ਕਤਲ ਕੇਸ ''ਚ ਭਗੌੜੇ ਨੂੰ ਫੜਨ ਗਈ ਪੁਲਸ ਨੂੰ ਲੋਕਾਂ ਨੇ ਘੇਰਿਆ, ਹੋਇਆ ਹਾਈ ਵੋਲਟੇਜ ਡਰਾਮਾ

Sunday, Oct 09, 2022 - 02:32 AM (IST)

ਕਤਲ ਕੇਸ ''ਚ ਭਗੌੜੇ ਨੂੰ ਫੜਨ ਗਈ ਪੁਲਸ ਨੂੰ ਲੋਕਾਂ ਨੇ ਘੇਰਿਆ, ਹੋਇਆ ਹਾਈ ਵੋਲਟੇਜ ਡਰਾਮਾ

ਅੰਮ੍ਰਿਤਸਰ (ਗੁਰਿੰਦਰ ਸਾਗਰ) : ਵਿਧਾਨ ਸਭਾ ਹਲਕਾ ਕੇਂਦਰੀ 'ਚ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਇਕ ਕਤਲ ਕੇਸ 'ਚ ਫਰਾਰ ਹੋਏ ਨੌਜਵਾਨ ਨੂੰ ਕਾਬੂ ਕਰਨ ਲਈ ਥਾਣਾ ਕੋਟ ਖਾਲਸਾ ਇਲਾਕੇ 'ਚ ਪੁਲਸ ਪਹੁੰਚੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਜਿਸ ਭਗੌੜੇ ਨੌਜਵਾਨ ਦੀ ਉਹ ਭਾਲ ਕਰ ਰਹੇ ਹਨ, ਉਹ ਆਪਣੇ ਹਲਕੇ ਸੈਂਟਰਲ ਡੈਮਗੰਜ ਪਹੁੰਚਿਆ ਹੈ। ਜਦੋਂ ਪੁਲਸ ਉਸ ਨੂੰ ਫੜਨ ਪਹੁੰਚੀ ਤਾਂ ਉਸ ਸਮੇਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨਾਲ ਬਦਸਲੂਕੀ ਕੀਤੀ ਅਤੇ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ। ਇਸ ਦੌਰਾਨ ਹਾਈ ਵੋਲਟੇਜ ਡਰਾਮਾ ਵੀ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ : ਆਖਿਰ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਕਰਦੇ ਸਮੇਂ ਸਾਵਧਾਨ ਰਹਿਣ ਲਈ ਕਿਉਂ ਕਿਹਾ?, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News