਤ 78.42 ਕਰੋੜ ਰਾਸ਼ੀ ਆਪ ਨਿੱਜੀ ਤੌਰ ’ਤੇ ਪੈਰਵਾਈ ਕਰਨ ਉਪਰੰਤ ਮਨਜ਼ੂਰ ਕਰਵਾਈ, ਨਵੀਂ ਸੜਕ - ਅਜਨਾਲਾ-ਫ਼ਤਹਿਗੜ੍ਹ ਚੂੜੀਆਂ, ਸਾਈ ਮੰਦਰ ਬਾਈਪਾਸ (ਨਵੀਂ ਸੜਕ,ਅਜਨਾਲਾ ਹਲਕੇ ਦੇ ਲੋਕਾਂ ਦੀ ਵਿਧਾਨ ਸਭਾ ’ਚ ਨਗਰ ਪੰਚਾਇਤ ਅਜਨਾਲਾ, ਅਜਨਾਲਾ ਸ਼ਹਿਰ ਦੇ ਬਾਜ਼ਾਰਾਂ ’ਚ ਕਿਸੇ ਵੀ ਅਣ-ਸੁਖਾਵੀ ਘਟਨਾ ’ਤੇ ਕੈਮਰਿਆਂ ਰਾਹੀਂ ਬਾਜ਼ ਅੱਖਾਂ ਰੱਖਣ ਲਈ 62 ਲੱਖ ਰੁਪਏ ਦੀ ਲਾਗਤ ਨਾਲ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਗਏ ਹਨ|

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News