ਬਿਲਾਵਰ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਠਾਨਕੋਟ ਪੁਲਸ ਨੇ ਸਰਹੱਦੀ ਨਾਕਿਆਂ ’ਤੇ ਵਧਾਈ ਸੁਰੱਖਿਆ

Wednesday, Jul 10, 2024 - 10:58 AM (IST)

ਬਿਲਾਵਰ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਠਾਨਕੋਟ ਪੁਲਸ ਨੇ ਸਰਹੱਦੀ ਨਾਕਿਆਂ ’ਤੇ ਵਧਾਈ ਸੁਰੱਖਿਆ

ਪਠਾਨਕੋਟ (ਸ਼ਾਰਦਾ)- ਪਿਛਲੇ ਕੁਝ ਦਿਨਾਂ ਤੋਂ ਬਮਿਆਲ ਖੇਤਰ ’ਚ ਕੁਝ ਸ਼ੱਕੀ ਦੇਖਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ, ਜਿਸ ਤਹਿਤ ਪੁਲਸ ਨੇ ਸਕੈਚ ਵੀ ਜਾਰੀ ਕੀਤਾ ਹੈ। ਬੀਤੇ ਦਿਨ ਜੰਮੂ-ਕਸ਼ਮੀਰ ਦੇ ਬਿਲਾਵਰ ਖੇਤਰ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਠਾਨਕੋਟ ਜ਼ਿਲ੍ਹੇ ਦੀ ਸੁਰੱਖਿਆ ਨੂੰ ਲੈ ਕੇ ਜ਼ਿਲ੍ਹਾ ਪੁਲਸ ਅਤੇ ਬੀ. ਐੱਸ. ਐੱਫ. ਵੱਲੋਂ ਸਾਂਝੇ ਤੌਰ ’ਤੇ ਸੁਰੱਖਿਆ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ। ਖਾਸ ਕਰ ਕੇ ਬਮਿਆਲ ਖੇਤਰ ’ਚ ਲੱਗੇ ਸਾਰੇ ਨਾਕਿਆਂ ਦੀ ਸੁਰੱਖਿਆ ਨੂੰ ਵਧਾਇਆ ਗਿਆ ਹੈ, ਜਿਸ ’ਚ ਮਹਿਲਾ ਮੁਲਾਜ਼ਮ ਵੀ ਵਿਸ਼ੇਸ਼ ਤੌਰ ’ਤੇ ਆਉਣ-ਜਾਣ ਵਾਲਿਆਂ ਦੀ ਚੈਕਿੰਗ ਕਰ ਰਹੀਆਂ ਹਨ।

ਇਹ ਵੀ ਪੜ੍ਹੋ- GNDU ’ਚ ਰਾਖਵਾਂਕਰਨ ਕੋਟਾ ਘਟਾਉਣ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ, ਵਿਦਿਆਰਥੀਆਂ ਨੇ ਦਿੱਤੀ ਇਹ ਚਿਤਾਵਨੀ

ਮੰਗਲਵਾਰ ਨੂੰ ਨਰੋਟ ਜੈਮਲ ਸਿੰਘ, ਬਮਿਆਲ, ਸੁਜਾਨਪੁਰ, ਮਾਧੋਪੁਰ, ਸ਼ਾਹਪੁਰਕੰਡੀ ਵਿੱਚ ਸਥਿਤ ਨਾਕਿਆਂ ’ਤੇ ਸਖ਼ਤ ਜਾਂਚ ਕੀਤੀ ਗਈ। ਇਥੋਂ ਤੱਕ ਕਿ ਆਉਣ-ਜਾਣ ਵਾਲੇ ਵਾਹਨਾਂ ਦੀ ਵੀ ਸਖ਼ਤੀ ਨਾਲ ਜਾਂਚ ਕੀਤੀ ਅਤੇ ਉਨ੍ਹਾਂ ਦੇ ਸਮਾਨ ਨੂੰ ਜਾਂਚਿਆ ਗਿਆ।

ਇਹ ਵੀ ਪੜ੍ਹੋ- ਆਸਟ੍ਰੇਲੀਆ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, 2 ਧੀਆਂ ਦਾ ਪਿਓ ਸੀ ਨੌਜਵਾਨ

ਡੀ. ਐੱਸ. ਪੀ. ਹਰਕ੍ਰਿਸ਼ਨ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਬਾਰਡਰ ਖੇਤਰ ਪੂਰੀ ਤਰ੍ਹਾਂ ਨਾਲ ਸੀਲ ਕੀਤਾ ਗਿਆ ਹੈ। ਖਾਸ ਕਰ ਕੇ ਜੋ ਖੇਤਰ ਜੰਮੂ-ਕਸ਼ਮੀਰ ਦੇ ਨਾਲ ਲੱਗਦਾ ਹੈ ਉਸ ਨੂੰ ਤਾਂ ਪੂਰੀ ਤਰ੍ਹਾਂ ਨਾਲ ਸੀਲ ਕਰ ਕੇ ਆਉਣ ਜਾਣ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸੁਰੱਖਿਆ ’ਚ ਆਈ. ਟੀ. ਬੀ. ਪੀ., ਕਮਾਂਡੋ ਫੋਰਸ, ਆਈ. ਆਰ. ਬੀ. ਜਿਹੀਆਂ ਟੁਕੜੀਆਂ ਮੌਜੂਦ ਹਨ ਅਤੇ ਖਾਸ ਕਰ ਕੇ ਸ਼ੱਕੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਦੀ ਸੁਰੱਖਿਆ ਨੂੰ ਲੈ ਕੇ ਐੱਸ. ਐੱਸ. ਪੀ. ਸੁਹੇਲ ਕਾਸਿਮ ਮੀਰ ਪੂਰੀ ਤਰ੍ਹਾਂ ਨਾਲ ਸਰਗਰਮ ਹਨ ਅਤੇ ਕੱਲ੍ਹ ਦੇ ਹਮਲੇ ਦੇ ਬਾਅਦ ਉਨ੍ਹਾਂ ਦੇ ਨਿਰਦੇਸ਼ਾਂ ਤਹਿਤ ਸੁਰੱਖਿਆ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-ਕਿਸਾਨਾਂ ਨੂੰ ਸਤਾ ਰਿਹੈ ਉਜਾੜੇ ਦਾ ਡਰ, ਕੇਂਦਰੀ ਮੰਤਰੀ ਰਵਨੀਤ ਬਿੱਟੂ ਨਾਲ ਕੀਤੀ ਮੁਲਾਕਾਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News