ਮੈਡੀਕਲ ਸਟੋਰ ਦੇ ਗੋਦਾਮ ’ਚ ਪਾਬੰਦੀਸ਼ੁਦਾ ਦਵਾਈਆਂ ਰੱਖਣ ਵਾਲਾ ਗ੍ਰਿਫ਼ਤਾਰ

Sunday, Oct 18, 2026 - 02:59 PM (IST)

ਮੈਡੀਕਲ ਸਟੋਰ ਦੇ ਗੋਦਾਮ ’ਚ ਪਾਬੰਦੀਸ਼ੁਦਾ ਦਵਾਈਆਂ ਰੱਖਣ ਵਾਲਾ ਗ੍ਰਿਫ਼ਤਾਰ

ਅੰਮ੍ਰਿਤਸਰ(ਸੰਜੀਵ)- ਕਟੜਾ ਸ਼ੇਰ ਸਿੰਘ ਸਥਿਤ ਮੈਸਰਜ਼ ਮਾਂ ਚਿੰਤਪੂਰਨੀ ਟ੍ਰੇਡਰਜ਼ ਦੇ ਸਾਜਨ ਤ੍ਰੇਹਨ ’ਤੇ ਥਾਣਾ ਕੋਤਵਾਲੀ ਦੀ ਪੁਲਸ ਨੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਡੀ. ਸੀ. ਓ. ਬਬਲੀਨ ਕੌਰ ਦੀ ਸ਼ਿਕਾਇਤ ’ਤੇ ਦਰਜ ਕੀਤੇ ਗਏ ਮਾਮਲੇ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਟੀਮ ਅਤੇ ਪੁਲਸ ਪਾਰਟੀ ਨਾਲ ਦੁਕਾਨ ’ਤੇ ਬਣੇ ਗੋਦਾਮ ਵਿੱਚ ਜਾਂਚ ਲਈ ਗਈ ਸੀ, ਜਿੱਥੇ ਪੂਰੀ ਜਾਂਚ ਦੀ ਵੀਡੀਓਗ੍ਰਾਫ਼ੀ ਕਰਵਾਈ ਗਈ। ਮੌਕੇ ਤੋਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਈਆਂ, ਜਿਨ੍ਹਾਂ ਵਿਚ ਕੈਪਸੂਲ ਅਤੇ ਗੋਲੀਆਂ ਸਨ। ਫ਼ਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Shivani Bassan

Content Editor

Related News