ਸੰਤੁਲਨ ਵਿਗੜਨ ਕਾਰਨ ਟੈਂਪੂ ਦਰੱਖਤ ’ਚ ਵੱਜਾ, ਸਵਾਰੀਆਂ ਜ਼ਖ਼ਮੀ

Sunday, Nov 17, 2024 - 06:37 PM (IST)

ਸੰਤੁਲਨ ਵਿਗੜਨ ਕਾਰਨ ਟੈਂਪੂ ਦਰੱਖਤ ’ਚ ਵੱਜਾ, ਸਵਾਰੀਆਂ ਜ਼ਖ਼ਮੀ

ਕਾਲਾ ਅਫਗਾਨਾ/ਧਿਆਨਪੁਰ (ਬਲਵਿੰਦਰ)-ਅੱਜ ਕਾਲਾ ਅਫਗਾਨਾ ਬੱਸ ਅੱਡੇ ਤੋਂ ਥੋੜ੍ਹੀ ਹੀ ਦੂਰ ਇਕ ਟੈਂਪੂ ਸੰਤੁਲਨ ਵਿਗੜਨ ਕਾਰਨ ਇਕ ਦਰੱਖਤ ’ਚ ਜਾ ਵੱਜਾ, ਜਿਸ ਕਾਰਨ ਟੈਂਪੂ ਵਿਚ ਸਵਾਰ ਸਵਾਰੀਆਂ ਦਾ ਜ਼ਖ਼ਮੀ ਹੋ ਗਈਆਂ । ਜਾਣਕਾਰੀ ਅਨੁਸਾਰ ਟੈਂਪੂ ਬਟਾਲੇ ਸਾਈਡ ਤੋਂ ਆ ਰਿਹਾ ਸੀ। ਜਦੋਂ ਇਹ ਕਾਲਾ ਅਫਗਾਨਾ ਤੋਂ ਥੋੜ੍ਹੀ ਹੀ ਪਿੱਛੇ ਪੁੱਜਾ ਤਾਂ ਸੰਤੁਲਨ ਵਿਗੜਨ ਕਾਰਨ ਰੁੱਖ ’ਚ ਜਾ ਵੱਜਾ, ਜਿਸ ਕਾਰਨ ਸਵਾਰੀਆਂ ਜ਼ਖਮੀ ਹੋ ਗਈਆਂ। 

ਇਹ ਵੀ ਪੜ੍ਹੋ- ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ 'ਆਪ' ਉਮੀਦਵਾਰ ਦੀ ਹਮਾਇਤ ਦਾ ਐਲਾਨ

ਕਾਲਾ ਅਫਗਾਨਾ ਚੌਕੀ ਇੰਚਾਰਜ ਤੇ ਮੁਲਾਜ਼ਮਾਂ ਵੱਲੋਂ ਤੁਰੰਤ ਮੌਕੇ ’ਤੇ ਜਾ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਡਰਾਈਵਰ ਦੇ ਜ਼ਿਆਦਾ ਸੱਟਾਂ ਲੱਗੀਆਂ ਹਨ ।

ਇਹ ਵੀ ਪੜ੍ਹੋ-ਪੰਜਾਬ 'ਚ 'ਆਪ' ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News