ਅੰਮ੍ਰਿਤਸਰ ਏਅਰਪੋਰਟ ਦੇ ਖ਼ਸਤਾ ਹਾਲਤ ਵੇਖ ਭੜਕੇ ਯਾਤਰੀ, ਨਹੀਂ ਮਿਲ ਰਹੀ ਬਾਹਰ ਬੈਠਣ ਦੀ ਵੀ ਸਹੂਲਤ

Monday, Aug 12, 2024 - 01:42 PM (IST)

ਅੰਮ੍ਰਿਤਸਰ (ਬਿਊਰੋ)-ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਜਿੱਥੇ ਕਿ ਵਿਦੇਸ਼ ਤੋਂ ਵੀ ਫਲਾਈਟਾਂ ਉਤਰਦੀਆਂ ਹਨ ਅਤੇ ਵੱਡੀ ਗਿਣਤੀ ਵਿਚ ਲੋਕ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਪਹੁੰਚਦੇ ਹਨ। ਪਰ ਏਅਰਪੋਰਟ ਦੇ ਬਾਹਰ ਕਿਸੇ ਵੀ ਤਰੀਕੇ ਕੋਈ ਬੈਠਣ ਲਈ ਸਹੀ ਸਹੂਲਤ ਨਾ ਹੋਣ ਕਰ ਕੇ ਅਤੇ ਏਅਰਪੋਰਟ ਦੇ ਬਾਥਰੂਮਾਂ ਵਿਚ ਸਾਫ ਸਫਾਈ ਨਾ ਹੋਣ ਕਰ ਕੇ ਵਿਦੇਸ਼ ਤੋਂ ਆਏ ਇਕ ਪਰਿਵਾਰ ਨੇ ਇਸ ਦਾ ਵਿਰੋਧ ਜਤਾਇਆ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਜਰਮਨੀ ਤੋਂ ਆਏ ਇਕ ਪਰਿਵਾਰ ਨੇ ਕਿਹਾ ਕਿ ਉਹ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ’ਤੇ ਪਹੁੰਚੇ ਹਨ ਅਤੇ ਇੱਥੇ ਕਿਸੇ ਵੀ ਤਰੀਕੇ ਦੀ ਕੋਈ ਸਾਫ-ਸਫਾਈ ਨਹੀਂ ਹੈ ਅਤੇ ਨਾ ਹੀ ਏਅਰਪੋਰਟ ਦੇ ਬਾਹਰ ਬੈਠਣ ਨੂੰ ਕੋਈ ਸਹੀ ਸਹੂਲਤ ਹੈ। ਅਤੇ ਬਾਰਿਸ਼ ਹੋਣ ਕਰ ਕੇ ਏਅਰਪੋਰਟ ਦੇ ਬਾਥਰੂਮ ਵਿਚ ਵੀ ਛੱਤਾਂ ਤੋਂ ਪਾਣੀ ਟਪਕ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਏਅਰਪੋਰਟ ਦੀ ਸਾਫ ਸਫਾਈ ਵੱਲ ਧਿਆਨ ਦਿੱਤਾ ਜਾਵੇ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News