ਥਾਣਾ ਸਦਰ ਪੁਲਸ ਨੇ ਹੈਰੋਇਨ ਤੇ ਭਾਰਤੀ ਕਰੰਸੀ ਡਰੱਗ ਮਨੀ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

Tuesday, Jan 31, 2023 - 12:58 PM (IST)

ਥਾਣਾ ਸਦਰ ਪੁਲਸ ਨੇ ਹੈਰੋਇਨ ਤੇ ਭਾਰਤੀ ਕਰੰਸੀ ਡਰੱਗ ਮਨੀ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਗੁਰਦਾਸਪੁਰ (ਵਿਨੋਦ)- ਥਾਣਾ ਸਦਰ ਪੁਲਸ ਨੇ 20 ਗ੍ਰਾਮ ਹੈਰੋਇਨ ਅਤੇ 5040 ਰੁਪਏ ਭਾਰਤੀ ਕਰੰਸੀ ਡਰੱਗ ਮਨੀ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ।

ਇਹ ਵੀ ਪੜ੍ਹੋ- ਭੂਆ-ਫੁੱਫੜ ਦੀ ਦਰਿੰਦਗੀ, ਮਾਸੂਮ ਭਤੀਜੇ ਦੇ ਕੁੱਟ-ਕੱਟ ਪਾਈਆਂ ਲਾਸਾਂ, ਔਖੇ ਵੇਲੇ ਚੌਂਕੀਦਾਰ ਨੇ 'ਫੜੀ ਬਾਂਹ'

ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਦੇ ਨਾਲ ਬਾਈਪਾਸ ਬੱਬਰੀ ਨਜ਼ਦੀਕ ਗੰਦਾ ਨਾਲੇ ’ਤੇ ਮੌਜੂਦ ਸੀ ਕਿ ਇਕ ਕਾਲੇ ਰੰਗ ਦੀ ਕਾਰ ਲਿੰਕ ਰੋਡ ਸਿੱਧਵਾਂ ਜਮੀਤਾ ਵੱਲੋਂ ਆ ਰਹੀ ਸੀ। ਜਿਸ ਨੂੰ ਬਾਈਪਾਸ ’ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦਾ ਡਰਾਈਵਰ ਗੱਡੀ ਦੀ ਬਾਰੀ ਨੂੰ ਖੋਲ ਕੇ ਦੋੜਨ ਲੱਗ ਪਿਆ। ਜਿਸ ਨੂੰ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਕਾਰ ਨੰਬਰ ਐੱਚ.ਆਰ 51 ਵਾਈ 6737 ਸਵਿੱਫਟ ਦੀ ਤਾਲਾਸ਼ੀ ਕੀਤੀ ਗਈ ਤਾਂ ਉਸ ਵਿਚੋਂ 20 ਗ੍ਰਾਮ ਹੈਰੋਇਨ ਅਤੇ 5040 ਰੁਪਏ ਭਾਰਤੀ ਕਰੰਸੀ ਡਰੱਗ ਮਨੀ ਬਰਾਮਦ ਕੀਤੀ ਗਈ। ਜਿਸ ’ਤੇ ਦੋਸ਼ੀ ਸੋਨੂੰ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਜੱਜੂਆਰ, ਕੱਟੜਾ, ਮੁਜੱਫਰਪੁਰ ਬਿਹਾਰ, ਹਾਲ ਵਾਸੀ ਸਰਕਾਰੀ ਕਾਲਜ ਰੋਡ ਨੇੜੇ ਐੱਨ.ਆਰ ਕੰਪਿਊਟਰ ਥਾਣਾ ਸਿਟੀ ਜ਼ਿਲ੍ਹਾ ਗੁਰਦਾਸਪੁਰ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਕਾਰ ਨੂੰ ਕਬਜ਼ੇ ’ਚ ਲਿਆ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

 


author

Shivani Bassan

Content Editor

Related News