ਪੁਲਸ ਨੇ ਖੋਹ ਦੀਆਂ ਹੋਈਆਂ 2 ਵਾਰਦਾਤਾਂ ਨੂੰ ਕੀਤਾ ਹੱਲ, 14 ਲੱਖ ਤੋਂ ਵੱਧ ਰਕਮ ਸਣੇ 6 ਕਾਬੂ

Sunday, Feb 26, 2023 - 02:15 PM (IST)

ਪੁਲਸ ਨੇ ਖੋਹ ਦੀਆਂ ਹੋਈਆਂ 2 ਵਾਰਦਾਤਾਂ ਨੂੰ ਕੀਤਾ ਹੱਲ, 14 ਲੱਖ ਤੋਂ ਵੱਧ ਰਕਮ ਸਣੇ 6 ਕਾਬੂ

ਤਰਨਤਾਰਨ (ਰਮਨ ਚਾਵਲਾ,ਭਾਟੀਆ,ਸੁਖਚੈਨ,ਅਮਨ)- ਜ਼ਿਲ੍ਹਾ ਪੁਲਸ ਦੀਆਂ ਵੱਖ-ਵੱਖ ਟੀਮਾਂ ਵਲੋਂ ਕੀਤੀ ਗਈ ਮਿਹਨਤ ਦਾ ਫ਼ਲ ਉਸ ਵੇਲੇ ਮਿਲਿਆ ਜਦੋਂ ਦੋ ਖੋਹ ਦੀਆਂ ਵਾਰਦਾਤਾਂ ਨੂੰ ਹੱਲ ਕਰਦੇ ਹੋਏ 6 ਮੁਲਜ਼ਮਾਂ ਨੂੰ ਕਾਬੂ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ। ਪੁਲਸ ਨੇ ਇਸ ਦੌਰਾਨ 14,93,550 ਰੁਪਏ ਦੀ ਰਕਮ 1 ਮਹਿੰਦਰਾ ਪਿਕਅੱਪ ਗੱਡੀ ਬਰਾਮਦ ਕਰਦੇ ਹੋਏ ਮੁਲਜ਼ਮਾਂ ਦਾ ਮਾਣਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਨੂੰ ਹੱਲ ਕਰਨ ’ਚ ਪੁਲਸ ਵਿਭਾਗ ਵਿਚ ਸ਼ਾਮਲ ਡੌਗ ਸਕੁਐਡ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।

ਇਹ ਵੀ ਪੜ੍ਹੋ- BSF ਨੂੰ ਮਿਲੀ ਵੱਡੀ ਸਫ਼ਲਤਾ, ਪਾਕਿਸਤਾਨੀ ਡਰੋਨ 'ਤੇ 60 ਰਾਊਂਡ ਫ਼ਾਇਰ ਕਰ ਸੁੱਟਿਆ ਹੇਠਾਂ

ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਬੀਤੀ 19 ਫਰਵਰੀ ਨੂੰ ਕੁਲਵੰਤ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਬਾਬਾ ਦੀਪ ਸਿੰਘ ਕਾਲੋਨੀ ਅੰਮ੍ਰਿਤਸਰ ਵਲੋਂ ਥਾਣਾ ਭਿੱਖੀਵਿੰਡ ਦੀ ਪੁਲਸ ਨੂੰ ਬਿਆਨ ਦਰਜ ਕਰਵਾਏ ਗਏ ਸਨ ਕਿ ਉਸ ਦੀ ਇਲਾਕੇ ’ਚ ਉਗਰਾਹੀ ਕਰਨ ਦੌਰਾਨ ਦੁੱਧ ਵਾਲੀ ਮਹਿੰਦਰਾ ਪਿਕਅੱਪ ਗੱਡੀ ਸਣੇ 13 ਲੱਖ 75 ਹਜ਼ਾਰ ਰੁਪਏ ਦੀ ਖੋਹ ਲੁਟੇਰਿਆਂ ਵਲੋਂ ਕਰ ਲਈ ਗਈ ਹੈ। ਜਿਸ ਬਾਬਤ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲ ਜੀਤ ਸਿੰਘ ਦੀ ਅਗਵਾਈ ਹੇਠ ਡੀ. ਐੱਸ. ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਅਤੇ ਥਾਣੇ ਦੀ ਪੁਲਸ ਵਲੋਂ ਸਾਈਬਰ ਸੈੱਲ ਦੇ ਮਾਹਿਰਾਂ ਦੀ ਮਦਦ ਨਾਲ ਇਸ ਕੇਸ ਨੂੰ ਹੱਲ ਕਰਦੇ ਹੋਏ ਦੋਸ਼ੀ ਬਲਜਿੰਦਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਪਿੰਡ ਮਾਲਚੱਕ ਪਾਸੋਂ 11 ਲੱਖ 50,000 ਰੁਪਏ, ਵਰਿੰਦਰ ਸਿੰਘ ਉਰਫ਼ ਅਜੇ ਪੁੱਤਰ ਹੀਰਾ ਸਿੰਘ ਵਾਸੀ ਮਾਲਚੱਕ ਪਾਸੋਂ 45,000 ਰੁਪਏ, ਕੁਲਵੰਤ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਬਾਬਾ ਦੀਪ ਸਿੰਘ ਕਾਲੋਨੀ ਫਤਾਹਪੁਰ ਅੰਮ੍ਰਿਤਸਰ ਪਾਸੋਂ ਮਹਿੰਦਰਾ ਗੱਡੀ ਅਤੇ ਗੁਰਜੰਟ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਮਾਲਚੱਕ ਪਾਸੋਂ 39,500 ਰੁਪਏ ਬਰਾਮਦ ਕਰਦੇ ਹੋਏ ਗ੍ਰਿਫ਼ਤਾਰ ਕਰ ਲਿਆ ਹੈ।

PunjabKesari

ਇਹ ਵੀ ਪੜ੍ਹੋ- ਸੈਸਰਾ ਕਲਾਂ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਔਰਤ ਦਾ ਕਤਲ

ਇਸ ਦੌਰਾਨ ਪੁਲਸ ਨੇ ਇਸ ਕੇਸ ’ਚ 12 ਲੱਖ 34,500 ਰੁਪਏ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਕੁਲਵੰਤ ਸਿੰਘ ਜੋ ਮਹਿਕ ਫੂਡ ਕੰਪਨੀ ਵਿਚ ਪਿਛਲੇ 6 ਸਾਲ ਤੋਂ ਬਤੌਰ ਡਰਾਈਵਰ ਕੰਮ ਕਰ ਰਿਹਾ ਸੀ ਵਲੋਂ ਬੀਤੇ ਦਿਨੀਂ ਫਾਜ਼ਿਲਕਾ ਵਿਖੇ 200 ਟੀਨ ਦੇਸੀ ਘਿਓ ਦੇਣ ਉਪਰੰਤ ਪ੍ਰਾਪਤ ਕੀਤੀ 13 ਲੱਖ 60,000 ਰੁਪਏ ਦੀ ਰਾਸ਼ੀ ਨੂੰ ਆਪਣੇ ਚਾਚੇ ਦੇ ਮੁੰਡੇ ਰਜਿੰਦਰ ਸਿੰਘ ਨਾਲ ਰਲ ਕੇ ਪੈਸੇ ਖੁਰਦ-ਬੁਰਦ ਕਰਨ ਸਬੰਧੀ ਡਰਾਮਾ ਕੀਤਾ ਗਿਆ। ਐੱਸ.ਐੱਸ.ਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਉਕਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦ ਕਿ ਇਨ੍ਹਾਂ ਦਾ ਸਾਥ ਦੇਣ ਵਾਲੇ ਮੁਲਜ਼ਮ ਨਾਨਕ ਸਿੰਘ ਪੁੱਤਰ ਅਵਤਾਰ ਸਿੰਘ, ਜਸਬੀਰ ਸਿੰਘ ਪੁੱਤਰ ਮੇਜਰ ਸਿੰਘ ਦੋਵੇਂ ਵਾਸੀਆਨ ਪਿੰਡ ਮਾਲਚੱਕ ਤੋਂ ਇਲਾਵਾ ਗੋਰਾ ਸਿੰਘ ਨਿਵਾਸੀ ਬਠਿੰਡਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਬਾਬੇ ਨੇ ਪੋਟਲੀ ਸੁੰਘਾ ਕੇ ਔਰਤ ਨਾਲ ਕੀਤਾ ਵੱਡਾ ਕਾਂਡ, ਫ਼ਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ

ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਇਸੇ ਤਰ੍ਹਾਂ ਬੀਤੀ 17 ਫਰਵਰੀ ਨੂੰ ਸੁਨੀਤਾ ਰਾਣੀ ਪਤਨੀ ਰਕੇਸ਼ ਕੁਮਾਰ ਵਾਸੀ ਭਿੱਖੀਵਿੰਡ ਪੁਲਸ ਨੂੰ ਬਿਆਨ ਦਰਜ ਕਰਵਾਏ ਸਨ ਕਿ ਉਸਦੇ ਘਰ ’ਚੋਂ ਕਰੀਬ 9 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਹਨ, ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਦੇ ਹੋਏ ਇਸ ਕੇਸ ਦੀ ਜਾਂਚ ਸ਼ੁਰੂ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ’ਚ ਦੋਸ਼ੀ ਰਿੰਕੂ ਪੁੱਤਰ ਰਾਮ ਚੰਦ ਵਾਸੀ ਭਿੱਖੀਵਿੰਡ ਨੇ ਆਪਣੀ ਭੂਆ ਸੁਨੀਤਾ ਰਾਣੀ ਦੇ ਘਰ 2 ਸਾਥੀਆਂ ਨਾਲ ਮਿਲ ਕੇ ਚੋਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰਿੰਕੂ ਨੂੰ 2 ਲੱਖ 55,050 ਰੁਪਏ ਅਤੇ ਮੁਲਜ਼ਮ ਰਾਹੁਲ ਪੁੱਤਰ ਪਰਮਜੀਤ ਸਿੰਘ ਵਾਸੀ ਭਿੱਖੀਵਿੰਡ ਨੂੰ 4,000 ਰੁਪਏ ਚੋਰੀ ਵਾਲੀ ਰਕਮ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦ ਕਿ ਫ਼ਰਾਰ ਸਾਥੀ ਸੁਖਰਾਜ ਸਿੰਘ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਪੁਲਸ ਨੇ ਕੁੱਲ 2 ਲੱਖ 59,050 ਰੁਪਏ ਬਰਾਮਦ ਕਰਦੇ ਹੋਏ ਮੁਲਜ਼ਮਾਂ ਦਾ ਮਾਣਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਿੱਖੀਵਿੰਡ ਦੇ ਘਰ ਵਿਚ ਹੋਈ ਚੋਰੀ ਦੇ ਕੇਸ ਨੂੰ ਹੱਲ ਕਰਨ ਵਿਚ ਪੁਲਸ ਵਿਭਾਗ ਦੇ ਡੌਗ ਨੇ ਅਹਿਮ ਭੂਮਿਕਾ ਨਿਭਾਈ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News