ਰਣਜੀਤ ਐਵੇਨਿਊ ’ਚ ਚੱਲ ਰਹੇ ਨਾਜਾਇਜ਼ ਹੁੱਕਾ ਬਾਰ ’ਤੇ ਪੁਲਸ ਦਾ ਸ਼ਿਕੰਜਾ, 17 ਹੁੱਕਾ ਤੇ ਫਲੇਵਰ ਬਰਾਮਦ

Friday, Mar 03, 2023 - 02:06 PM (IST)

ਰਣਜੀਤ ਐਵੇਨਿਊ ’ਚ ਚੱਲ ਰਹੇ ਨਾਜਾਇਜ਼ ਹੁੱਕਾ ਬਾਰ ’ਤੇ ਪੁਲਸ ਦਾ ਸ਼ਿਕੰਜਾ, 17 ਹੁੱਕਾ ਤੇ ਫਲੇਵਰ ਬਰਾਮਦ

ਅੰਮ੍ਰਿਤਸਰ (ਸੰਜੀਵ)- ਪੁਲਸ ਨੇ ਰਣਜੀਤ ਐਵੇਨਿਊ ਇਲਾਕੇ ਵਿਚ ਚੱਲ ਰਹੇ ਇਕ ਗੈਰ-ਕਾਨੂੰਨੀ ਹੁੱਕਾ ਬਾਰ ਦਾ ਪਰਦਾਫਾਸ਼ ਕੀਤਾ ਹੈ, ਜਿੱਥੇ ਇਕ ਪਾਸੇ ਬਿਨਾਂ ਲਾਇਸੈਂਸ ਤੋਂ ਸ਼ਰਾਬ ਪਰੋਸੀ ਜਾ ਰਹੀ ਸੀ ਤਾਂ ਦੂਜੇ ਪਾਸੇ ਨੌਜਵਾਨ ਹੁੱਕਾ ਪੀ ਰਹੇ ਸਨ ਅਤੇ ਬਾਰ ਡਾਂਸਰਾਂ ਨਾਲ ਠੁਮਕੇ ਲਗਾ ਰਹੇ ਸਨ। ਏ. ਸੀ. ਪੀ. ਨਾਰਥ ਵਰਿੰਦਰ ਸਿੰਘ ਖੋਸਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਸ ਨੇ 17 ਹੁੱਕਾ ਅਤੇ 17 ਹੁੱਕਾ ਫਲੇਵਰ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ- ਮਹਿਲਾ ਪੁਲਸ ਮੁਲਾਜ਼ਮ ਹੋਈ ਲੁੱਟ ਦਾ ਸ਼ਿਕਾਰ, ਤਿੰਨ ਮੁਲਜ਼ਮਾਂ ਨੂੰ ਕੀਤਾ ਕਾਬੂ

ਪੁਲਸ ਦੀ ਛਾਪੇਮਾਰੀ ਰਣਜੀਤ ਐਵੇਨਿਊ ’ਤੇ ਬਲਾਇੰਡ ਟਾਈਗਰ ਹਾਲ ’ਤੇ ਹੋਈ। ਪੁਲਸ ਨੇ ਰੈਸਟੋਰੈਂਟ ਦੇ ਮਾਲਕ ਨਿਤੇਸ਼ ਉਬੇ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਸੀ. ਪੀ. ਉੱਤਰੀ ਖੋਸਾ ਨੇ ਕਿਹਾ ਕਿ ਪੁਲਸ ਲਗਾਤਾਰ ਨਾਜਾਇਜ਼ ਹੁੱਕਾ ਬਾਰਾਂ ’ਤੇ ਸ਼ਿਕੰਜਾ ਕੱਸ ਰਹੀ ਹੈ। ਇਸ ਤੋਂ ਪਹਿਲਾਂ ਵੀ ਰਣਜੀਤ ਐਵੇਨਿਊ ਦੇ ਕਈ ਰੈਸਟੋਰੈਂਟਾਂ ’ਤੇ ਛਾਪੇਮਾਰੀ ਕਰ ਕੇ ਨਾਜਾਇਜ਼ ਹੁੱਕਾ ਬਾਰ ਦੇ ਕਾਰੋਬਾਰ 'ਤੇ ਰੋਕ ਲਗਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੀ ਇਹ ਮੁਹਿੰਮ ਜਾਰੀ ਰਹੇਗੀ।

ਇਹ ਵੀ ਪੜ੍ਹੋ- ਪੇਪਰ ਦੇ ਕੇ ਆਏ ਗੱਭਰੂ ਪੁੱਤ ਦੇ ਸੀਨੇ 'ਚ ਹੋਇਆ ਦਰਦ, ਪਰਿਵਾਰ ਨੂੰ ਦੇ ਗਿਆ ਸਦਾ ਲਈ ਵਿਛੋੜਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News