ਨਸ਼ਿਆਂ ਦੀ ਭਾਲ ’ਚ ਪੁਲਸ ਦਾ ਆਪ੍ਰੇਸ਼ਨ ਕਾਸੋ ਹੋਇਆ ਫੇਲ, ਖਾਲੀ ਹੱਥ ਪਰਤੀ ਪੁਲਸ
Friday, Oct 11, 2024 - 01:53 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼)- ਪੰਜਾਬ ਸਰਕਾਰ ਅਤੇ ਪੁਲਸ ਦੇ ਉਚ ਅਧਿਕਾਰੀਆਂ ਵੱਲੋਂ ਪੰਜਾਬ ਨੂੰ ਨਸ਼ਾਮੁਕਤ ਕਰਨ ਦੇ ਮਕਸਦ ਨਾਲ ਵੱਖ-ਵੱਖ ਤਰ੍ਹਾਂ ਦੀ ਚੈਕਿੰਗ ਅਭਿਆਨ ਚਲਾ ਰਹੀ ਹੈ। ਨਸ਼ੇੜੀਆਂ ਅਤੇ ਨਸ਼ਾ ਸਮੱਗਲਰਾਂ ਨੂੰ ਵੀ ਕਾਬੂ ਕਰ ਕੇ ਉਨ੍ਹਾਂ ਵਿਰੁੱਧ ਮਾਮਲੇ ਦਰਜ ਕਰਨ ਉਪਰੰਤ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਅਤੇ ਹੋਰ ਵੀ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਨਾ ਰਹੀ ਹੈ, ਪਰ ਇਸਦੇ ਬਾਵਜੂਦ ਅਕਸਰ ਹੀ ਅਜਿਹੇ ਸਮੱਗਲਰਾਂ ਨੂੰ ਪੁਲਸ ਦੀ ਕਾਰਵਾਈ ਦੀ ਭਿਣਕ ਪੈ ਜਾਂਦੀ ਹੈ ਅਤੇ ਉਹ ਸਾਵਧਾਨ ਹੋ ਜਾਂਦੇ ਹਨ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਛੁੱਟੀ ਲੈ ਕੇ ਘਰ ਆ ਰਹੇ ਫੌਜੀ ਦੀ ਮੌਤ
ਪੁਲਸ ਦੇ ਉੱਚ ਅਫਸਰਾਂ ਵੱਲੋਂ ਸੂਬੇ ਭਰ ਵਿਚ ਤੀਸਰੀ ਵਾਰ ‘ਕਾਸੋ ਆਪ੍ਰੇਸਨ’ ਚਲਾਇਆ ਗਿਆ, ਜਿਸਦੀ ਅਗਵਾਈ ਜ਼ਿਲਾ ਪੱਧਰ ਅਤੇ ਸਬ-ਡਵੀਜ਼ਨ ਪੱਧਰ ਦੇ ਉੱਚ ਅਧਿਕਾਰੀਆ ਵੱਲੋਂ ਕੀਤੀ ਗਈ ਸੀ, ਪਰ ਇਸਦੇ ਬਾਵਜੂਦ ਪੰਜਾਬ ਪੁਲਸ ਦਾ ਇਹ ਕਾਸੋ ਆਪ੍ਰੇਸ਼ਨ ਬੁਰੀ ਤਰ੍ਹਾਂ ਅਸਫ਼ਲ ਹੁੰਦਾ ਨਜ਼ਰ ਆਇਆ ਹੈ ਅਤੇ ਹੁਣ ਤੱਕ ਜਿਥੇ ਤੱਕ ਵੀ ਪੁਲਸ ਨੇ ਸ਼ੱਕੀ ਘਰਾਂ ਜਾਂ ਟਿਕਾਣਿਆ ’ਤੇ ਛਾਪੇਮਾਰੀ ਕੀਤੀ ਹੈ, ਉਥੋਂ ਪੁਲਸ ਨੂੰ ਬੇਰੰਗ ਹੀ ਮੁੜਣਾ ਪਿਆ ਹੈ। ਕੀ ਇਕ ਦਿਨ ਦੇ ਕਾਸੋ ਆਪ੍ਰੇਸ਼ਨ ਨਾਲ ਨਸ਼ੇ ਦੀ ਵਿਕਰੀ ਜਾਂ ਇਸਤੇਮਾਲ ਵਿਚ ਰੋਕਥਾਮ ਹੋ ਸਕੇਗੀ। ਇਥੇ ਹੀ ਬਸ ਨਹੀਂ ਪੁਲਸ ਨੇ ਹਰ ਰਾਹਗੀਰ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਵਾਹਨਾਂ ਤੋਂ ਇਲਾਵਾ ਯਾਤਰੂਆਂ ਤੇ ਰਾਹਗੀਰਾਂ ਦੀ ਵੀ ਚੈਕਿੰਗ ਕੀਤੀ, ਪਰ ਪੁਲਸ ਦੇ ਹੱਥ ਪੱਲੇ ਕੁਝ ਵੀ ਨਹੀਂ ਪਿਆ।
ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸ਼ਾਮ ਸੀਤ ਲਹਿਰ ਸ਼ੁਰੂ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8