ਕਰੋਨਾ ਵਾਇਰਸ : ਪੁਲਿਸ ਵੱਲੋਂ ਕਸਬਾ ਘਰਿਆਲਾ ਅਤੇ ਨਾਲ ਲੱਗਦੇ ਪਿੰਡਾਂ ''ਚ ਕੀਤਾ ਗਿਆ ਫਲਾਇੰਗ ਮਾਰਚ

Thursday, May 07, 2020 - 11:50 AM (IST)

ਕਰੋਨਾ ਵਾਇਰਸ : ਪੁਲਿਸ ਵੱਲੋਂ ਕਸਬਾ ਘਰਿਆਲਾ ਅਤੇ ਨਾਲ ਲੱਗਦੇ ਪਿੰਡਾਂ ''ਚ ਕੀਤਾ ਗਿਆ ਫਲਾਇੰਗ ਮਾਰਚ

ਵਲਟੋਹਾ( ਬਲਜੀਤ ਸਿੰਘ) - ਕਰੋਨਾ ਵਾਇਰਸ ਦੇ ਤਰਨਤਾਰਨ ਜ਼ਿਲ੍ਹੇ ਵਿਚ ਲਗਾਤਾਰ ਵਧ ਰਹੇ ਮਾਮਲਿਆਂ ਨੇ ਜਿੱਥੇ ਸਿਹਤ ਵਿਭਾਗ 'ਚ ਹੜਕੰਪ ਮਚਾਇਆ ਹੋਇਆ ਹੈ। ਉੱਥੇ ਹੀ ਪੰਜਾਬ ਪੁਲਿਸ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਰਾਤ ਦਿਨ ਨਿਭਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਥਾਣਾ ਸਦਰ ਪੱਟੀ ਦੇ ਐਸ.ਐਚ.ਓ. ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਪੁਲੀਸ ਚੌਕੀ ਘਰਿਆਲਾ ਦੇ ਇੰਚਾਰਜ ਐੱਸ.ਆਈ. ਲਖਵਿੰਦਰ ਸਿੰਘ ਵੱਲੋਂ ਪਿੰਡ ਘਰਿਆਲਾ ਅਤੇ ਨਾਲ ਲੱਗਦੇ ਪਿੰਡਾਂ ਵਿਚ ਫਲਾਇੰਗ ਮਾਰਚ ਕੀਤਾ ਗਿਆ। ਇਸ ਦੌਰਾਨ ਫਲਾਇੰਗ ਮਾਰਚ ਕਰਦੇ ਹੋਏ ਐੱਸ.ਐੱਚ.ਓ. ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ  ਕਿ ਉਹ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨ ਅਤੇ ਜੋ ਦੁਕਾਨਾਂ ਖੋਲ੍ਹਣ ਦਾ ਨਿਰਧਾਰਿਤ ਸਮਾਂ ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਦਿੱਤਾ ਗਿਆ ਹੈ ਉਸੇ ਸਮੇਂ ਅੰਦਰ ਹੀ ਆਪਣੀਆਂ ਦੁਕਾਨਾਂ ਖੋਲ੍ਹਣ ਅਤੇ ਆਪਣੇ ਕਸਟਮਰਾਂ ਨੂੰ ਸੋਸ਼ਲ ਡਿਸਟੈਸਿੰਗ ਦਾ ਧਿਆਨ ਰੱਖਦੇ ਹੋਏ ਹੀ ਕੋਈ ਵੀ ਸਾਮਾਨ  ਦੀ ਵਿਕਰੀ ਕਰਨ।

ਇਸ ਮੌਕੇ ਐੱਸ.ਆਈ. ਅਤੇ ਪੁਲਿਸ ਚੌਕੀ ਘਰਿਆਲਾ ਇੰਚਾਰਜ ਲਖਵਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਡਾਊਨ ਦਾ ਪੂਰਾ ਪਾਲਣ ਕਰਨ ਅਤੇ ਆਪਣੇ ਘਰਾਂ ਵਿਚ ਹੀ ਰਹਿਣ ਤਾਂ ਜੋ ਇਸ ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ। ਇਸ ਮੌਕੇ ਏ.ਐੱਸ.ਆਈ. ਗੁਰਨਾਮ ਸਿੰਘ, ਏ.ਐੱਸ.ਆਈ. ਗੁਰਦਿਆਲ ਸਿੰਘ, ਸਿਟੀ ਅੰਗਰੇਜ ਸਿੰਘ,ਮੁੱਖ ਮੁਨਸ਼ੀ ਪ੍ਰਭਜੀਤ ਸਿੰਘ,ਸਿਟੀ ਹਰਪ੍ਰੀਤ ਸਿੰਘ,ਜਦ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹਾਜ਼ਰ ਸਨ।


author

Harinder Kaur

Content Editor

Related News