15 ਹਜ਼ਾਰ ਐੱਮ.ਐੱਲ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ

Wednesday, Jul 10, 2024 - 04:08 PM (IST)

15 ਹਜ਼ਾਰ ਐੱਮ.ਐੱਲ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ

ਗੁਰਦਾਸਪੁਰ (ਹਰਮਨ)-ਥਾਣਾ ਕਾਹਨੂੰਵਾਨ ਦੀ ਪੁਲਸ ਨੇ 15 ਹਜ਼ਾਰ ਐੱਮ.ਐੱਲ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਏ.ਐਸ.ਆਈ ਨਰੇਸ਼ ਕੁਮਾਰ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕੋਟਲੀ ਰੋਲਾ ਮੌਜੂਦ ਸਨ। ਜਿਸ ਦੌਰਾਨ ਸੂਬੇਦਾਰ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਕਠਾਣਾ ਥਾਣਾ ਸ੍ਰੀ ਹਰਗੋਬਿੰਦਪੁਰ ਦਾਣਾ ਮੰਡੀ ਪਿੰਡ ਲਾਧੂਪੁਰ ਸਾਇਡ ਤੋਂ ਆ ਰਿਹਾ ਸੀ ਜਿਸ ਨੂੰ ਮੋਟਰਸਾਇਕਲ ਨੰਬਰ ਪੀਬੀ.18.ਕੇ.2269 ਸਮੇਤ ਕਾਬੂ ਕਰਕੇ ਮੋਟਰਸਾਇਕਲ ਪਿੱਛੇ ਬੰਨੇ ਕੈਨ ਪਲਾਸਟਿਕ ਨੂੰ ਚੈੱਕ ਕੀਤਾ ਜਿਸ 'ਚੋਂ 15000 ਐੱਮ.ਐੱਲ ਨਜਾਇਜ ਸ਼ਰਾਬ ਬਰਾਮਦ ਹੋਈ ਹੈ। ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News