ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਲਈ ਪੁਲਸ ਨੇ ਵਧਾਈ ਚੌਕਸੀ, 24 ਘੰਟੇ ਸ਼ਿਫਟਾਂ ’ਚ ਤਾਇਨਾਤ ਕੀਤੇ ਮੁਲਾਜ਼ਮ
Monday, Dec 04, 2023 - 06:22 PM (IST)
ਅੰਮ੍ਰਿਤਸਰ (ਜ.ਬ.)- ਅੰਮ੍ਰਿਤਸਰ ਸ਼ਹਿਰ ਵਿਚ ਕਾਨੂੰਨ ਵਿਵਸਥਾਂ ਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਅਤੇ ਗੈਰ ਸਮਾਜਿਕ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰ ਪੁਲਸ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਪੀ. ਸੀ. ਆਰ. ਵਹੀਕਲਾਂ (ਮੋਟਰਸਾਈਕਲਾਂ ਅਤੇ ਅਰਟੀਗਾਂ ਗੱਡੀਆਂ) ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ ਗਿਆ।
ਇਹ ਵੀ ਪੜ੍ਹੋ- ਸੰਸਦ 'ਚ ਗੂੰਜਿਆ ਪੰਜਾਬ ਦੇ ਕਿਸਾਨਾਂ ਦਾ ਮੁੱਦਾ, ਜਸਬੀਰ ਸਿੰਘ ਡਿੰਪਾ ਨੇ ਕੇਂਦਰ ਨੂੰ ਕੀਤੀ ਖ਼ਾਸ ਅਪੀਲ
ਪਹਿਲਾਂ ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਦੇ ਖ਼ੇਤਰ ਵਿਚ ਪੀ. ਸੀ. ਆਰ. ਦੀਆਂ 25 ਅਰਟੀਗਾਂ ਗੱਡੀਆਂ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ ’ਤੇ ਚੱਲਦੀਆਂ ਸਨ। ਹੁਣ ਕਮਿਸ਼ਨਰ ਪੁਲਸ ਅੰਮ੍ਰਿਤਸਰ ਵੱਲੋਂ ਪੀ. ਸੀ. ਆਰ. ਨੂੰ ਹੋਰ ਮਜ਼ਬੂਤ ਕਰਦੇ ਹੋਏ 25 ਮੋਟਰਸਾਈਕਲਾਂ ਅਤੇ 16 ਅਰਟੀਗਾਂ ਗੱਡੀਆਂ ਤੇ ਪੁਲਸ ਕਰਮਚਾਰੀਆਂ ਦਾ ਹੋਰ ਇਜ਼ਾਫਾ ਕੀਤਾ ਗਿਆ ਹੈ। ਇਸ ਤਰ੍ਹਾਂ ਹੁਣ ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਦੇ ਖੇਤਰ ਦੇ ਜ਼ੋਨ ਨੰਬਰ 01, 02 ਅਤੇ 03 ਦੇ ਵੱਖ-ਵੱਖ 66 ਬੀਟਾਂ ਦੇ ਪੁਆਇਟਾਂ ਤੇ 41 ਪੀ. ਸੀ. ਆਰ. ਅਰਟੀਗਾਂ ਗੱਡੀਆਂ ਅਤੇ 25 ਮੋਟਰਸਾਈਕਲਾਂ, ਕੁੱਲ 66 ਪੀ. ਸੀ. ਆਰ. ਵਹੀਕਲਾਂ ਪਰ 261 ਜਵਾਨ ਤਾਇਨਾਤ ਕੀਤੇ ਗਏ ਹਨ ।
ਇਹ ਵੀ ਪੜ੍ਹੋ- ਪੰਜਾਬ 'ਚ ਭਾਜਪਾ ਆਗੂ 'ਤੇ ਕਾਰ ਸਵਾਰ ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲ਼ੀਆਂ
ਕਮਿਸ਼ਨਰ ਪੁਲਸ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਪੀ. ਸੀ. ਆਰ. ਵਹੀਕਲਾਂ ’ਤੇ ਤਾਇਨਾਤ ਪੁਲਸ ਕਰਮਚਾਰੀਆਂ ਵੱਲੋਂ ਲੋਕਾਂ ਦੁਆਰਾ ਹੈਲਪ-ਲਾਈਨ ਨੰਬਰ 112 ਤੋਂ ਪੁਲਸ ਕੰਟਰੋਲ ਰੂਮ ਅੰਮ੍ਰਿਤਸਰ ਸ਼ਹਿਰ ਵਿਖੇ ਰੋਜ਼ਾਨਾ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਮੌਕਾ ’ਤੇ ਜਾ ਕੇ ਨਿਪਟਾਰਾ ਕੀਤਾ ਜਾਵੇਗਾ ਅਤੇ ਜੁਰਮ ਪੇਸ਼ਾਵਰਾਨਾਂ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਵੀ ਨਜ਼ਰ ਰੱਖੀ ਜਾਵੇਗੀ । ਕਮਿਸ਼ਨਰੇਟ ਪੁਲਸ ਨੇ ਐਮਰਜੈਂਸੀ ਸੇਵਾਵਾਂ ਦੀ ਪ੍ਰਤੀਕਿਰਿਆ ਦੇ ਸਮੇਂ ਅਤੇ ਪ੍ਰਭਾਵ ਨੂੰ ਵਧਾਉਣ ਲਈ ਆਧੁਨਿਕ ਸੰਚਾਰ ਅਤੇ ਟਰੈਕਿੰਗ ਪ੍ਰਣਾਲੀਆਂ ਨਾਲ ਲੈਸ ਪੀ. ਸੀ. ਆਰ. ਵਾਹਨ ਲਾਂਚ ਕੀਤੇ ਹਨ। ਇਹ ਪੀ. ਸੀ. ਆਰ. ਵਹੀਕਲਾ ਘਟਨਾਂ ਵਾਲੇ ਸਥਾਨ ’ਤੇ ਤੇਜ਼ੀ ਨਾਲ ਪਹੁੰਚਣ ਜਾਂ ਐਮਰਜੈਂਸੀ ਦੌਰਾਨ ਸਹਾਇਤਾ ਪ੍ਰਦਾਨ ਕਰਨ ਲਈ ਆਧੁਨਿਕ ਤਕਨਾਲੋਜੀ ਨਾਲ ਲੈਸ ਹਨ। ਕਮਿਸ਼ਨਰ ਪੁਲਸ ਭੁੱਲਰ ਨੇ ਦਸਿਆ ਕਿ ਇਸਦਾ ਉਦੇਸ਼ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਾਲ ਨਜਿੱਠਣ ਅਤੇ ਖੇਤਰ ਵਿਚ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਵਿੱਚ ਕਮਿਸ਼ਨਰੇਟ ਪੁਲਸ ਦੀ ਸਮੁੱਚੀ ਕੁਸ਼ਲਤਾ ਅਤੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾਉਣਾ ਹੈ।
ਇਹ ਵੀ ਪੜ੍ਹੋ- ਗੁਰਪਤਵੰਤ ਪੰਨੂ ਦੇ ਇਸ਼ਾਰੇ 'ਤੇ ਖ਼ਾਲਿਸਤਾਨ ਦੇ ਨਾਅਰੇ ਲਿਖਣ ਵਾਲੇ ਦੋ ਵਿਅਕਤੀ ਚੜ੍ਹੇ ਪੁਲਸ ਦੇ ਹੱਥੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8