ਘੰਣੂਪੁਰ ਕਾਲੇ ਚੌਕੀ ਦੀ ਪੁਲਸ ਵੱਲੋਂ ਪੇਸ਼ੇਵਰ ਵਾਹਨ ਚੋਰ ਕਾਬੂ,1 ਐਕਟਿਵਾ 9 ਮੋਟਰਸਾਈਕਲ ਬਰਾਮਦ

Friday, Nov 18, 2022 - 11:19 AM (IST)

ਘੰਣੂਪੁਰ ਕਾਲੇ ਚੌਕੀ ਦੀ ਪੁਲਸ ਵੱਲੋਂ ਪੇਸ਼ੇਵਰ ਵਾਹਨ ਚੋਰ ਕਾਬੂ,1 ਐਕਟਿਵਾ 9 ਮੋਟਰਸਾਈਕਲ ਬਰਾਮਦ

ਅੰਮ੍ਰਿਤਸਰ (ਅਰੁਣ)- ਛੇਹਰਟਾ ਥਾਣੇ ਅਧੀਨ ਪੈਂਦੀ ਘੰਣੂਪੁਰ ਕਾਲੇ ਚੌਕੀ ਦੀ ਪੁਲਸ ਵੱਲੋਂ ਨਾਕਾਬੰਦੀ ਦੌਰਾਨ ਚੋਰੀ ਦੀ ਐਕਟਿਵਾ ਲੈ ਕੇ ਘੁੰਮ ਰਹੇ ਇਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਗ੍ਰਿਫ਼ਤਾਰ ਮੁਲਜ਼ਮ ਅਜਮੇਰ ਸਿੰਘ ਪੁੱਤਰ ਬਾਜ ਸਿੰਘ ਵਾਸੀ ਪਿੰਡ ਮਹਿਸਮਪੁਰਾ ਖਿਲਾਫ਼ ਮਾਮਲਾ ਦਰਜ ਕਰ ਕੇ ਪੁਲਸ ਵੱਲੋਂ ਵਧੇਰੇ ਪੁੱਛਗਿੱਛ ਲਈ ਅਦਾਲਤ ਵਿਖੇ ਪੇਸ਼ ਕੀਤਾ ਗਿਆ। 

ਇਹ ਵੀ ਪੜ੍ਹੋ- ਮੁੱਖ ਮੰਤਰੀ ਮਾਨ ਦੀ ਬਿਆਨਬਾਜ਼ੀ ’ਤੇ ਭੜਕੇ ਬਿਕਰਮ ਮਜੀਠੀਆ, ਕੀਤਾ ਧਮਾਕੇਦਾਰ ਟਵੀਟ

ਪੁਲਸ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਚੌਕੀ ਇੰਚਾਰਜ ਐੱਸ. ਆਈ. ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤੇ 9 ਸਪਲੈਂਡਰ ਮੋਟਰਸਾਈਕਲ ਪੁਲਸ ਵੱਲੋਂ ਹੋਰ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਮੁਲਜ਼ਮ ਦੇ ਖਿਲਾਫ਼ ਪਹਿਲਾਂ ਵੀ ਦੋ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਇਸ ਮੁਲਜ਼ਮ ਨੂੰ ਇਕ ਵਾਰ ਫ਼ਿਰ ਮਾਣਯੋਗ ਅਦਾਲਤ ਵਿਖੇ ਪੇਸ਼ ਕੀਤਾ ਜਾ ਰਿਹਾ ਹੈ।


 


author

Shivani Bassan

Content Editor

Related News