ਜੀਜੇ ਨੇ ਸਾਲੀ ਨਾਲ ਕੀਤਾ ਜਬਰ-ਜਨਾਹ

Tuesday, Sep 10, 2019 - 10:42 PM (IST)

ਜੀਜੇ ਨੇ ਸਾਲੀ ਨਾਲ ਕੀਤਾ ਜਬਰ-ਜਨਾਹ

ਅੰਮ੍ਰਿਤਸਰ, (ਅਰੁਣ)- ਸ਼ਹਿਰ 'ਚ ਜੀਜੇ ਵਲੋਂ ਆਪਣੀ ਸਾਲੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪ੍ਰੇਮੀ ਨਾਲ ਯੂ. ਪੀ. ਤੋਂ ਦੌੜ ਕੇ ਆਈ ਰਿਸ਼ਤੇ 'ਚ ਸਾਲੀ ਨਾਲ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ 'ਚ ਜੀਜੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੂੰ ਕੀਤੀ ਸ਼ਿਕਾਇਤ 'ਚ ਯੂ. ਪੀ. ਵਾਸੀ ਮੁਟਿਆਰ ਨੇ ਦੱਸਿਆ ਕਿ ਉਸ ਨੇ ਪ੍ਰੇਮੀ ਦੇ ਨਾਲ ਦੌੜ ਕੇ ਵਿਆਹ ਕਰਵਾਇਆ ਸੀ, ਰਿਸ਼ਤੇ 'ਚ ਲੱਗਦੇ ਉਸ ਦੇ ਜੀਜੇ ਪਰਸ਼ੂਰਾਮ ਨੇ ਕੰਮ ਦਿਵਾਉਣ ਦਾ ਲਾਰਾ ਲਾ ਕੇ ਉਨ੍ਹਾਂ ਨੂੰ ਅੰਮ੍ਰਿਤਸਰ ਬੁਲਾ ਲਿਆ। ਇਥੇ ਪੁੱਜਣ 'ਤੇ ਉਸ ਦੇ ਪਤੀ ਨੂੰ ਇਕ ਠੇਕੇਦਾਰ ਕੋਲ ਕੰਮ 'ਤੇ ਲਵਾ ਦਿੱਤਾ ਅਤੇ ਕਮਰਾ ਕਿਰਾਏ 'ਤੇ ਲੈ ਦਿੱਤਾ। 15-20 ਦਿਨਾਂ ਬਾਅਦ ਹੀ ਉਸ ਦੇ ਪਤੀ ਨੂੰ ਕੰਮ ਦੇ ਸਿਲਸਿਲੇ 'ਚ ਜਲੰਧਰ ਭਿਜਵਾ ਦਿੱਤਾ, ਜੋ ਬਾਅਦ 'ਚ ਵਾਪਸ ਅੰਮ੍ਰਿਤਸਰ ਨਹੀਂ ਪਰਤਿਆ, ਜਿਸ ਦੀ ਰਿਪੋਰਟ ਥਾਣਾ ਛੇਹਰਟਾ ਵਿਖੇ ਦਰਜ ਕਰਵਾਈ ਗਈ। ਜਿਸ ਮਗਰੋਂ ਉਸ ਦਾ ਜੀਜਾ ਉਸ ਨੂੰ ਇਕ ਇਲਾਕੇ 'ਚ ਆਪਣੇ ਘਰ ਲੈ ਗਿਆ, ਜਿਥੇ ਜਬਰਦਸਤੀ ਉਸ ਨਾਲ ਸਰੀਰਕ ਸ਼ੋਸ਼ਣ ਕਰਦਾ ਰਿਹਾ। ਇਸ ਤੋਂ ਬਾਅਦ ਪਰਸ਼ੂਰਾਮ ਉਸ ਨੂੰ  ਯੂ. ਪੀ. 'ਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਲੈ ਗਿਆ,ਜਿਥੇ ਫਿਰ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਅਤੇ ਵਾਪਸ ਅੰਮ੍ਰਿਤਸਰ ਆ ਕੇ ਇਕ ਕਾਲੋਨੀ 'ਚ ਹੀ ਉਸ ਨੂੰ ਕਮਰਾ ਕਿਰਾਏ 'ਤੇ ਲੈ ਦਿੱਤਾ। ਇਸ ਸਾਰੀ ਘਟਨਾ ਦੀ ਭਿਣਕ ਪੈਣ 'ਤੇ ਕਿਸੇ ਨੇ ਯੂ. ਪੀ. 'ਚ ਰਹਿ ਰਹੇ ਉਸਦੇ ਪਰਿਵਾਰ ਨੂੰ ਇਤਲਾਹ ਦਿੱਤੀ। ਜਿਸ ਦੌਰਾਨ ਲੜਕੀ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਮੁਲਜ਼ਮ ਪਰਸ਼ੂਰਾਮ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਰਹੀ ਹੈ।


author

Bharat Thapa

Content Editor

Related News