ਜਿਸ ਨੌਕਰੀ ਲਈ ਪਟਵਾਰੀ ਨੇ ਰਿਸ਼ਵਤ ਲਈ ਸੀ, ਉਸ ’ਤੇ ਤਾਇਨਾਤ ਹੈ ਦੂਸਰਾ ਪਟਵਾਰੀ
Friday, Apr 25, 2025 - 11:42 AM (IST)

ਅੰਮ੍ਰਿਤਸਰ (ਇੰਦਰਜੀਤ)-ਵਿਜੀਲੈਂਸ ਵੱਲੋਂ 50,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਟਵਾਰੀ ਹਰਪ੍ਰੀਤ ਸਿੰਘ ਨੂੰ ਅਦਾਲਤ ਨੇ 2 ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਪਟਵਾਰੀ ਹਰਪ੍ਰੀਤ ਸਿੰਘ ਨੂੰ ਵਿਜੀਲੈਂਸ ਟੀਮ ਨੇ ਕੱਲ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿਚ ਉਕਤ ਮੁਲਜ਼ਮ ਨੇ ਸ਼ਿਕਾਇਤ ਕਰਤਾ ਵਿਅਕਤੀ ਤੋਂ 2.50 ਲੱਖ ਰੁਪਏ ਰਿਸ਼ਵਤ ਮੰਗੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ 2 ਲੱਖ ਰੁਪਏ ਤਹਿਸੀਲਦਾਰ ਅਤੇ ਗਰਦਾਵਰ ਨੂੰ ਮਿਲਾ ਕੇ ਦੇਣੇ ਸੀ, ਜਦਕਿ 50 ਹਜ਼ਾਰ ਰੁਪਏ ਉਹ ਖੁਦ ਲੈਣਾ ਚਾਹੁੰਦਾ ਸੀ।
ਪ੍ਰਭਾਵਿਤ ਵਿਅਕਤੀ ਵੱਲੋਂ ਉਕਤ ਪਟਵਾਰੀ ਖਿਲਾਫ਼ ਸ਼ਿਕਾਇਤ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਜਦੋਂ ਉਕਤ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਮਾਣਯੋਗ ਜੱਜ ਨੇ ਉਸ ਨੂੰ 2 ਦਿਨ ਦਾ ਰਿਮਾਂਡ ਦੇ ਦਿੱਤਾ। ਇਸ ਮਾਮਲੇ ਨਾਲ ਸਬੰਧਤ ਜਾਣਕਾਰੀ ਅਨੁਸਾਰ ਉਕਤ ਪਟਵਾਰੀ ਜੋ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਫੜਿਆ ਗਿਆ ਹੈ, ਅਸਲ ਵਿਚ ਇਸ ਵੇਲੇ ਉਸ ਜਗ੍ਹਾ ’ਤੇ ਤਾਇਨਾਤ ਨਹੀਂ ਹੈ ਜਿੱਥੇ ਉਸ ਨੇ ਕੰਮ ਕਰਨ ਦੇ ਬਦਲੇ ਰਿਸ਼ਵਤ ਲਈ ਸੀ। ਸੂਤਰਾਂ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤ ਕਰਤਾ ਨੇ ਇਹ ਰਿਸ਼ਵਤ ਇੰਤਕਾਲ ਦੀ ਕਾਪੀ ਪ੍ਰਾਪਤ ਕਰਨ ਦੇ ਬਦਲੇ ਦੇਣੀ ਤੈਅ ਕੀਤੀ ਸੀ।
ਇਹ ਵੀ ਪੜ੍ਹੋ- 25 ਤੋਂ 27 ਅਪ੍ਰੈਲ ਤੱਕ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ! ਪੜ੍ਹ ਲਓ ਪੂਰੀ ਖ਼ਬਰ
ਵਿਭਾਗੀ ਲੋਕਾਂ ਦਾ ਕਹਿਣਾ ਹੈ ਕਿ ਸਬੰਧਤ ਅਧਿਕਾਰੀਆਂ ਨੂੰ ਇਸ ਇੰਤਕਾਲ ਦੀ ਕਾਪੀ ਦੇਣ ਵਿਚ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਇਹ ਇੰਤਕਾਲ ਕਈ ਮਹੀਨੇ ਪਹਿਲਾਂ ਤਿਆਰ ਕੀਤਾ ਗਿਆ ਸੀ ਅਤੇ ਇਸ ਦੀ ਕਾਪੀ ਵਿਭਾਗ ਕੋਲ ਸੁਰੱਖਿਅਤ ਹੈ। ਇਹੀ ਸਵਾਲ ਉੱਠਦਾ ਹੈ ਕਿ ਉਸ ਸੀਟ ’ਤੇ ਬੈਠੇ ਨਵੇਂ ਪਟਵਾਰੀ ਨੇ ਇੰਤਕਾਲ ਦੀ ਕਾਪੀ ਦੇਣ ਤੋਂ ਇਨਕਾਰ ਕਿਉਂ ਕੀਤਾ? ਇਹ ਰਹੱਸ ਦਾ ਮਾਮਲਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ
ਇੱਕ ਹੋਰ ਸਵਾਲ ਇਹ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਉਸ ਸੀਟ ’ਤੇ ਤਾਇਨਾਤ ਵੀ ਨਹੀਂ ਕੀਤਾ ਗਿਆ ਸੀ ਜਿੱਥੋਂ ਇੰਤਕਾਲ ਦੀ ਕਾਪੀ ਡਿਲੀਵਰ ਕਰਨੀ ਸੀ ਤਾਂ ਸੀਟ ’ਤੇ ਬੈਠਾ ਨਵਾਂ ਪਟਵਾਰੀ ਵੀ ਉਸੇ ਇੰਤਕਾਲ ਦੀ ਕਾਪੀ ਕਿਉਂ ਨਹੀਂ ਦੇ ਰਿਹਾ ਸੀ? ਇਹ ਸੰਭਵ ਹੈ ਕਿ ਇਸ ਸੀਟ ’ਤੇ ਬੈਠੇ ਨਵੇਂ ਪਟਵਾਰੀ ਨੂੰ ਵੀ. ਬੀ. ਦੀ ਜਾਂਚ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਜੋ 2 ਲੱਖ ਉਸ ਨੇ ਤਹਿਸੀਲਾਰ ਅਤੇ ਗਰਦਾਵਰ ਦੇ ਨਾਂ ’ਤੇ ਮੰਗੇ ਸੀ, ਇਸ ਬਾਰੇ ਉਕਤ ਅਧਿਕਾਰੀਆਂ ਕੋਈ ਵੀ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ- ਪਹਿਲਗਾਮ ਹਮਲੇ ਮਗਰੋਂ ਕੇਂਦਰ ਸਰਕਾਰ ਸਖ਼ਤ, ਬੰਦ ਕਰ 'ਤਾ ਅਟਾਰੀ ਬਾਰਡਰ (ਵੀਡੀਓ)
ਇਸ ਸਬੰਧ ਵਿੱਚ ਇਕ ਹੋਰ ਤੱਥ ਜੋ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਜਦੋਂ ਉਕਤ ਪਟਵਾਰੀ ਨੂੰ ਕੱਲ ਫੜਿਆ ਗਿਆ ਸੀ, ਤਾਂ ਉਸ ਨੇ ਪਹਿਲਾਂ ਵਿਜੀਲੈਂਸ ਅਧਿਕਾਰੀਆਂ ’ਤੇ ਆਪਣੀ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵਾਲ-ਵਾਲ ਬਚ ਗਏ। ਇਸ ਦਾ ਸਬੂਤ ਇਹ ਹੈ ਕਿ ਕਾਰ ਅਜੇ ਵੀ ਟੁੱਟੇ ਹੋਏ ਸ਼ੀਸ਼ੇ ਦੇ ਨਾਲ ਇੱਕ ਜਗ੍ਹਾ ’ਤੇ ਖੜ੍ਹੀ ਹੈ। ਇਹ ਸੰਭਵ ਹੈ ਕਿ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਇਸ ਲਈ ਪਟਵਾਰੀ ਖਿਲਾਫ ਵੱਖਰੀ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8