ਪਠਾਨਕੋਟ ਪੁਲਸ ਨੇ 1.52 ਕਰੋੜ ਦੀ ਧੋਖਾਦੇਹੀ ਕਰਨ ਵਾਲੇ ਅੰਤਰਰਾਜੀ ਸਾਇਬਰ ਅਪਰਾਧੀ ਨੂੰ ਗੁਜਰਾਤ ''ਚੋਂ ਕੀਤਾ ਗ੍ਰਿਫ਼ਤਾਰ
Thursday, Feb 13, 2025 - 11:21 AM (IST)
![ਪਠਾਨਕੋਟ ਪੁਲਸ ਨੇ 1.52 ਕਰੋੜ ਦੀ ਧੋਖਾਦੇਹੀ ਕਰਨ ਵਾਲੇ ਅੰਤਰਰਾਜੀ ਸਾਇਬਰ ਅਪਰਾਧੀ ਨੂੰ ਗੁਜਰਾਤ ''ਚੋਂ ਕੀਤਾ ਗ੍ਰਿਫ਼ਤਾਰ](https://static.jagbani.com/multimedia/2025_2image_12_42_416814472arrested1.jpg)
ਪਠਾਨਕੋਟ (ਸ਼ਾਰਦਾ)-ਪਠਾਨਕੋਟ ਵਿਚ ਪੀ.ਐੱਸ. ਸਾਇਬਰ ਕ੍ਰਾਈਮ ਟੀਮ ਨੇ ਸੂਰਤ (ਗੁਜਰਾਤ) ਤੋਂ ਇਕ ਮੁਲਜ਼ਮ ਮੋਰਾਡੀਆ ਪਰੇਸ਼ ਭਾਈ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗ੍ਰਿਫਤਾਰੀ ਦੇ ਤਹਿਤ ਐੱਫ.ਆਈ.ਆਰ.ਨੰਬਰ 08/2024 ਧਾਰਾ 318(4), 61(2) ਬੀਐਨਐੱਸ, 66ਡੀ ਆਈਟੀ ਐਕਟ, ਪੀ.ਐੱਸ. ਸਾਇਬਰ ਕ੍ਰਾਈਮ, ਪੀਟੀਕੇ ਦੇ ਤਹਿਤ ਕਾਰਵਾਈ ਕੀਤੀ ਗਈ। ਜਾਣਕਾਰੀ ਮੁਤਾਬਕ ਪੀੜਤ ਨੂੰ ਇਕ ਨਾ-ਮਾਲੂਮ ਵਟਸਐਪ ਗਰੁੱਪ ਵਿਚ ਜੋੜਿਆ ਗਿਆ ਸੀ, ਜਿੱਥੇ ਸਟਾਕ ਮਾਰਕੀਟ ਵਿਚ ਨਿਵੇਸ਼ ਦੇ ਟਿਪਸ ਸਾਂਝੇ ਕੀਤੇ ਗਏ ਸਨ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਨਾਕੇ 'ਤੇ ਰੋਕ ਲਈ IPS ਅਫ਼ਸਰ, ਫ਼ਿਰ ਜੋ ਹੋਇਆ ਜਾਣ ਰਹਿ ਜਾਓਗੇ ਦੰਗ
ਇਸ ਦੌਰਾਨ, ਠੱਗਾਂ ਨੇ ਪੀੜਤ ਨੂੰ ਵੱਡੇ ਰਿਟਰਨ ਦਾ ਲਾਲਚ ਦਿੱਤਾ ਅਤੇ ਉਨ੍ਹਾਂ ਨੂੰ ਆਪਣੀਆਂ ਫਰਜ਼ੀ ਵੈਬਸਾਈਟਾਂ ਦੀ ਵਰਤੋਂ ਕਰ ਕੇ ਵੱਡਾ ਪੈਸਾ ਨਿਵੇਸ਼ ਕਰਨ ਲਈ ਕਿਹਾ। ਪੀੜਤ ਨੇ ਫਰਜ਼ੀ ਨਿਵੇਸ਼ ਵੈਬਸਾਈਟਾਂ ਵਿਚ ਲਗਭਗ 1.52 ਕਰੋੜ ਰੁਪਏ ਨਿਵੇਸ਼ ਕੀਤੇ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸਨੇ ਆਪਣੇ ਹੋਰ ਸਹਿ-ਮੁਲਜ਼ਮਾਂ ਨਾਲ ਮਿਲ ਕੇ ਨਿਕਲੀਆਂ ਫਰਜ਼ੀ ਸਟਾਕ ਵੈਬਸਾਈਟਾਂ ਵਿਚ ਨਿਵੇਸ਼ ਦਾ ਲਾਲਚ ਦਿੱਤਾ ਸੀ। ਗ੍ਰਿਫਤਾਰ ਮੁਲਜ਼ਮ ਸੂਰਤ ਸ਼ਹਿਰ ਤੋਂ ਕੰਮ ਕਰ ਰਿਹਾ ਸੀ। ਪਠਾਨਕੋਟ ਪੁਲਸ ਦੀ ਸਾਇਬਰ ਕ੍ਰਾਈਮ ਟੀਮ ਉਸਦਾ ਟਰਾਂਜ਼ਿਟ ਰਿਮਾਂਡ ਲੈ ਕੇ ਉਸਨੂੰ ਪਠਾਨਕੋਟ ਕੋਰਟ ਵਿਚ ਪੇਸ਼ ਕਰੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8